ਚੰਡੀਗੜ੍ਹ ਯੂਨੀਵਰਸਿਟੀ ‘ਚ ਕੌਮਾਂਤਰੀ ਨਾਚ ਅਤੇ ਸੰਗੀਤ ਉਤਸਵ ‘ਚ ਅੰਤਰਰਾਸ਼ਟਰੀ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਨਾਲ ਸਰੋਤਿਆਂ ਦਾ ਮੋਹਿਆ ਮਨ
ਚੰਡੀਗੜ੍ਹ ਯੂਨੀਵਰਸਿਟੀ ‘ਚ ਕੌਮਾਂਤਰੀ ਨਾਚ ਅਤੇ ਸੰਗੀਤ ਉਤਸਵ ਨੇ ਅੰਤਰਰਾਸ਼ਟਰੀ ਕਲਾਕਾਰਾਂ ਨੂੰ ਇੱਕਮੰਚ ‘ਤੇ ਕੀਤਾ ਇਕੱਠਾ
ਚੰਡੀਗੜ੍ਹ ਯੂਨੀਵਰਸਿਟੀ ‘ਚ ਕੌਮਾਂਤਰੀ ਨਾਚ ਅਤੇ ਸੰਗੀਤ ਉਤਸਵ ਦੌਰਾਨ 11 ਦੇਸ਼ਾਂ ਦੇ ਕਲਾਕਾਰਾਂ ਨੇ ਦਿੱਤੀਆਂ ਸ਼ਾਨਦਾਰ ਪੇਸ਼ਕਾਰੀਆਂ
ਚੰਡੀਗੜ੍ਹ ਯੂਨੀਵਰਸਿਟੀ ‘ਚ ਐਤਵਾਰ ਨੂੰ ਆਯੋਜਿਤ ਕੌਮਾਂਤਰੀ ਨਾਚ ਅਤੇ ਸੰਗੀਤ ਉਤਸਵ-2024 “ਇੱਕ ਦੁਨੀਆ ਕਈ ਸਭਿਆਚਾਰ” ਦੌਰਾਨ ਵੱਖ-ਵੱਖ ਦੇਸ਼ਾਂ ਦੇ ਅੰਤਰਰਾਸ਼ਟਰੀ ਕਲਾਕਾਰਾਂ ਨੇ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ।
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਈ.ਸੀ.ਸੀ.ਆਰ, ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ਸਾਂਝੇ ਤੌਰ ‘ਤੇ ਕਰਵਾਏ ਗਏ ਇਸ ਸਮਾਗਮ ‘ਚ, ਰਚਨਾਤਮਕਤਾ ਅਤੇ ਸੱਭਿਆਚਾਰ ਦਾ ਸੰਗਮ ਆਪਣੇ ਸਿਖਰ ‘ਤੇ ਸੀ। 11 ਦੇਸ਼ਾਂ ਦੇ ਕਲਾਕਾਰਾਂ ਦੇ ਸਮੂਹ ਨੇ ਹਰ ਇੱਕ ਦਾ ਮਨ ਮੋਹ ਲਿਆ ਅਤੇ ਯੂਨੀਵਰਸਿਟੀ ‘ਚ ਆਯੋਜਿਤ ਅੰਤਰਰਾਸ਼ਟਰੀ ਸੱਭਿਆਚਾਰਕ ਆਦਾਨ-ਪ੍ਰਦਾਨ ਸਮਾਗਮ ਦੌਰਾਨ ਸਾਰੇ ਆਪਣੇ ਸੱਭਿਆਚਾਰਕ ਨਿਰਤ ਪ੍ਰਦਰਸ਼ਨ ਅਤੇ ਸੰਗੀਤਕ ਪੇਸ਼ਕਾਰੀਆਂ ਨਾਲ ਹਾਜ਼ਰ ਹੋਏ। ਚੰਡੀਗੜ੍ਹ ਯੂਨੀਵਰਸਿਟੀ ਪਿਛਲੇ 5 ਸਾਲਾਂ ਤੋਂ ਲਗਾਤਾਰ ਇਸ ਸਮਾਗਮ ਦਾ ਆਯੋਜਨ ਕਰ ਰਹੀ ਹੈ।