ਸ਼ਨੀਵਾਰ, ਅਕਤੂਬਰ 25, 2025 11:53 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Pathaan Box Office Collection Day 3: ‘ਪਠਾਨ’ ਦਾ ਤੀਜੇ ਦਿਨ ਵੀ ਜਲਵਾ ਜਾਰੀ, ਪਾਰ ਕੀਤਾ 150 ਕਰੋੜ ਰੁਪਏ ਦਾ ਅੰਕੜਾ

by Gurjeet Kaur
ਜਨਵਰੀ 28, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0

Pathaan Box Office Collection Day 3: ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਅਤੇ ਸ਼ਾਹਰੁਖ ਖਾਨ ਸਟਾਰਰ ਐਕਸ਼ਨ ਨਾਲ ਭਰਪੂਰ ਫਿਲਮ ‘ਪਠਾਨ’ ਨੂੰ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਕਿੰਗ ਖਾਨ ਦੀ ਵਾਪਸੀ ਫਿਲਮ ਨੇ ਪਹਿਲੇ ਦਿਨ ਹੀ ਸ਼ਾਨਦਾਰ ਓਪਨਿੰਗ ਕੀਤੀ ਸੀ ਅਤੇ ਦੂਜੇ ਦਿਨ ਤੱਕ ‘ਪਠਾਨ’ ਨੇ ਬਾਕਸ ਆਫਿਸ ‘ਤੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਸੀ। ਸ਼ਾਹਰੁਖ ਖਾਨ ਦੇ ਨਾਲ ਹੀ ਇਹ ਫਿਲਮ ਦੀਪਿਕਾ ਅਤੇ ਜੌਨ ਅਬ੍ਰਾਹਮ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਬਣ ਕੇ ਉਭਰੀ ਹੈ ਅਤੇ ਲਗਾਤਾਰ ਰਿਕਾਰਡ ਤੋੜ ਰਹੀ ਹੈ।

 

ਪਹਿਲੇ ਦੋ ਦਿਨਾਂ ‘ਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੀ ‘ਪਠਾਨ’ ਦੀ ਤੀਜੇ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਸਾਹਮਣੇ ਆ ਗਏ ਹਨ। ਤਾਂ ਆਓ ਬਿਨਾਂ ਦੇਰ ਕੀਤੇ ਦੱਸ ਦੇਈਏ ਕਿ ਸਭ ਦੀ ਚਹੇਤੀ ‘ਪਠਾਨ’ ਨੇ ਰਿਲੀਜ਼ ਦੇ ਤੀਜੇ ਦਿਨ ਕਿੰਨੇ ਕਰੋੜ ਦਾ ਕਾਰੋਬਾਰ ਕਰ ਲਿਆ ਹੈ

 

‘ਪਠਾਨ’ ਦੀ ਰਿਲੀਜ਼ ਤੋਂ ਪਹਿਲਾਂ ਹੀ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ‘ਚ ਫਿਲਮ ਨੂੰ ਲੈ ਕੇ ਕਾਫੀ ਚਰਚਾ ਸੀ। ਦੇਸ਼ ਭਰ ‘ਚ ਵਿਰੋਧ ਦੇ ਬਾਵਜੂਦ ਫਿਲਮ ਨੂੰ ਦੇਖਣ ਲਈ ਲੋਕਾਂ ਦੇ ਦਿਲਾਂ ‘ਚ ਕਾਫੀ ਉਤਸ਼ਾਹ ਸੀ, ਜਿਸ ਦਾ ਫਾਇਦਾ ‘ਪਠਾਨ’ ਨੂੰ ਬਾਕਸ ਆਫਿਸ ‘ਤੇ ਸ਼ਾਨਦਾਰ ਕਮਾਈ ਦੇ ਰੂਪ ‘ਚ ਮਿਲ ਰਿਹਾ ਹੈ।

 

25 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਸ਼ਾਹਰੁਖ ਖਾਨ ਦੀ ਫਿਲਮ ਦਾ ਲੋਕਾਂ ‘ਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਇਹ ਫਿਲਮ ਲਗਾਤਾਰ ਤੀਜੇ ਦਿਨ ਵੀ ਕਾਫੀ ਕਮਾਈ ਕਰਨ ‘ਚ ਸਫਲ ਰਹੀ ਹੈ। ਫਿਲਮ ਨੇ ਪਹਿਲੇ ਦੋ ਦਿਨਾਂ ‘ਚ ਘਰੇਲੂ ਬਾਕਸ ਆਫਿਸ ‘ਤੇ 127.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਪਠਾਨ’ ਨੇ ਪਹਿਲੇ ਦਿਨ ਜਿੱਥੇ 57 ਕਰੋੜ ਰੁਪਏ ਕਮਾਏ ਸਨ, ਉਥੇ ਹੀ ਦੂਜੇ ਦਿਨ ਇਸ ਨੇ 70.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

 

ਤੀਜੇ ਦਿਨ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ‘ਪਠਾਨ’ ਨੇ ਸ਼ੁੱਕਰਵਾਰ ਨੂੰ ਲਗਭਗ 34.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਨਾਲ ਫਿਲਮ ਦੀ ਕੁੱਲ ਕੁਲੈਕਸ਼ਨ 162 ਕਰੋੜ ਰੁਪਏ ਹੋ ਗਈ ਹੈ। ‘ਪਠਾਨ’ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਧਮਾਕੇਦਾਰ ਕਮਾਈ ਕਰ ਰਹੀ ਹੈ। ਫਿਲਮ ਨੇ ਆਪਣੇ ਪਹਿਲੇ ਦਿਨ ਸਭ ਤੋਂ ਵੱਧ ਓਪਨਿੰਗ ਫਿਲਮ ਦੇ ਰਿਕਾਰਡ ਸਮੇਤ ਸਾਰੀਆਂ ਭਾਰਤੀ ਫਿਲਮਾਂ ਨੂੰ ਪਿੱਛੇ ਛੱਡਦੇ ਹੋਏ 10 ਰਿਕਾਰਡ ਬਣਾਏ।

 

‘ਪਠਾਨ’ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਫਿਲਮ ‘ਰਾਅ’ ਏਜੰਟ ਦੀ ਜ਼ਿੰਦਗੀ ‘ਤੇ ਬੁਣੀ ਗਈ ਹੈ, ਜਿਸ ‘ਚ ਸ਼ਾਹਰੁਖ ਖਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਵਿੱਚ ਜਿੱਥੇ ਸ਼ਾਹਰੁਖ ਖਾਨ ਇੱਕ ਰਾਅ ਏਜੰਟ ਦੀ ਭੂਮਿਕਾ ਵਿੱਚ ਹਨ, ਉੱਥੇ ਜੌਨ ਇੱਕ ਖਲਨਾਇਕ ਦੀ ਭੂਮਿਕਾ ਵਿੱਚ ਹਨ ਜੋ ਕਿਸੇ ਵੀ ਕੀਮਤ ‘ਤੇ ਦੇਸ਼ ਨੂੰ ਤਬਾਹ ਕਰਨਾ ਚਾਹੁੰਦਾ ਹੈ। ਫਿਲਮ ‘ਚ ਦੀਪਿਕਾ ਨੂੰ ਸ਼ਾਹਰੁਖ ਖਾਨ ਦੀ ਪ੍ਰੇਮਿਕਾ ਵਜੋਂ ਪੇਸ਼ ਕੀਤਾ ਗਿਆ ਹੈ। ‘ਓਮ ਸ਼ਾਂਤੀ ਓਮ’ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਦੋਵਾਂ ਦੀ ਜੋੜੀ ਨੂੰ ਇਕ ਵਾਰ ਫਿਰ ਤੋਂ ਪਰਦੇ ‘ਤੇ ਦੇਖ ਕੇ ਕਾਫੀ ਮਜ਼ਾ ਆ ਰਿਹਾ ਹੈ।

 

Tags: Deepika padukoneentertainmentjohn abrahamPathaanPathaan Box Office Collection Day 3Pathaan moviepro punjab tvpunjabi newsShah Rukh Khan
Share220Tweet138Share55

Related Posts

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025

ਰਾਜਵੀਰ ਜਵੰਦਾ ਦੀ ਮੌ/ਤ ਮਾਮਲੇ ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ, 27 ਅਕਤੂਬਰ ਨੂੰ ਹੋਵੇਗੀ ਸੁਣਵਾਈ

ਅਕਤੂਬਰ 17, 2025

ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

ਅਕਤੂਬਰ 16, 2025

ਅਦਾਕਾਰ ਪੰਕਜ ਧੀਰ ਦਾ ਹੋਇਆ ਦਿਹਾਂਤ, 68 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਅਕਤੂਬਰ 15, 2025

ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਮੁੜ ਲੱਗਿਆ ਵੱਡਾ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਅਕਤੂਬਰ 13, 2025
Load More

Recent News

ਲੁਧਿਆਣਾ ‘ਚ 1 ਤੋਂ 8 ਨਵੰਬਰ ਤੱਕ ਅਗਨੀਵੀਰ ਰੈਲੀ ਭਰਤੀ, ਚਾਰ ਜ਼ਿਲ੍ਹਿਆਂ ਦੇ ਨੌਜਵਾਨ ਲੈਣਗੇ ਹਿੱਸਾ

ਅਕਤੂਬਰ 24, 2025

iPhone ਦਾ ਨਾ ਕਰੋ ਇੰਤਜ਼ਾਰ, Apple ਆਈਫੋਨ18 ਸੀਰੀਜ਼ ਤੋਂ ਬਾਅਦ 20 ਸੀਰੀਜ਼ ਕਰੇਗਾ ਲਾਂਚ

ਅਕਤੂਬਰ 24, 2025

ਅੰਮ੍ਰਿਤਸਰ: ਪਤੀ ਪਤਨੀ ਕਰਦੇ ਸੀ ਇਹ ਗਲਤ ਕੰਮ, ਪੁਲਿਸ ਨੇ ਦੋਵਾਂ ਨੂੰ ਰੰਗੇ ਹੱਥੀ ਕੀਤਾ ਕਾਬੂ

ਅਕਤੂਬਰ 24, 2025

ਪੰਜਾਬ ਸਰਕਾਰ ਦਾ ਸੜਕਾਂ ਲਈ ਨਵਾਂ ਐਕਸ਼ਨ ਪਲਾਨ, ਕੰਮ ਦੀ ਗੁਣਵੱਤਾ ਦੀ ਕੀਤੀ ਜਾਵੇਗੀ ਜਾਂਚ

ਅਕਤੂਬਰ 24, 2025

ਇਸ ਵਾਰ ਕਿੰਨੀ ਪਏਗੀ ਸਰਦੀ, ਮੌਸਮ ਵਿਭਾਗ ਵੱਲੋਂ ਠੰਡ ਨੂੰ ਲੈ ਕੇ ਜਾਰੀ ਅਲਰਟ

ਅਕਤੂਬਰ 24, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.