Jassie Gill: ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਨੂੰ ਕੌਣ ਨਹੀਂ ਜਾਣਦਾ। ਅੱਜ ਇਹ ਪੰਜਾਬੀ ਸਿੰਗਰ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਨਾ ਸਿਰਫ਼ ਵਧੀਆ ਗਾਇਕ ਹਨ, ਬਲਕਿ ਇੱਕ ਬੇਹਤਰੀਨ ਅਦਾਕਾਰ ਵੀ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ `ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਅਪਡੇਟਸ ਫ਼ੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਜੱਸੀ ਗਿੱਲ ਦੀ ਫੈਨ ਫੋਲੋਇੰਗ ਵੀ ਕਾਫੀ ਵਧੀਆ ਹੈ।
View this post on Instagram
ਸਭ ਜਾਣਦੇ ਹਨ ਕਿ ਐਤਵਾਰ ਨੂੰ ਬੇਟੀ ਦਿਵਸ ਯਾਨਿ ਡੌਟਰਜ਼ ਡੇ ਮਨਾਇਆ ਗਿਆ ਸੀ। ਇਸ ਮੌਕੇ ਹਰ ਕੋਈ ਆਪਣੀਆਂ ਧੀਆਂ ਨਾਲ ਤਸਵੀਰਾਂ ਸ਼ੇਅਰ ਕਰ ਰਿਹਾ ਸੀ। ਕਿਉਂਕਿ ਕੋਈ ਖਾਸ ਮੌਕੇ ਹੁੰਦੇ ਹਨ, ਜਿੱਥੇ ਅਸੀਂ ਆਂਪਣੀਆਂ ਦਿਲ ਦੀਆਂ ਭਾਵਨਾਵਾਂ ਨੂੰ ਕਿਸੇ ਨਾਲ ਸ਼ੇਅਰ ਕਰ ਸਕਦੇ ਹਾਂ। ਇਹੀ ਖਾਸ ਮੌਕੇ ਨੂੰ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਵੀ ਸੈਲੀਬ੍ਰੇਟ ਕੀਤਾ। ਇਸ ਦੌਰਾਨ ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੀ ਬੇਟੀ ਨਾਲ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ, ਜਿਸ ਨੂੰ ਫ਼ੈਨਜ਼ ਕਾਫ਼ੀ ਪਿਆਰ ਦੇ ਰਹੇ ਹਨ। ਇਸ ਫੋਟੋ ਵਿੱਚ ਤੁਸੀ ਦੇਖ ਸਕਦੇ ਹੋ ਕਿ ਜੱਸੀ ਗਿੱਲ ਆਪਣੀ ਧੀ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਜੱਸੀ ਗਿੱਲ ਨੇ ਤਸਵੀਰ ਨੂੰ ਇੱਕ ਬਹੁਤ ਹੀ ਪਿਆਰੀ ਕੈਪਸ਼ਨ ਵੀ ਦਿੱਤੀ ਹੈ। ਜੋ ਸਭ ਦਾ ਦਿੱਲ ਜਿੱਤ ਰਹੀ ਹੈ। ਜੱਸੀ ਗਿੱਲ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ ‘ਚ ਲਿਖਿਆ ਹੈ ਕਿ , “ਮੇਰੀ ਜ਼ਿੰਦਗੀ `ਚ ਜਦੋਂ ਦੀ ਮੇਰੀ ਧੀ ਆਈ ਹੈ, ਉਸ ਨੇ ਮੇਰੇ ਦਿਲ ਨੂੰ ਧੜਕਣਾ ਸਿਖਾਇਆ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ।”
ਜੱਸੀ ਗਿੱਲ ਨੇ ਇਹ ਤਸਵੀਰ ਐਤਵਾਰ ਨੂੰ ਸ਼ੇਅਰ ਕੀਤੀ, ਜਿਸ ਨੂੰ ਹਾਲੇ ਤੱਕ ਖੂਬ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੀ ਤਸਵੀਰ `ਤੇ ਹੁਣ ਤੱਕ ਲੱਖਾਂ ਲਾਈਕ ਤੇ ਕਮੈਂਟ ਆ ਚੁੱਕੇ ਹਨ। ਲੋਕ ਇਸ ਤਸਵੀਰ ਨੂੰ ਹਜੇ ਵੀ ਪਿਆਰ ਦਿੰਦੇ ਨਜ਼ਰ ਆ ਰਹੇ ਹਨ।