ਭਾਰਤ ਸਰਕਾਰ ਵੱਲੋਂ ਅਫਗਾਨਿਸਤਾਨ ਦੇ ਕਾਬੁਲ ਵਿਚ ਗੁਰਦੁਆਰਾ ’ਤੇ ਹਮਲੇ ’ਤੇ ਡੂੰਘੀ ਚਿੰਤਾ ਪ੍ਰਗਟਾਵਾ ਕਰਦਿਆਂ ਜਾਰੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅਸੀਂ ਕਾਬੁਲ ਵਿਚ ਪਵਿੱਤਰ ਗੁਰਦੁਆਰਾ ਸਾਹਿਬ ’ਤੇ ਹਮਲੇ ਦੀਆਂ ਖਬਰਾਂ ਤੋਂ ਬਹੁਤ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਹੈ ਤੇ ਘਟਨਾਕ੍ਰਮ ਦੇ ਹੋਰ ਵੇਰਵਿਆਂ ਦੀ ਉਡੀਕ ਕਰ ਰਹੇ ਹਾਂ।
ਇਥੇ ਇਹ ਵੀ ਜਿਕਰਯੋਗ ਹੈ ਕਿ ਅਫ਼ਗਾਨਿਸਤਾਨ ਦੇ ਕਾਬੁਲ ,ਅੱਤਵਾਦੀ ਸੰਗਠਨ ਵਲੋਂ ਗੁਰਦੁਆਰਾ ਸਾਹਿਬ ‘ਤੇ ਹਮਲਾ ਕੀਤਾ ਗਿਆ ਹੈ।ਇਸ ਹਮਲੇ ‘ਚ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ।ਕਾਬੁਲ ‘ਚ ਡਰੇ ਹੋਏ ਲੋਕਾਂ ਦਾ ਦਾਅਵਾ ਹੈ ਕਿ ਆਈਐਸਆਈਐਸ ਦੇ ਹਮਲਾਵਰ ਗੁਰਦੁਆਰਾ ਸਾਹਿਬ ‘ਚ ਦਾਖਲ਼ ਹੋ ਗਏ ਹਨਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਟਾਕੋਰ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਕਾਬੁਲ ਦੇ ਕਾਰਤ-ਏ-ਪਰਵਾਨ ਇਲਾਕੇ ‘ਚ ਸਿੱਖ ਗੁਰਦੁਆਰੇ ‘ਤੇ ਹਮਲਾ ਕਰਨ ਵਾਲੇ ਹਮਲਾਵਰ ਮਾਰੇ ਗਏ ਹਨ।
ਉਸਨੇ ਕਰਾਸਫਾਇਰ ਵਿੱਚ ਗੁਰਦੁਆਰੇ ਵਿੱਚ ਇੱਕ ਸਿੱਖ ਵਿਅਕਤੀ ਅਤੇ ਇੱਕ ਆਈਈਏ ਸਿਪਾਹੀ ਦੀ ਮੌਤ ਦੀ ਵੀ ਪੁਸ਼ਟੀ ਕੀਤੀ, ਜਦੋਂ ਕਿ ਸੱਤ ਹੋਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਅੱਤਵਾਦੀਆਂ ਅਤੇ ਅਫਗਾਨ ਫੌਜ ਵਿਚਾਲੇ ਗੋਲੀਬਾਰੀ ਖਤਮ ਹੋ ਗਈ ਹੈ।