Nankishak Rajasthan: ਵਿਆਹ ਵਿੱਚ ਨਾਨਕਸ਼ੱਕ ਭਰਨ ਦੀ ਪ੍ਰਥਾ ਨੂੰ ਲੈ ਕੇ ਰਾਜਸਥਾਨ ਦਾ ਨਾਗੌਰ ਜ਼ਿਲ੍ਹਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਐਤਵਾਰ ਨੂੰ 6 ਭਰਾਵਾਂ ਨੇ ਆਪਣੇ ਭਾਣਜੇ ਦੇ ਵਿਆਹ ਵਿੱਚ 8 ਕਰੋੜ ਰੁਪਏ ਦੀ ਨਾਨਕਸ਼ੱਕ ਭਰੀ। ਇਹ ਲੋਕ ਜਦੋਂ ਥਾਲੀ ਵਿੱਚ ਕੈਸ਼, ਗਹਿਣੇ ਲੈ ਕੇ ਪਹੁੰਚੇ ਤਾਂ ਲੋਕ ਹੈਰਾਨ ਰਹਿ ਗਏ। ਇਹ ਮਾਮਲਾ ਜ਼ਿਲ੍ਹੇ 30 ਕਿਲੋਮੀਟਰ ਦੂਰ ਸ਼ਿਵਪੁਰਾ ਪਿੰਡ ਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਭ ਤੋਂ ਵੱਡੀ ਨਾਨਕਸ਼ੱਕ ਹੈ।ਨਾਗੌਰ ਦੇ ਢੀਂਗਸਰਾ ਪਿੰਡ ਵਾਸੀ ਮੇਹਰਿਆ ਪਰਿਵਾਰ ਵੱਲੋਂ ਇਹ ਨਾਨਕਸ਼ੱਕ ਐਤਵਾਰ ਨੂੰ ਭਰੀ ਗਈ। ਨਾਨਕਸ਼ੱਕ ਕੁੱਲ 8 ਕਰੋੜ 1 ਲੱਖ ਰੁਪਏ ਦੀ ਭਰੀ ਗਈ। ਇਸ ਵਿੱਚ 2.21 ਕਰੋੜ ਕੈਸ਼, 1 ਕਿਲੋ ਸੋਨਾ, 14 ਕਿਲੋ ਚਾਂਦੀ, 100 ਵਿੱਘੇ ਜ਼ਮੀਨ ਦਿੱਤੀ ਗਈ। ਨਾਲ ਹੀ ਇੱਕ ਟਰੈਕਟਰ-ਟ੍ਰਾਲੀ ਭਰ ਕੇ ਕਣਕ ਦੀ ਦਿੱਤੀ ਗਈ ਹੈ।
ਢੀਂਗਸਰਾ ਪਿੰਡ ਮੇਹਰਿਆ ਪਰਿਵਾਰ ਭਾਣਜੇ ਦੀ ਨਾਨਕਸ਼ੱਕ ਭਰਨ ਦੇ ਲਈ ਸਵੇਰੇ 10 ਵਜੇ ਟਰੈਕਟਰ ਵਿੱਚ ਟੈਂਟ ਸਜਾ ਕੇ ਨੱਚਦੇ-ਗਾਉਂਦੇ, ਆਪਣੀਆਂ-ਆਪਣੀਆਂ ਗੱਡੀਆਂ ਵਿੱਚ ਨਿਕਲੇ। ਨਾਲ ਹੀ ਹਜ਼ਾਰਾਂ ਗੱਡੀਆਂ ਦਾ ਕਾਫ਼ਿਲਾ 5 ਕਿਲੋਮੀਟਰ ਤੱਕ ਪਿੱਛੇ-ਪਿੱਛੇ ਚੱਲਿਆ। ਕਾਫ਼ਿਲੇ ਵਿੱਚ ਬੈਲਗੱਡੀ, ਟ੍ਰੈਕਟਰ-ਟ੍ਰਾਲੀ, ਬੱਸਾਂ ਸਣੇ ਲਗਜ਼ਰੀ ਗੱਡੀਆਂ ਵੀ ਸੀ। ਨਾਨਕਸ਼ੱਕ ਵਿੱਚ ਪੰਜ ਹਜ਼ਾਰ ਲੋਕ ਸ਼ਾਮਿਲ ਹੋਏ। ਸਾਰੇ ਮਹਿਮਾਨਾਂ ਨੂੰ ਚਾਂਦੀ ਦਾ ਸਿੱਕਾ ਵੀ ਦਿੱਤਾ ਗਿਆ।
ਦੱਸ ਦੇਈਏ ਕਿ ਨਾਨਕਸ਼ੱਕ ਵਿੱਚ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਭਰਾ ਨੇ ਭੈਣ ਦੇ ਘਰ 8 ਕਰੋੜ 1 ਲੱਖ ਦੀ ਨਾਨਕਸ਼ੱਕ ਭਰੀ ਤੇ ਹਜ਼ਾਰਾਂ ਲੋਕ ਇਸਦੇ ਗਵਾਹ ਬਣੇ ਹਨ। ਇਸ ਨਾਨਕਸ਼ੱਕ ਨੇ ਇਤਿਹਾਸ ਬਣਾ ਦਿੱਤਾ। ਫਿਲਹਾਲ ਨਾਗੌਰ ਜ਼ਿਲ੍ਹੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਨਾਨਕਸ਼ੱਕ ਭਰੀ ਗਈ ਹੈ। ਢੀਂਗਸਰਾ ਵਿੱਚ ਜੀ ਨਾਨਕਸ਼ੱਕ ਭਰੀ ਗਈ ਹੈ ਉਹ ਇਸ ਲਈ ਅਨੌਖੀ ਹੋ ਗਈ, ਕਿਉਂਕਿ ਇਸ ਨਾਨਕਸ਼ੱਕ ਵਿੱਚ ਭਰਾ ਨੇ ਆਪਣੀ ਭੈਣ ਦੀ ਹਰ ਜ਼ਰੂਰਤ ਨੂੰ ਪੂਰਾ ਕਰ ਦਿੱਤਾ ਹੈ। ਭਰਾ ਨੇ ਭੈਣ ਨੂੰ ਜ਼ਮੀਨ, ਟਰੈਕਟਰ-ਟ੍ਰਾਲੀ ਸਣੇ ਕਈ ਵਾਹਨ ਦਿੱਤੇ ਤੇ ਕਰੋੜਾਂ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਦਿੱਤੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h