ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਉਨ੍ਹਾਂ ਵਿਦਿਆਰਥਣਾਂ ਲਈ ਨੀਟ ਦੀ ਪ੍ਰੀਖਿਆ ਦੁਬਾਰਾ ਕਰਵਾਉਣ ਦਾ ਫ਼ੈਸਲਾ ਲਿਆ ਹੈ ਜਿਨ੍ਹਾਂ ਨੂੰ ਪਿਛਲੇ ਮਹੀਨੇ ਕੇਰਲਾ ਦੇ ਕੋਲਮ ਜ਼ਿਲ੍ਹੇ ’ਚ ਇੱਕ ਪ੍ਰੀਖਿਆ ਕੇਂਦਰ ’ਚ ਦਾਖਲ ਕਰਨ ਤੋਂ ਪਹਿਲਾਂ ਅੰਦਰੂਨੀ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ।
ਇਹ ਪ੍ਰੀਖਿਆ ਚਾਰ ਸਤੰਬਰ ਨੂੰ ਹੋਵੇਗੀ। ਸੂਤਰਾਂ ਨੇ ਕਿਹਾ, ‘ਐੱਨਟੀਏ ਨੇ ਪ੍ਰਭਾਵਿਤ ਵਿਦਿਆਰਥਣਾਂ ਨੂੰ ਕੋਲਮ ’ਚ ਚਾਰ ਸਤੰਬਰ ਨੂੰ ਨੀਟ ’ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ 2-2 ਕੇਂਦਰਾਂ ਅਤੇ ਯੂਪੀ ਦੇ ਇੱਕ ਕੇਂਦਰ ’ਚ ਮੁੜ ਪ੍ਰੀਖਿਆ ਹੋਵੇਗੀ।
ਹਿਵੀ ਪੜ੍ਹੋ : 800 ਕਰੋੜ ਦਾ ਟਵਿਨ ਟਾਵਰ 12 ਸਕਿੰਟ ‘ਚ ਢਹਿ -ਢੇਰੀ ਹੋਵੇਗਾ,ਪੜ੍ਹੋ ਖ਼ਬਰ…
NTA ਨੇ ਏਜੰਸੀ ਦੁਆਰਾ ਨਿਯੁਕਤ ਤੱਥ ਖੋਜ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਹੜੇ ਲੋਕ ਦੁਬਾਰਾ ਪ੍ਰੀਖਿਆ ਨਹੀਂ ਦੇਣਾ ਚਾਹੁੰਦੇ, ਉਨ੍ਹਾਂ ਲਈ 17 ਜੁਲਾਈ ਨੂੰ ਹੋਏ ਟੈਸਟ ਦਾ ਨਤੀਜਾ ਮੰਨਿਆ ਜਾਵੇਗਾ।