Shah Rukh Khan on New Parliament Building: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਆਪਣੀਆਂ ਆਉਣ ਵਾਲੀਆਂ ਫਿਲਮਾਂ ਨਾਲ ਬਾਕਸ ਆਫਿਸ ‘ਤੇ ਧਮਾਲ ਮਚਾਉਣ ਦੀ ਤਿਆਰੀ ਕਰ ਰਹੇ ਹਨ। ਸ਼ਾਹਰੁਖ ਖ਼ਾਨ ਫਿਲਮ ਪਠਾਨ ਤੋਂ ਬਾਅਦ ‘ਜਵਾਨ’ ਅਤੇ ‘ਡਾਂਕੀ’ ‘ਚ ਨਜ਼ਰ ਆਉਣ ਵਾਲੇ ਹਨ।
ਸ਼ਾਹਰੁਖ ਦੀਆਂ ਇਹ ਦੋਵੇਂ ਫਿਲਮਾਂ ਇਸ ਸਾਲ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀਆਂ ਹਨ। ਪਰ ਇਸ ਦੌਰਾਨ ਸ਼ਾਹਰੁਖ ਇੱਕ ਹੋਰ ਕਾਰਨ ਕਰਕੇ ਚਰਚਾ ‘ਚ ਬਣੇ ਹੋਏ ਹਨ। ਸ਼ਾਹਰੁਖ ਖ਼ਾਨ ਦਾ ਇੱਕ ਟਵੀਟ ਸਾਹਮਣੇ ਆਇਆ ਹੈ, ਜੋ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਸ਼ਾਹਰੁਖ ਖ਼ਾਨ ਦੇ ਇਸ ਟਵੀਟ ‘ਤੇ ਯੂਜ਼ਰਸ ਕਾਫੀ ਕਮੈਂਟ ਕਰ ਰਹੇ ਹਨ। ਤਾਂ ਆਓ ਜਾਣਦੇ ਹਾਂ ਸ਼ਾਹਰੁਖ ਨੇ ਕਿਸ ਮੁੱਦੇ ‘ਤੇ ਟਵੀਟ ਕੀਤਾ ਹੈ।
ਸ਼ਾਹਰੁਖ ਖ਼ਾਨ ਨੇ ਨਵੇਂ ਸੰਸਦ ਭਵਨ ਬਾਰੇ ਟਵੀਟ ਕੀਤਾ
ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਆਪਣੀਆਂ ਫਿਲਮਾਂ ‘ਜਵਾਨ’ ਅਤੇ ‘ਡੈਂਕੀ’ ਦੇ ਨਾਲ-ਨਾਲ ਆਪਣੇ ਇੱਕ ਟਵੀਟ ਕਾਰਨ ਵੀ ਸੁਰਖੀਆਂ ‘ਚ ਆ ਗਏ ਹਨ। ਸ਼ਾਹਰੁਖ ਖ਼ਾਨ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਹੀ ਇਸ ਬਾਰੇ ਟਵੀਟ ਕੀਤਾ ਹੈ। ਸ਼ਾਹਰੁਖ ਨੇ ਨਵੀਂ ਸੰਸਦ ਭਵਨ ਦੀ ਇੱਕ ਵੀਡੀਓ ਸ਼ੇਅਰ ਕੀਤੀ। ਨਵੇਂ ਸੰਸਦ ਭਵਨ ਦੇ ਇਸ ਵੀਡੀਓ ‘ਚ ਸ਼ਾਹਰੁਖ ਖ਼ਾਨ ਆਪਣੀ ਆਵਾਜ਼ ‘ਚ ਇਸ ਨਵੀਂ ਇਮਾਰਤ ਬਾਰੇ ਦੱਸ ਰਹੇ ਹਨ।
What a magnificent new home for the people who uphold our Constitution, represent every citizen of this great Nation and protect the diversity of her one People @narendramodi ji.
A new Parliament building for a New India but with the age old dream of Glory for India. Jai Hind!… pic.twitter.com/FjXFZwYk2T— Shah Rukh Khan (@iamsrk) May 27, 2023
ਸ਼ਾਹਰੁਖ ਖ਼ਾਨ ਦੀ ਆਵਾਜ਼ ਨੇ ਫੈਨਸ ਦਾ ਦਿਲ ਜਿੱਤ ਲਿਆ। ਸ਼ਾਹਰੁਖ ਖ਼ਾਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਲਿਖਿਆ ਹੈ। ਜਿਸ ‘ਚ ਕਿੰਗ ਖ਼ਾਨ ਨੇ ਨਵੇਂ ਸੰਸਦ ਭਵਨ ਦੀ ਤਾਰੀਫ ਕੀਤੀ ਹੈ। ਸ਼ਾਹਰੁਖ ਦੇ ਇਸ ਵੀਡੀਓ ‘ਤੇ ਕਮੈਂਟ ਕਰਦੇ ਹੋਏ ਕਈ ਯੂਜ਼ਰਸ ਕਿੰਗ ਖ਼ਾਨ ਦੀ ਤਾਰੀਫ਼ ਕਰਦੇ ਨਜ਼ਰ ਆਏ। ਜਾਣਕਾਰੀ ਲਈ ਦੱਸ ਦੇਈਏ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਅੱਜ ਯਾਨੀ 28 ਮਈ ਨੂੰ ਹੋਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h