Eid ul Adha 2023: ਦੇਸ਼ਾਂ-ਵਿਦੇਸ਼ਾਂ ਵਿੱਚ ਬਕਰੀਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜੇ ਗੱਲ ਕਰੀਏ ਪੰਜਾਬ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਮੁਸਲਿਮ ਭਾਈਚਾਰੇ ਦੇ ਸ਼ਹਿਰ ਮਲੇਰਕੋਟਲਾ ਦੀ ਤਾਂ ਮਲੇਰਕੋਟਲਾ ਵਿਖੇ ਏਸ਼ੀਆ ਵਿੱਚ ਸਭ ਤੋਂ ਖੂਬਸੂਰਤ ਵੱਡੀ ਈਦਗਾਹ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇੱਥੇ ਪਹੁੰਚ ਕੇ ਨਮਾਜ਼ ਅਦਾ ਕੀਤੀ ਅਤੇ ਇੱਕ-ਦੂਜੇ ਦੇ ਗਲ ਲੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ।
ਉੱਥੇ ਹੀ ਇਸ ਮੌਕੇ ਮਲੇਰਕੋਟਲਾ ਵਿਧਾਇਕ ਜਮੀਲ ਉਰ ਰਹਿਮਾਨ ਨੇ ਵੀ ਅਵਾਮ ਨੂੰ ਇਸ ਦਿਨ ਮੁਬਾਰਕਬਾਦ ਪੇਸ਼ ਕੀਤੀ। ਇਸ ਦੌਰਾਨ ਲੋਕਾਂ ਨੇ ਬਕਰੀਦ ਦੇ ਇਤਿਹਾਸ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਇਹ ਦਿਨ ਕੁਰਬਾਨੀਆਂ ਦੇ ਹੁੰਦੇ ਹਨ ਅਤੇ ਤਿੰਨ ਦਿਨ ਬੱਕਰਿਆਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਨੇਕੀ ਦੇ ਰਸਤੇ ਉੱਤੇ ਚੱਲਣ ਦੀ ਪ੍ਰੇਰਨਾ ਲਈ ਜਾਂਦੀ ਹੈ।
ਆਓ ਜਾਣਦੇ ਹਾਂ ਕੀ ਹੈ ਬਕਰੀਦ ਦੇ ਦਿਨ ਦੀ ਖ਼ਾਸੀਅਤ
ਬਕਰੀਦ ਨੂੰ ਕੁਰਬਾਨੀ ਦਾ ਦਿਨ ਕਿਹਾ ਜਾਂਦਾ ਹੈ। ਇਸ ਦਿਨ ਕੁੱਝ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦੀ ਸ਼ੁਰੂਆਤ ਹਜ਼ਰਤ ਇਬਰਾਹੀਮ ਤੋਂ ਹੋਈ ਸੀ। ਅੱਲ੍ਹਾ ਨੇ ਇਬਰਾਹਿਮ ਨੂੰ ਇੱਕ ਖ਼ਾਸ ਚੀਜ਼ ਦੀ ਕੁਰਬਾਨੀ ਦੇਣ ਲਈ ਕਿਹਾ ਸੀ ਅਤੇ ਉਸ ਨੇ ਬਿਨਾਂ ਸੋਚੇ-ਸਮਝੇ ਬੇਟੇ ਦੀ ਕੁਰਬਾਨੀ ਦੇ ਦਿੱਤੀ ਪਰ ਉਸ ਸਮੇਂ ਉਸ ਨੇ ਅੱਖਾਂ ਬੰਦ ਰੱਖੀਆਂ ਜਦੋਂ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਇੱਕ ਜਾਨਵਰ ਦੀ ਬਲੀ ਦਿੱਤੀ ਗਈ ਸੀ। ਉਦੋਂ ਤੋਂ ਹੀ ਬਕਰੀਦ ਦੇ ਦਿਨ ਬਲੀਆਂ ਚੜ੍ਹਾਈਆਂ ਜਾਂਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h