ਰੋਜ਼ਾਨਾ ਸਿਰਫ ਇੱਕ ਚਮਚ ਸੁੱਕੀ ਓਰਗੈਨੋ ਦਾ ਸੇਵਨ ਕਰਨ ਨਾਲ ਵਿਟਾਮਿਨ ਕੇ ਦੀ ਲਗਪਗ 8 ਫੀਸਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕਦੇ ਹੈ।
ਇਹ ਬੈਕਟੀਰੀਆ ਨਾਲ ਲੜਨ ਵਿੱਚ ਮਦਦ ਕਰਨ ਤੋਂ ਲੈ ਕੇ ਸੋਜ ਅਤੇ ਦਰਦ ਨੂੰ ਘਟਾਉਣ ‘ਚ ਵੀ ਕਾਫ਼ੀ ਫਾਇਦੇਮੰਦ ਹੈ।ਓਰਗੈਨੋ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ।
ਓਰਗੈਨੋ ਵਿੱਚ ਬਹੁਤ ਸਾਰੇ ਮਿਸ਼ਰਣ ਹੁੰਦੇ ਹਨ ਜੋ ਸਰੀਰ ਵਿੱਚ ਮੌਜੂਦ ਬੈਕਟੀਰੀਆ ਨਾਲ ਲੜਨ ਵਿੱਚ ਮਦਦ ਕਰਦੇ ਹਨ। ਇਸ ਦੀਆਂ ਪੱਤਿਆਂ ਵਿੱਚ ਜ਼ਰੂਰੀ ਤੱਤ Escherichia coli ਅਤੇ Pseudomonas aeruginosa ਨਾਮਕ ਬੈਕਟੀਰੀਆ ਦੇ ਵਿਕਾਸ ਨੂੰ ਰੋਕਦੇ ਹਨ।
ਇਸ ‘ਚ ਹਾਈ ਐਂਟੀਆਕਸੀਡੈਂਟ ਹੁੰਦਾ ਹੈ ਜੋ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ। Oregano ਅਤੇ ਇਸਦੇ ਕੁਝ ਮਿਸ਼ਰਣ ਕੈਂਸਰ ਸੈੱਲਾਂ ਨੂੰ ਮਾਰਨ ਵਿੱਚ ਮਦਦ ਕਰਦੇ ਹਨ। ਇਸ ਦੀ ਪੱਤਿਆਂ ਦਾ ਨਿਯਮਤ ਸੇਵਨ ਕਰਨ ਨਾਲ ਕੈਂਸਰ ਦੇ ਵਾਧੇ ਅਤੇ ਫੈਲਣ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦੇ ਹੈ।
ਓਰੈਗਨੋ ਦੇ ਪੱਤਿਆਂ ਵਿੱਚ ਕਾਰਵਾਕਰੋਲ ਅਤੇ ਥਾਈਮੋਲ ਨਾਮਕ ਦੋ ਤੱਤ ਹੁੰਦੇ ਹਨ ਜੋ ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਵਾਇਰਲ ਲਾਗ ਦੇ ਲੱਛਣਾਂ ਨੂੰ ਘਟਾਉਂਦਾ ਹੈ।
ਪੁਰਾਣੀ ਸੋਜਸ਼ ਦਿਲ ਦੀਆਂ ਸਮੱਸਿਆਵਾਂ, ਡਾਇਬੀਟੀਜ਼ ਅਤੇ ਆਟੋ-ਇਮਿਊਨ ਵਰਗੀਆਂ ਸਮੱਸਿਆਵਾਂ ਨੂੰ ਵਧਾਉਣ ਦਾ ਇਕ ਮੁੱਖ ਕਾਰਨ ਹੈ। ਪਰ ਓਰਗੈਨੋ ‘ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਸੋਜ ਅਤੇ ਦਰਦ ਨੂੰ ਘਟਾਉਣ ‘ਚ ਮਦਦਗਾਰ ਹੁੰਦੇ ਹਨ।
ਓਰਗੈਨੋ ਨੂੰ ਪੀਜ਼ਾ ਅਤੇ ਪਾਸਤਾ ਤੋਂ ਇਲਾਵਾ ਸਾਗ ਜਾਂ ਸਬਜ਼ੀਆਂ ਵਿੱਚ ਪਾਇਆ ਜਾ ਸਕਦਾ ਹੈ। ਤੁਸੀਂ ਇਸ ਨੂੰ ਸੂਪ ਅਤੇ ਸਟਾਕ ਵਿੱਚ ਸ਼ਾਮਲ ਕਰਕੇ ਸੁਆਦ ਵਧਾ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER