ਪਾਕਿਸਤਾਨ ਦੇ 75ਵੇਂ ਆਜ਼ਾਦੀ ਦਿਹਾੜੇ ਦਰਮਿਆਨ ਇਸ ਸਾਲ ਦੀ ਸ਼ੁਰੂਆਤ ’ਚ ਸਿਆਸੀ ਪਰਿਵਰਤਨ ਤੋਂ ਬਾਅਦ ਦੇਸ਼ ਉਥਲ-ਪੁਥਲ ਦੇ ਦੌਰ ’ਚੋਂ ਲੰਘ ਰਿਹਾ ਹੈ। ਆਜ਼ਾਦੀ ਦੇ 75 ਸਾਲਾਂ ਬਾਅਦ ਪਾਕਿਸਤਾਨ ‘ਸੰਕਟ ਦਾ ਬ੍ਰਾਂਡ’ ਬਣ ਰਿਹਾ ਹੈ। ਪਾਕਿਸਤਾਨ ਦੇ ਉੱਤਰੀ ਅਤੇ ਦੱਖਣੀ ਵਜ਼ੀਰਿਸਤਾਨ ’ਚ ਲੋਕ ਲੰਬੇ ਸਮੇਂ ਤੋਂ ਅੱਤਵਾਦ ਦੀ ਮਾਰ ਝੱਲ ਰਹੇ ਹਨ। ਤਾਲਿਬਾਨ ਅਤੇ ਇਸਲਾਮਿਕ ਸਟੇਟ ਵਰਗੇ ਖ਼ਤਰਨਾਕ ਅੱਤਵਾਦੀ ਸੰਗਠਨਾਂ ਦੀ ਮੌਜੂਦਗੀ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਤਰਸਯੋਗ ਬਣਾ ਦਿੱਤਾ ਹੈ ਅਤੇ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਅਸਫ਼ਲ ਰਹੀਆਂ ਹਨ। ਦੇਸ਼ ਭਰ ’ਚ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਹਨ।
ਇਸੇ ਕੜੀ ’ਚ ਅੱਜ ਸਿਆਸੀ ਕਾਰਕੁਨਾਂ ਅਤੇ ਵਿਰੋਧੀ ਪਾਰਟੀਆਂ ਨੇ ਪਾਕਿਸਤਾਨ ਪ੍ਰਤੀ ਅਸੰਤੁਸ਼ਟੀ ਪ੍ਰਗਟਾਉਣ ਲਈ ਪਾਕਿਸਤਾਨ ਦੇ 75ਵੇਂ ਸੁਤੰਤਰਤਾ ਦਿਹਾੜੇ ‘ਬਲੈਕ ਡੇਅ’ ਦੇ ਤੌਰ ’ਤੇ ਮਨਾਇਆ। ਇਸ ਦੌਰਾਨ ਲੋਕ ਆਜ਼ਾਦੀ ਦੀ ਮੰਗ ਕਰ ਰਹੇ ਸਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ’ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਲਾਹੌਰ ਹਾਕੀ ਸਟੇਡੀਅਮ ’ਚ ‘ਹਕੀਕੀ ਆਜ਼ਾਦੀ’ ਸ਼ੋਅ ਲਈ ਇਕ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ.ਐੱਲ.ਪੀ.) ਨੇ ਲਿਆਕਤ ਬਾਗ ਤੋਂ ਫੈਜ਼ਾਬਾਦ ਰਾਵਲਪਿੰਡੀ ਤੱਕ ਨਜ਼ਰੀਆ ਪਾਕਿਸਤਾਨ ਸੰਮੇਲਨ ਦੇ ਨਾਂ ’ਤੇ ਇਕ ਰੈਲੀ ਕੀਤੀ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਖੁਲਾਸਾ, ਕਿਹਾ- ਕੁਝ ਗਾਇਕ ਵੀ ਸਿੱਧੂ ਦੀ ਮੌਤ ਲਈ ਜਿੰਮੇਵਾਰ (ਵੀਡੀਓ)
ਇਮਰਾਨ ਖਾਨ ਨੇ ਆਪਣੇ ਲਾਹੌਰ ਜਲਸਾ ’ਚ ਸ਼ਾਮਲ ਹੋਣ ਲਈ ਪੂਰੇ ਪਾਕਿਸਤਾਨ ਤੋਂ ਆਪਣੇ ਕਾਰਕੁਨਾਂ ਨੂੰ ਸੱਦਾ ਦਿੱਤਾ। ਪੀ.ਟੀ.ਆਈ. ਸਮਰਥਕਾਂ ਨੇ ਇਮਰਾਨ ਖ਼ਾਨ ਦਾ ਸੰਬੋਧਨ ਨੂੰ ਸੁਣਨ ਲਈ ਕਰਾਚੀ, ਇਸਲਾਮਾਬਾਦ ਅਤੇ ਰਾਵਲਪਿੰਡੀ ਸਮੇਤ ਵੱਖ-ਵੱਖ ਸ਼ਹਿਰਾਂ ’ਚ ਸਕਰੀਨਾਂ ਲਗਾਈਆਂ। ਟੀ.ਐੱਲ.ਪੀ. ਨੇ ਨਾਜਰਿਆ ਪਾਕਿਸਤਾਨ ਮਾਰਚ ਅਤੇ ਲਿਆਕਤ ਬਾਗ ਤੋਂ ਫੈਜ਼ਾਬਾਦ ਇੰਟਰਚੇਂਜ ਤੱਕ ਸੰਮੇਲਨ ਦਾ ਵੀ ਆਯੋਜਨ ਕੀਤਾ। ਇਸ ਦੇ ਲਈ ਟੀ.ਐੱਲ.ਪੀ. ਕਾਰਕੁਨਾਂ ਨੇ ਰਾਵਲਪਿੰਡੀ ’ਚ ਫੈਜ਼ਾਬਾਦ ਅਤੇ ਮੁੱਰੀ ਰੋਡ ਜਾਮ ਕਰ ਦਿੱਤਾ। ਦੋਵਾਂ ਪਾਸਿਆਂ ਤੋਂ ਨਿਕਲਣ ਵਾਲੇ ਜਲੂਸਾਂ ਕਾਰਨ ਲਾਹੌਰ ਅਤੇ ਹੋਰ ਸ਼ਹਿਰਾਂ ’ਚ ਦਿਨ ਭਰ ਸੜਕਾਂ ਜਾਮ ਰਹੀਆਂ। ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਅਤੇ ਲੋਕ ਘੰਟਿਆਂਬੱਧੀ ਜਾਮ ’ਚ ਫਸੇ ਰਹੇ।
ਇਹ ਵੀ ਪੜ੍ਹੋ- ਪਟਿਆਲਾ ਜੇਲ੍ਹ ’ਚ ਬੰਦ ਗਾਇਕ ਦਲੇਰ ਮਹਿੰਦੀ ਵੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਦਾਖ਼ਲ
ਇਮਰਾਨ ਖਾਨ ਨੇ 75ਵੇਂ ਆਜ਼ਾਦੀ ਦਿਵਸ ਮਨਾਉਣ ਅਤੇ ‘ਅਸਲ ਆਜ਼ਾਦੀ’ ’ਤੇ ਜ਼ੋਰ ਦੇਣ ਲਈ ਲਾਹੌਰ ’ਚ ਇਕ ਵਿਸ਼ਾਲ ਤਾਕਤ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਭ੍ਰਿਸ਼ਟਾਚਾਰ ਲਈ ਪਾਰਟੀ ਦੇ ਹੋਰ ਨੇਤਾਵਾਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ’ਤੇ ਅਮਰੀਕਾ ਦੀ ਗੁਲਾਮੀ ਦਾ ਦੋਸ਼ ਲਗਾਇਆ ਪਰ ਇਸ ਦੇ ਨਾਲ ਹੀ ਇਮਰਾਨ ਖਾਨ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਹ ਅਮਰੀਕਾ ਵਿਰੋਧੀ ਨਹੀਂ ਹਨ। ਉਹ ਅਮਰੀਕਾ ਨਾਲ ਦੋਸਤੀ ਚਾਹੁੰਦੇ ਹਨ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਅਮਰੀਕਾ ’ਤੇ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ।