ਸ਼ੁੱਕਰਵਾਰ, ਜੁਲਾਈ 24, 2026 11:51 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

ਵਿਵਾਦਾਂ ‘ਚ ਪਾਕਿ ਵੈੱਬ ਸੀਰੀਜ਼ ‘ਸੇਵਕ’! ਸੀਰੀਜ਼ ‘ਤੇ ਦੀਪ ਸਿੱਧੂ ਦੀ ਮਹਿਲਾ ਮਿੱਤਰ ਨੇ ਖੜ੍ਹੇ ਕੀਤੇ ਸਵਾਲ, ਆਪ ਵੀ ਹੋ ਰਹੀ ਟਰੋਲ

Deep Sidhu: ਪਾਕਿਸਤਾਨੀ ਵੈੱਬ ਸੀਰੀਜ਼ ‘ਸੇਵਕ’ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਹ ਸੀਰੀਜ਼ ਦਾ ਭਾਰਤ ‘ਚ ਜੰਮ ਕੇ ਵਿਰੋਧ ਹੋ ਰਿਹਾ ਹੈ। ਕਿਉਂਕਿ ਇਸ ਸੀਰੀਜ਼ ‘ਚ ਭਾਰਤ ਦੀ ਛਵੀ ਨੂੰ ਖਰਾਬ ਕਰਨ ਦੀ ਹਰ ਕੋਸ਼ਿਸ਼ ਕੀਤੀ ਗਈ ਹੈ।

by Bharat Thapa
ਦਸੰਬਰ 15, 2022
in ਪਾਲੀਵੁੱਡ, ਮਨੋਰੰਜਨ
0

Deep Sidhu: ਪਾਕਿਸਤਾਨੀ ਵੈੱਬ ਸੀਰੀਜ਼ ‘ਸੇਵਕ’ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਹ ਸੀਰੀਜ਼ ਦਾ ਭਾਰਤ ‘ਚ ਜੰਮ ਕੇ ਵਿਰੋਧ ਹੋ ਰਿਹਾ ਹੈ। ਕਿਉਂਕਿ ਇਸ ਸੀਰੀਜ਼ ‘ਚ ਭਾਰਤ ਦੀ ਛਵੀ ਨੂੰ ਖਰਾਬ ਕਰਨ ਦੀ ਹਰ ਕੋਸ਼ਿਸ਼ ਕੀਤੀ ਗਈ ਹੈ। ਇੰਨਾਂ ਹੀ ਨਹੀਂ ਇਸ ਸੀਰੀਜ਼ ‘ਚ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਕਹਾਣੀ ਦਾ ਅੰਸ਼ ਵੀ ਦਿਖਾਇਆ ਗਿਆ ਹੈ। ਪੰਜਾਬ ਦੇ ਕਈ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ।

ਦੀਪ ਸਿੱਧੂ ਦੀ ਪ੍ਰੇਮਿਕਾ ਨੇ ਜਤਾਇਆ ਰੋਸ
ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਸੋਸ਼ਲ ਮੀਡੀਆ ‘ਤੇ ‘ਸੇਵਕ’ ‘ਚ ਦੀਪ ਸਿੱਧੂ ਦਾ ਕਿਰਦਾਰ ਦਿਖਾਏ ਜਾਣ ‘ਤੇ ਵਿਰੋਧ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਮੀਡੀਆ ‘ਤੇ ਸੀਰੀਜ਼ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਲੰਬਾ ਚੌੜਾ ਨੋਟ ਵੀ ਨਾਲ ਲਿਖਿਆ ਹੈ। ਰੀਨਾ ਨੇ ਕਿਹਾ, ”ਮੈਂ ਪਾਕਿਸਤਾਨ ਦੀ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਇਸ ਵੈਬ ਸੀਰੀਜ਼ ‘ਤੇ ਬੈਨ ਲਗਾਇਆ ਜਾਵੇ, ਜਿਸ ‘ਚ ਦੀਪ ਸਿੱਧੂ ਬਾਰੇ ਕਾਫ਼ੀ ਕੁਝ ਦਿਖਾਇਆ ਗਿਆ ਹੈ। ਇਸ ਸੀਰੀਜ਼ ਖ਼ਿਲਾਫ਼ ਤੁਰੰਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਸਾਰੇ ਓਟੀਟੀ ਪਲੇਟਫਾਰਮਾਂ ਤੋਂ ਤੁਰੰਤ ਹਟਾ ਦੇਣਾ ਚਾਹੀਦਾ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਦੀਪ ਦੇ ਜਾਣ ਤੋਂ ਬਾਅਦ ਸਾਡੀ ਤਾਂ ਦੁਨੀਆ ਹੀ ਉੱਜੜ ਗਈ ਹੈ ਅਤੇ ਅਸੀਂ ਹਾਲੇ ਤੱਕ ਉਸ ਦੇ ਗਮ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਸੀਰੀਜ਼ ਦਾ ਟਰੇਲਰ ਦੇਖਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕੀ। ਇਸ ਦੇ ਟਰੇਲਰ ਨੂੰ ਦੇਖ ਮੈਂ ਇਮੋਸ਼ਨਲ ਹੋ ਗਈ। ਇਸ ਸੀਰੀਜ਼ ‘ਚ ਮੇਰੇ ਇੰਟਰਵਿਊ ‘ਚ ਬੋਲੇ ਗਏ ਅਲਫਾਜ਼ਾਂ ਦਾ ਇਸਤੇਮਾਲ ਕੀਤਾ ਗਿਆ ਹੈ। ਮੈਨੂੰ ਇਹ ਪਸੰਦ ਨਹੀਂ ਆਇਆ। ਮੈਨੂੰ ਹਰਗਿਜ਼ ਮਨਜ਼ੂਰ ਨਹੀਂ ਕਿ ਕੋਈ ਪਰਦੇ ‘ਤੇ ਦੀਪ ਦਾ ਕਿਰਦਾਰ ਨਿਭਾਏ। ਜੇਕਰ ਦੀਪ ਦੀ ਜ਼ਿੰਦਗੀ ‘ਤੇ ਕੋਈ ਫ਼ਿਲਮ ਜਾਂ ਸੀਰੀਜ਼ ਬਣਾਉਣੀ ਹੈ ਤਾਂ ਢੰਗ ਸਿਰ ਬਣਾਈ ਜਾਵੇ। ਮੈਂ ਸਾਰੀ ਸੰਗਤ ਤੋਂ ਇਹ ਬੇਨਤੀ ਕਰਦੀ ਹਾਂ ਕਿ ਇਸ ‘ਤੇ ਰੋਕ ਲਗਾਉਣ ‘ਚ ਮੇਰੀ ਮਦਦ ਕੀਤੀ ਜਾਵੇ। ਜੇਕਰ ਪਰਦੇ ‘ਤੇ ਕੋਈ ਰੀਨਾ ਰਾਏ ਦਾ ਕਿਰਦਾਰ ਨਿਭਾ ਸਕਦਾ ਹੈ ਤਾਂ ਉਹ ਖੁਦ ਰੀਨਾ ਰਾਏ ਹੈ। ਮੈਂ ਕਿਸੇ ਹੋਰ ਨੂੰ ਆਪਣਾ ਕਿਰਦਾਰ ਨਿਭਾਉਣ ਦੀ ਇਜਾਜ਼ਤ ਨਹੀਂ ਦਿੰਦੀ। ਇਹ ਮੈਨੂੰ ਹਰਗਿਜ਼ ਮਨਜ਼ੂਰ ਨਹੀਂ।”

 

View this post on Instagram

 

A post shared by Reena Rai (@thisisreenarai)

ਟਰੋਲਰਾਂ ਦੇ ਨਿਸ਼ਾਨੇ ‘ਤੇ ਆਈ ਰੀਨਾ ਰਾਏ 

ਸੀਰੀਜ਼ ਦਾ ਵਿਰੋਧ ਕਰਨ ‘ਤੇ ਰੀਨਾ ਰਾਏ ਟਰੋਲਰਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਇਹੀ ਨਹੀਂ ਦੀਪ ਸਿੱਧੂ ਦੇ ਫੈਨਜ਼ ਨੇ ਰੀਨਾ ਰਾਏ ‘ਤੇ ਗੰਭੀਰ ਇਲਜ਼ਾਮ ਲਗਾ ਦਿੱਤੇ। ਕਈਆਂ ਨੇ ਤਾਂ ਰੀਨਾ ਰਾਏ ਨੂੰ ਦੀਪ ਸਿੱਧੂ ਦੀ ਕਾਤਲ ਦੱਸਿਆ ਹੈ। ਦੱਸ ਦਈਏ ਕਿ ‘ਸੇਵਕ: ਦ ਕਨਫੈਸ਼ਨਜ਼’ ਸੀਰੀਜ਼ ‘ਚ ਦੀਪ ਸਿੱਧੂ ਦੀ ਮੌਤ ਨੂੰ ਐਕਸੀਡੈਂਟ ਨਹੀਂ, ਬਲਕਿ ਕਤਲ ਦੱਸਿਆ ਹੈ।

ਰੀਨਾ ਰਾਏ ਨੇ ਇੱਕ ਹੋਰ ਪੋਸਟ ਕੀਤੀ ਸ਼ੇਅਰ

ਇਸ ਤੋਂ ਇਲਾਵਾ ਰੀਨਾ ਰਾਏ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਲਿਖਿਆ ਹੈ ਕਿ ਉਸ ਲਈ ਪਰਦੇ ‘ਤੇ ਦੀਪ ਸਿੱਧੂ ਦੇ ਕਿਰਦਾਰ ਨੂੰ ਦੇਖਣਾ ਅਸਾਨ ਨਹੀਂ ਹੈ। ਕੋਈ ਵੀ ਦੀਪ ਤੇ ਰੀਨਾ ਦਾ ਕਿਰਦਾਰ ਨਹੀਂ ਨਿਭਾ ਸਕਦਾ।

PunjabKesari

ਦੀਪ ਸਿੱਧੂ ਦੀ ਮੌਤ ਨੂੰ ਸੀਰੀਜ਼ ‘ਚ ਦੱਸਿਆ ਗਿਆ ਹੈ ਸਾਜਸ਼
ਇਸ ਸੀਰੀਜ਼ ‘ਚ ਦੀਪ ਸਿੱਧੂ ਦੇ ਕਿਰਦਾਰ ਨੂੰ ਪਰਦੇ ‘ਤੇ ਜੀਤ ਸਿੱਧੂ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਸੀਰੀਜ਼ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਫ਼ਿਲਮ ਅਦਾਕਾਰ ਆਪਣੇ ਲੋਕਾਂ ਲਈ ਸੰਘਰਸ਼ ਕਰਦਾ ਹੈ ਅਤੇ ਉਨ੍ਹਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦਾ ਹੈ। ਇਸ ਸੀਰੀਜ਼ ‘ਚ ਦਿਖਾਇਆ ਗਿਆ ਹੈ ਕਿ ਦੀਪ ਦੀ ਮੌਤ ਐਕਸੀਡੈਂਟ ਨਹੀਂ, ਸਗੋਂ ਇੱਕ ਸਾਜਸ਼ ਹੈ।

ਭਿਆਨਕ ਸੜਕ ਹਾਦਸੇ ‘ਚ ਹੋਈ ਸੀ ਦਰਦਨਾਕ ਮੌਤ
ਦੱਸਣਯੋਗ ਹੈ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਭਿਆਨਕ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਸੀ। ਇਸ ਹਾਦਸੇ ਦੇ ਸਮੇਂ ਦੀਪ ਤੇ ਰੀਨਾ ਦੋਵੇਂ ਇਕੱਠੇ ਕਾਰ ‘ਚ ਜਾ ਰਹੇ ਸੀ। ਦੀਪ ਦੀ ਸਾਈਡ ‘ਤੇ ਐਕਸੀਡੈਂਟ ਹੋਇਆ ਸੀ, ਇਸ ਲਈ ਉਹ ਗੰਭੀਰ ਜ਼ਖਮੀ ਹੋਇਆ ਸੀ, ਜਦਕਿ ਰੀਨਾ ਰਾਏ ਦੇ ਮਾਮੂਲੀ ਸੱਟਾਂ ਵੱਜੀਆਂ ਸੀ। ਹੁਣ ਦੀਪ ਦੀ ਮੌਤ ਤੋਂ 9 ਮਹੀਨੇ ਬਾਅਦ ਇਸ ਤਰ੍ਹਾਂ ਦੀ ਵੈੱਬ ਸੀਰੀਜ਼ ਸਾਹਮਣੇ ਆਈ ਹੈ ਜਿਸ ‘ਚ ਦੀਪ ਦੀ ਮੌਤ ਨੂੰ ਇੱਕ ਸਾਜਸ਼ ਦੱਸਿਆ ਗਿਆ ਹੈ। ਇਸ ਦੇ ਨਾਲ ਨਾਲ ਸੀਰੀਜ਼ ‘ਚ ਇਹ ਵੀ ਦਿਖਾਇਆ ਗਿਆ ਹੈ ਕਿ ਦੀਪ ਨੂੰ ਯੋਜਨਾਬੱਧ ਤਰੀਕੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਸੀ। ਇਹ ਸੀਰੀਜ਼ ਦਾ ਭਾਰਤ ‘ਚ ਖੂਬ ਵਿਰੋਧ ਹੋ ਰਿਹਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: 'Sevak'controversydeep sidhufemale friendgirlfriend Reena RaiPakistani web seriespropunjabtvraised questions
Share565Tweet353Share141

Related Posts

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026
Load More

Recent News

How Players Evaluate Their Performance at Rolletto Casino

ਜੁਲਾਈ 24, 2026

How Players Evaluate Their Performance at Rolletto Casino

ਜੁਲਾਈ 24, 2026

ਕੋਆਪਰੇਟਿਵ ਸੈਕਟਰ ‘ਚ ‘2.0 ਕ੍ਰਾਂਤੀ’ ਲਿਆਉਣ ਲਈ ਏਆਈ ਅਦਾ ਕਰੇਗਾ ਅਹਿਮ ਰੋਲ : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ

ਜੁਲਾਈ 24, 2026

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲ ਦਾ ਅਧਿਆਪਕ ਸਸਪੈਂਡ

ਜੁਲਾਈ 24, 2026

ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ

ਜੁਲਾਈ 24, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.