ਐਤਵਾਰ, ਮਈ 31, 2026 04:24 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਪੰਜਾਬ ਵਿੱਚ ਪ੍ਰੋ-ਇੰਕੰਬੈਂਸੀ, ਭਗਵੰਤ ਮਾਨ ਸਰਕਾਰ ਤੋਂ ਜਨਤਾ ਬੇਹੱਦ ਖੁਸ਼, ਫਿਰ ਤੋਂ ਸਰਕਾਰ ਬਣਾਉਣ ਲਈ ਬੇਤਾਬ- ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਦਿੱਲੀ ਆਏ ਪਾਰਟੀ ਵਿਧਾਇਕਾਂ ਨਾਲ ਕਪੂਰਥਲਾ ਹਾਊਸ ਵਿਖੇ ਸੰਵਾਦ ਕੀਤਾ

by Pro Punjab Tv
ਮਈ 6, 2026
in Featured News, ਪੰਜਾਬ
0

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਦਿੱਲੀ ਆਏ ਪਾਰਟੀ ਵਿਧਾਇਕਾਂ ਨਾਲ ਕਪੂਰਥਲਾ ਹਾਊਸ ਵਿਖੇ ਸੰਵਾਦ ਕੀਤਾ। ਉਨ੍ਹਾਂ ਕਿਹਾ ਕਿ ਚਾਰ ਸਾਲ ਬਾਅਦ ਵੀ ਪੰਜਾਬ ਵਿੱਚ ਪ੍ਰੋ-ਇੰਕੰਬੈਂਸੀ (ਸਰਕਾਰ ਪੱਖੀ ਲਹਿਰ) ਹੈ। ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਲੋਕ ਬੇਹੱਦ ਖੁਸ਼ ਹਨ ਅਤੇ ਮੁੜ ਸਰਕਾਰ ਬਣਾਉਣ ਲਈ ਕਾਹਲੇ ਹਨ। ਪੰਜਾਬ ਵਿੱਚ ਮੁਫ਼ਤ ਬਿਜਲੀ, 10 ਲੱਖ ਦਾ ਬੀਮਾ, ਸ਼ਾਨਦਾਰ ਸੜਕਾਂ, ਪਿੰਡਾਂ ਵਿੱਚ 3100 ਖੇਡ ਮੈਦਾਨ ਅਤੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ। ਪੰਜਾਬ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ ‘ਤੇ ਕੰਮ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸ਼ਵਮੇਧ ਯੱਗ ਦਾ ਘੋੜਾ ਪੰਜਾਬ ਵਿੱਚ ਰੋਕਿਆ ਗਿਆ ਸੀ ਅਤੇ ਹੁਣ ਵੀ ਭਾਜਪਾ ਦਾ ਵਿਜੇ ਰੱਥ ਪੰਜਾਬ ਦੇ ਲੋਕ ਹੀ ਰੋਕਣਗੇ। ਭਾਜਪਾ ਨੇ ਪੰਜਾਬ ਦੇ ਛੇ ਰਾਜ ਸਭਾ ਮੈਂਬਰ ਚੋਰੀ ਕੀਤੇ ਹਨ, ਜਿਸ ਦਾ ਬਦਲਾ ਪੰਜਾਬ ਦੇ ਲੋਕ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੈਣਗੇ।

 

ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਕਪੂਰਥਲਾ ਹਾਊਸ ਪਹੁੰਚੇ ਪੰਜਾਬ ਦੇ ‘ਆਪ’ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੇ ਨੂੰ 4 ਸਾਲ ਹੋ ਗਏ ਹਨ। ਹੁਣ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 10 ਮਹੀਨੇ ਬਾਕੀ ਰਹਿ ਗਏ ਹਨ। ਚੋਣਾਂ ਦੇ ਆਖ਼ਰੀ ਸਾਲ ਵਿੱਚ ਅਜਿਹੀਆਂ ਬਹੁਤ ਘੱਟ ਸਰਕਾਰਾਂ ਹੁੰਦੀਆਂ ਹਨ ਕਿ ਉਸ ਸੂਬੇ ਦੇ ਲੋਕ ਆਪਣੀ ਸਰਕਾਰ ਦੀਆਂ ਤਾਰੀਫ਼ਾਂ ਕਰ ਰਹੇ ਹੋਣ। ਕਿਹਾ ਜਾਂਦਾ ਹੈ ਕਿ ਚਾਰ ਸਾਲ ਬਾਅਦ ‘ਐਂਟੀ-ਇੰਕੰਬੈਂਸੀ’ (ਸੱਤਾ ਵਿਰੋਧੀ ਲਹਿਰ) ਬਹੁਤ ਜ਼ਿਆਦਾ ਹੋ ਜਾਂਦੀ ਹੈ। ਪਰ 4 ਸਾਲ ਬਾਅਦ ਅੱਜ ਪੰਜਾਬ ਦੇ ਹਰ ਪਿੰਡ ਅਤੇ ਮੁਹੱਲੇ ਵਿੱਚ ਐਂਟੀ-ਇੰਕੰਬੈਂਸੀ ਨਹੀਂ, ਸਗੋਂ ‘ਪ੍ਰੋ-ਇੰਕੰਬੈਂਸੀ’ (ਸਰਕਾਰ ਪੱਖੀ ਲਹਿਰ) ਹੈ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕ ਦਿਲੋਂ ਪੰਜਾਬ ਸਰਕਾਰ ਦੀ ਤਾਰੀਫ਼ ਕਰ ਰਹੇ ਹਨ। ਪੰਜਾਬ ਵਿੱਚ 44 ਹਜ਼ਾਰ ਕਿਲੋਮੀਟਰ ਸ਼ਾਨਦਾਰ ਸੜਕਾਂ ਬਣ ਰਹੀਆਂ ਹਨ। ਹੁਣ ਤੱਕ 9 ਹਜ਼ਾਰ ਕਿਲੋਮੀਟਰ ਸੜਕਾਂ ਬਣ ਚੁੱਕੀਆਂ ਹਨ ਅਤੇ ਅਗਲੇ ਇੱਕ-ਦੋ ਮਹੀਨਿਆਂ ਵਿੱਚ ਸਾਰੀਆਂ ਸੜਕਾਂ ਬਣ ਜਾਣਗੀਆਂ। ਇੰਨੀਆਂ ਸ਼ਾਨਦਾਰ ਸੜਕਾਂ ਅੱਜ ਤੱਕ ਪੰਜਾਬ ਵਿੱਚ ਕਦੇ ਨਹੀਂ ਬਣੀਆਂ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਗਲੀ-ਗਲੀ ਅੰਦਰ ਸੜਕਾਂ ਅਤੇ ਗਲੀਆਂ ਬਣ ਰਹੀਆਂ ਹਨ। ਸੋਮਵਾਰ ਨੂੰ ਸੀਐਮ ਭਗਵੰਤ ਮਾਨ ਨੇ ਪਿੰਡਾਂ ਵਿੱਚ ਸ਼ਾਨਦਾਰ 250 ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਹੈ। ਪੰਜਾਬ ਨੇ ਦੇਸ਼ ਦੇ ਸਭ ਤੋਂ ਵਧੀਆ ਖਿਡਾਰੀ ਪੈਦਾ ਕੀਤੇ ਹਨ। ਚੰਗੇ ਖਿਡਾਰੀ ਉਦੋਂ ਨਿਕਲੇ, ਜਦੋਂ ਸਰਕਾਰਾਂ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦੀਆਂ ਸਨ। ਹੁਣ ਮਾਨ ਸਰਕਾਰ ਹਰ ਪਿੰਡ ਵਿੱਚ ਸ਼ਾਨਦਾਰ ਖੇਡ ਮੈਦਾਨ ਬਣਾ ਰਹੀ ਹੈ। ਪੰਜਾਬ ਦੇ 3100 ਪਿੰਡਾਂ ਵਿੱਚ ਸ਼ਾਨਦਾਰ ਖੇਡ ਮੈਦਾਨ ਬਣਾਏ ਜਾਣਗੇ। ਇਸ ਤੋਂ ਇਲਾਵਾ, 6 ਹਜ਼ਾਰ ਪਿੰਡਾਂ ਦੇ ਅੰਦਰ ਆਮ ਖੇਡ ਮੈਦਾਨ ਬਣਨਗੇ। ਇਸ ਤਰ੍ਹਾਂ ਪੰਜਾਬ ਦੇ ਹਰ ਪਿੰਡ ਦੇ ਅੰਦਰ ਬੱਚਿਆਂ ਨੂੰ ਖੇਡ ਦਾ ਮੈਦਾਨ ਮਿਲੇਗਾ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੇ ਗੰਦੇ ਟੋਭਿਆਂ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ। ਹਰ ਖੇਤ ਦੇ ਅੰਦਰ ਸਿੰਚਾਈ ਦਾ ਪਾਣੀ ਭੇਜਿਆ ਜਾ ਰਿਹਾ ਹੈ। ਕਿਸਾਨਾਂ ਨੂੰ ਖੇਤੀ ਦੀ ਲੋੜ ਲਈ ਦਿਨ ਵੇਲੇ ਬਿਜਲੀ ਮਿਲਣ ਲੱਗੀ ਹੈ। ਪਿਛਲੀਆਂ ਸਰਕਾਰਾਂ ਵਿੱਚ ਰਾਤ ਦੇ 3 ਵਜੇ ਬਿਜਲੀ ਆਉਂਦੀ ਸੀ ਅਤੇ ਕਿਸਾਨ ਨੂੰ ਰਾਤ ਭਰ ਜਾਗਣ ਲਈ ਮਜਬੂਰ ਹੋਣਾ ਪੈਂਦਾ ਸੀ। ਬਿਜਲੀ ਮੁਫ਼ਤ ਹੋ ਗਈ, 10 ਲੱਖ ਰੁਪਏ ਦਾ ਬੀਮਾ ਹੋ ਗਿਆ, ਜਲਦੀ ਹੀ ਮਹਿਲਾਵਾਂ ਨੂੰ ਹਜ਼ਾਰ ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਇੰਨੇ ਸਾਰੇ ਕੰਮ ਹੁਣ ਤੱਕ ਪੰਜਾਬ ਵਿੱਚ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਪਿਛਲੀ ਸਰਕਾਰ ਹਮੇਸ਼ਾ ਕਹਿੰਦੀ ਸੀ ਕਿ ਖ਼ਜ਼ਾਨਾ ਖਾਲੀ ਹੈ, ਪਰ ਅਸੀਂ ਕਦੇ ਨਹੀਂ ਕਿਹਾ ਕਿ ਖ਼ਜ਼ਾਨਾ ਖਾਲੀ ਹੈ, ਕਿਉਂਕਿ ਸਾਡੀ ਇਮਾਨਦਾਰ ਸਰਕਾਰ ਹੈ। ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਬਹੁਤ ਵੱਡਾ ਸੰਕਟ ਛਾਇਆ ਹੋਇਆ ਹੈ। ਭਾਜਪਾ ਨੇ ਲੋਕਤੰਤਰ ਨੂੰ ਹਾਈਜੈਕ ਕਰ ਲਿਆ ਹੈ, ਲੋਕਤੰਤਰ ਦਾ ਕਤਲ ਕਰ ਦਿੱਤਾ ਹੈ। ਪੂਰੇ ਦੇਸ਼ ਵਿੱਚ ਕੋਈ ਵੀ ਪਾਰਟੀ ਜਿੱਤ ਕੇ ਆ ਜਾਵੇ, ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਬਾਅਦ ਇਹ ਈਡੀ-ਸੀਬੀਆਈ ਅਤੇ ਪੈਸੇ ਦੇ ਜ਼ੋਰ ‘ਤੇ ਉਸ ਪਾਰਟੀ ਦੇ ਵਿਧਾਇਕ ਤੋੜ ਲੈਂਦੇ ਹਨ, ਪਾਰਟੀਆਂ ਤੋੜ ਦਿੰਦੇ ਹਨ, ਜੇਲ੍ਹ ਭੇਜ ਦਿੰਦੇ ਹਨ ਅਤੇ ਸਰਕਾਰਾਂ ਡੇਗ ਦਿੰਦੇ ਹਨ। ਜਿੱਤਣ ਲਈ ਇਹ ਲੋਕ ਵੋਟਾਂ ਕੱਟ ਦਿੰਦੇ ਹਨ ਅਤੇ ਆਪਣੀਆਂ ਵੋਟਾਂ ਜੁੜਵਾ ਲੈਂਦੇ ਹਨ। ਸੋਮਵਾਰ ਨੂੰ ਪੱਛਮੀ ਬੰਗਾਲ ਚੋਣਾਂ ਦਾ ਆਇਆ ਨਤੀਜਾ ਕੋਈ ਚੋਣ ਨਹੀਂ ਸੀ। ਪਿਛਲੇ 3-4 ਮਹੀਨਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੱਛਮੀ ਬੰਗਾਲ ਦੇ ਅੰਦਰ ਤਾਂਡਵ ਚੱਲ ਰਿਹਾ ਹੈ। ਇਸੇ ਤਰ੍ਹਾਂ ਇਨ੍ਹਾਂ ਨੇ ਬਿਹਾਰ ਅਤੇ ਮਹਾਰਾਸ਼ਟਰ ਵਿੱਚ ਕੀਤਾ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ਗਿਆ, ਉਸ ਤੋਂ ਪਹਿਲਾਂ ਨਵੀਂ ਦਿੱਲੀ ਵਿਧਾਨ ਸਭਾ ਵਿੱਚ 1 ਲੱਖ 48 ਹਜ਼ਾਰ ਵੋਟਾਂ ਸਨ। ਜਦੋਂ ਮੈਂ ਵਾਪਸ ਆਇਆ ਤਾਂ 1 ਲੱਖ 6 ਹਜ਼ਾਰ ਵੋਟਾਂ ਹੀ ਬਚੀਆਂ ਸਨ। ਇਨ੍ਹਾਂ ਨੇ ਕਰੀਬ 6 ਮਹੀਨਿਆਂ ਦੇ ਅੰਦਰ 42 ਹਜ਼ਾਰ ਵੋਟਾਂ ਕਟਵਾ ਦਿੱਤੀਆਂ। ਪਿਛਲੀ ਵਾਰ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਮੈਂ 30 ਹਜ਼ਾਰ ਵੋਟਾਂ ਨਾਲ ਜਿੱਤਿਆ ਸੀ। ਇਨ੍ਹਾਂ ਨੇ 42 ਹਜ਼ਾਰ ਵੋਟਾਂ ਕਟਵਾ ਦਿੱਤੀਆਂ ਅਤੇ ਇਸ ਵਾਰ ਮੈਂ 3 ਹਜ਼ਾਰ ਵੋਟਾਂ ਨਾਲ ਹਾਰ ਗਿਆ। ਵਿਰੋਧੀ ਧਿਰ ਕਿਵੇਂ ਜਿੱਤ ਸਕਦੀ ਹੈ, ਜਦੋਂ ਉਸ ਦੀਆਂ ਸਾਰੀਆਂ ਵੋਟਾਂ ਹੀ ਕਟਵਾ ਦਿੱਤੀਆਂ ਜਾਣਗੀਆਂ। ਅੱਜ ਪੂਰੇ ਦੇਸ਼ ਦੇ ਅੰਦਰ ਇਹੀ ਤਾਂਡਵ ਚੱਲ ਰਿਹਾ ਹੈ। ਅੱਜ ਦੇਸ਼ ਦੇ ਲੋਕਤੰਤਰ ਉੱਤੇ ਸੰਕਟ ਹੈ। ਸਾਡੇ ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਆਜ਼ਾਦੀ ਦਿਵਾਈ ਸੀ, ਅੱਜ ਉਸ ਆਜ਼ਾਦੀ ਉੱਤੇ ਸੰਕਟ ਖੜ੍ਹਾ ਹੋ ਗਿਆ ਹੈ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਈ 2014 ਵਿੱਚ ਦੇਸ਼ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਸੀ। ਉਸ ਦੌਰਾਨ ‘ਮੋਦੀ ਜੀ ਦੀ ਹਨੇਰੀ’ ਚੱਲ ਰਹੀ ਸੀ। ਉਸ ਤੋਂ ਬਾਅਦ ਹਰਿਆਣਾ, ਮਹਾਰਾਸ਼ਟਰ, ਝਾਰਖੰਡ ਸਮੇਤ ਜਿੱਥੇ ਵੀ ਚੋਣਾਂ ਹੋਈਆਂ, ਇਹ ਲੋਕ ਜਿੱਤਦੇ ਚਲੇ ਗਏ। ਫਿਰ ਫਰਵਰੀ 2015 ਵਿੱਚ ਦਿੱਲੀ ਦੀ ਚੋਣ ਹੋਈ ਅਤੇ 70 ਵਿੱਚੋਂ ਸਿਰਫ਼ 3 ਸੀਟਾਂ ਭਾਜਪਾ ਦੀਆਂ ਆਈਆਂ। ਉਨ੍ਹਾਂ ਕਿਹਾ ਕਿ ਜਦੋਂ ਭਗਵਾਨ ਸ੍ਰੀ ਰਾਮ ਅਯੁੱਧਿਆ ਦੇ ਰਾਜਾ ਬਣੇ ਤਾਂ ਉਨ੍ਹਾਂ ਨੇ ਆਪਣਾ ਅਸ਼ਵਮੇਧ ਦਾ ਘੋੜਾ ਛੱਡਿਆ ਸੀ ਕਿ ਇਹ ਘੋੜਾ ਜਿੱਥੇ ਜਾਵੇਗਾ, ਉਹ ਭਗਵਾਨ ਰਾਮ ਦੀ ਜ਼ਮੀਨ ਹੋ ਜਾਵੇਗੀ। ਭਗਵਾਨ ਸ੍ਰੀ ਰਾਮ ਦੇ ਦੋਵਾਂ ਬੱਚਿਆਂ ਲਵ-ਕੁਸ਼ ਦੇ ਮੰਦਰ ਅੰਮ੍ਰਿਤਸਰ ਵਿੱਚ ਹਨ। ਜਦੋਂ ਉੱਥੇ ਭਗਵਾਨ ਸ੍ਰੀ ਰਾਮ ਦਾ ਘੋੜਾ ਪਹੁੰਚਿਆ ਤਾਂ ਦੋਵਾਂ ਬੱਚਿਆਂ ਨੇ ਘੋੜੇ ਨੂੰ ਰੋਕ ਲਿਆ। ਤਦ ਤੋਂ ਕਿਹਾ ਜਾਂਦਾ ਹੈ ਕਿ ਅਸ਼ਵਮੇਧ ਦਾ ਘੋੜਾ ਰੋਕਣ ਵਾਲੇ ਲਵ-ਕੁਸ਼ ਸਨ।

 

ਇਸੇ ਤਰ੍ਹਾਂ, ਆਮ ਆਦਮੀ ਪਾਰਟੀ ਅਤੇ ਦਿੱਲੀ ਵਾਲਿਆਂ ਨੇ 2015 ਵਿੱਚ ਮੋਦੀ ਜੀ ਦਾ ਅਸ਼ਵਮੇਧ ਘੋੜਾ ਰੋਕਿਆ ਸੀ, ਨਹੀਂ ਤਾਂ ਮੋਦੀ ਜੀ ਦਾ ਘੋੜਾ ਚੱਲਦਾ ਜਾ ਰਿਹਾ ਸੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜੇ ਵੀ ਮੋਦੀ ਜੀ ਦੀ ਹਨੇਰੀ ਚੱਲ ਰਹੀ ਹੈ। ਇਹ ਲੋਕ ਅਸਾਮ, ਪੱਛਮੀ ਬੰਗਾਲ, ਬਿਹਾਰ, ਮਹਾਰਾਸ਼ਟਰ, ਦਿੱਲੀ ਜਿੱਤ ਗਏ। ਹਰ ਪਾਸੇ ਜਿੱਤਦੇ ਜਾ ਰਹੇ ਹਨ, ਅਗਲੇ ਸਾਲ ਫਰਵਰੀ ਵਿੱਚ ਪੰਜਾਬ ਦੀਆਂ ਚੋਣਾਂ ਹੋਣਗੀਆਂ। ਪੰਜਾਬ ਵਿੱਚ ਨਾ ਸਿਰਫ਼ ਮੋਦੀ ਜੀ ਦਾ ਅਸ਼ਵਮੇਧ ਘੋੜਾ ਰੁਕੂਗਾ, ਸਗੋਂ ਪੰਜਾਬ ਚੋਣਾਂ ਤੋਂ ਬਾਅਦ ਮੋਦੀ ਸਰਕਾਰ ਡਿੱਗੇਗੀ ਅਤੇ ਪੰਜਾਬੀ ਹੀ ਮੋਦੀ ਸਰਕਾਰ ਦਾ ਅੰਤ ਕਰਨਗੇ। ਪੰਜਾਬ ਦੀ ਚੋਣ ਮੋਦੀ ਜੀ ਦੀ ਆਖਰੀ ਚੋਣ ਹੋਵੇਗੀ, ਇਹ ਮੇਰਾ ਦਿਲ ਕਹਿੰਦਾ ਹੈ। ਇਹ ਸਭ ਕਿਵੇਂ ਹੋਵੇਗਾ, ਮੈਨੂੰ ਨਹੀਂ ਪਤਾ। ਆਮ ਆਦਮੀ ਪਾਰਟੀ ਪੰਜਾਬ ਤਾਂ ਜਿੱਤੇਗੀ, ਪਰ ਇਸ ਦੇ ਲਈ ਮਿਹਨਤ ਕਰਨੀ ਪਵੇਗੀ। ਘਰ-ਘਰ ਜਾ ਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਹੋਵੇਗਾ ਕਿ ਭਾਜਪਾ ਪੰਜਾਬ ਅਤੇ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਲਈ ਇੱਕ ਵੀ ਕੰਮ ਨਹੀਂ ਕੀਤਾ ਹੈ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਵਿੱਚ ਇਨ੍ਹਾਂ ਦੀ ਸਰਕਾਰ ਹੈ। ਆਰਡੀਐਫ ਵਿੱਚ ਪੰਜਾਬ ਸਰਕਾਰ ਨੂੰ ਦੁੱਗਣਾ ਪੈਸਾ ਦੇ ਦਿੰਦੇ, ਪਰ ਇਹ ਲੋਕ ਪੰਜਾਬੀਆਂ ਦਾ ਹੱਕ ਵੀ ਖੋਹ ਰਹੇ ਹਨ। ਇਹ ਕਹਿ ਰਹੇ ਹਨ ਕਿ ਜੇ ਪੰਜਾਬ ਵਿੱਚ ਸਰਕਾਰ ਬਣੀ ਤਾਂ ਪੰਜਾਬ ਦਾ ਸਾਰਾ ਪਾਣੀ ਹਰਿਆਣਾ ਨੂੰ ਦੇ ਦੇਣਗੇ। ਭਾਖੜਾ ਨਹਿਰ, ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਵੀ ਹਰਿਆਣਾ ਨੂੰ ਦੇ ਦੇਣਗੇ। ਸਭ ਤੋਂ ਵੱਡੀ ਗੱਲ, ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਤਿੰਨੋਂ ਖੇਤੀ ਕਾਨੂੰਨ ਪੰਜਾਬ ਅੰਦਰ ਲਾਗੂ ਕਰ ਦੇਣਗੇ। ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆ ਗਈ ਤਾਂ ਪੂਰੇ ਪੰਜਾਬ ਨੂੰ ਤਹਿਸ-ਨਹਿਸ ਕਰ ਦੇਣਗੇ, ਪੰਜਾਬ ਨੂੰ ਰੌਂਦ ਸੁੱਟਣਗੇ। ਪਰ ਇਨ੍ਹਾਂ ਦੀ ਇੰਨੀ ਵੀ ਔਕਾਤ ਨਹੀਂ ਹੈ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਤੱਕ ਭਾਰਤ ‘ਤੇ ਕਿਸੇ ਨੇ ਵੀ ਹਮਲਾ ਕੀਤਾ, ਉਹ ਪੱਛਮ ਵੱਲੋਂ ਆਇਆ ਅਤੇ ਪੰਜਾਬ ਨੇ ਆਪਣਾ ਖੂਨ ਵਹਾ ਕੇ ਉਨ੍ਹਾਂ ਨੂੰ ਰੋਕਿਆ, ਪਰ ਇਸ ਵਾਰ ਦੇਸ਼ ਦੇ ਅੰਦਰੋਂ ਹੀ ਇੱਕ ਦੁਸ਼ਮਣ ਪੈਦਾ ਹੋਇਆ ਹੈ, ਇਨ੍ਹਾਂ ਨੂੰ ਵੀ ਪੰਜਾਬ ਦੇ ਲੋਕ ਆਪਣੇ ਤਨ, ਮਨ ਅਤੇ ਧਨ ਨਾਲ ਰੋਕਣਗੇ। ਅਸੀਂ ਸਭ ਨੇ ਮਿਲ ਕੇ ਇਨ੍ਹਾਂ ਨੂੰ ਰੋਕਣਾ ਹੈ ਅਤੇ ਦੇਸ਼ ਨੂੰ ਆਪਣਾ ਲੋਕਤੰਤਰ ਵਾਪਸ ਦਿਵਾਉਣਾ ਹੈ। ਬਾਬਾ ਸਾਹਿਬ ਦੇ ਸੰਵਿਧਾਨ ਨੂੰ ਮੁੜ ਲਾਗੂ ਕਰਵਾਉਣਾ ਹੈ। ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਇਹ ਪੰਜਾਬ ਅਤੇ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ 7 ਲੋਕ ਜੋ ਸਾਨੂੰ ਛੱਡ ਕੇ ਚਲੇ ਗਏ, ਭਾਜਪਾ ਨੇ ਇਨ੍ਹਾਂ ਦੀ ਚੋਰੀ ਕੀਤੀ ਹੈ। ਇਹ 6 ਸੀਟਾਂ ਕਿਸੇ ਦੇ ਪਿਤਾ ਦੀਆਂ ਨਹੀਂ ਸਨ। ਇਹ ਛੇ ਸੀਟਾਂ ਪੰਜਾਬੀਆਂ ਦੀਆਂ ਸਨ। ਪੰਜਾਬ ਵਿੱਚ ਭਾਜਪਾ ਦੇ 2 ਵਿਧਾਇਕ ਹਨ ਅਤੇ 6 ਰਾਜ ਸਭਾ ਮੈਂਬਰ ਹਨ, ਅਜਿਹਾ ਹੋ ਨਹੀਂ ਸਕਦਾ। ਭਾਜਪਾ ਨੇ ਪੰਜਾਬ ਦੇ ਲੋਕਾਂ ਦੀਆਂ 6 ਰਾਜ ਸਭਾ ਸੀਟਾਂ ‘ਤੇ ਡਾਕਾ ਮਾਰਿਆ ਹੈ। ਪੰਜਾਬ ਦੇ ਲੋਕ ਇਸ ਦਾ ਬਦਲਾ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੈਣਗੇ।

Tags: latest newslatest Updatepropunjabnewspunjabpunjab governmentpunjabi news
Share198Tweet124Share49

Related Posts

ਸਰਕਾਰ ਨੇ 1 ਜੂਨ ਤੋਂ 31 ਅਕਤੂਬਰ, 2026 ਤੱਕ ਕਪਾਹ ਦੀ ਦਰਾਮਦ ‘ਤੇ ਕਸਟਮ ਡਿਊਟੀ ਤੋਂ ਦਿੱਤੀ ਅਸਥਾਈ ਛੋਟ

ਮਈ 31, 2026

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਸੁਣਨ ਦਾ ਦਿੱਤਾ ਸੱਦਾ

ਮਈ 31, 2026

ਦਿੱਲੀ ਵਿੱਚ ISI-ਅੰਡਰਵਰਲਡ ਨੈੱਟਵਰਕ ਦਾ ਪਰਦਾਫਾਸ਼; 9 ਅੱਤਵਾਦੀ ਗ੍ਰਿਫ਼ਤਾਰ

ਮਈ 30, 2026

ਚੰਡੀਗੜ੍ਹ ਤੋਂ ਲੰਘਣ ਵਾਲੀਆਂ 22 ਟ੍ਰੇਨਾਂ ਰੱਦ; 29 ਦੇ ਬਦਲੇ ਰੂਟ

ਮਈ 30, 2026

Weather Update: ਦੇਸ਼ ਦੇ ਇਨ੍ਹਾਂ 15 ਰਾਜਾਂ ਨੂੰ ਮਿਲ ਰਹੀ ਗਰਮੀ ਤੋਂ ਰਾਹਤ! 3 ਦਿਨਾਂ ਲਈ ਤੂਫਾਨ ਤੇ ਮੀਂਹ ਦੀ ਚੇਤਾਵਨੀ

ਮਈ 30, 2026

ਇੰਡੀਗੋ ਫਲਾਈਟ ਦੀ ਦਿੱਲੀ ਵਿੱਚ ਐਮਰਜੈਂਸੀ ਲੈਂਡਿੰਗ; ਜਹਾਜ਼ ਜੰਮੂ ਹਵਾਈ ਅੱਡੇ ‘ਤੇ ਉਤਰਨ ਤੋਂ ਅਸਮਰੱਥ

ਮਈ 30, 2026
Load More

Recent News

ਸਰਕਾਰ ਨੇ 1 ਜੂਨ ਤੋਂ 31 ਅਕਤੂਬਰ, 2026 ਤੱਕ ਕਪਾਹ ਦੀ ਦਰਾਮਦ ‘ਤੇ ਕਸਟਮ ਡਿਊਟੀ ਤੋਂ ਦਿੱਤੀ ਅਸਥਾਈ ਛੋਟ

ਮਈ 31, 2026

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਸੁਣਨ ਦਾ ਦਿੱਤਾ ਸੱਦਾ

ਮਈ 31, 2026

ਦਿੱਲੀ ਵਿੱਚ ISI-ਅੰਡਰਵਰਲਡ ਨੈੱਟਵਰਕ ਦਾ ਪਰਦਾਫਾਸ਼; 9 ਅੱਤਵਾਦੀ ਗ੍ਰਿਫ਼ਤਾਰ

ਮਈ 30, 2026

ਚੰਡੀਗੜ੍ਹ ਤੋਂ ਲੰਘਣ ਵਾਲੀਆਂ 22 ਟ੍ਰੇਨਾਂ ਰੱਦ; 29 ਦੇ ਬਦਲੇ ਰੂਟ

ਮਈ 30, 2026

Weather Update: ਦੇਸ਼ ਦੇ ਇਨ੍ਹਾਂ 15 ਰਾਜਾਂ ਨੂੰ ਮਿਲ ਰਹੀ ਗਰਮੀ ਤੋਂ ਰਾਹਤ! 3 ਦਿਨਾਂ ਲਈ ਤੂਫਾਨ ਤੇ ਮੀਂਹ ਦੀ ਚੇਤਾਵਨੀ

ਮਈ 30, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.