ਜ਼ਿਲ੍ਹਾ ਊਨਾ ਦੇ ਨੰਗਲਖੁਰਦ ਦੇ ਸ਼ਸ਼ੀ ਪਾਲ ਅਤੇ ਬਿਹਾਰ ਦੀ ਸੋਨਮ ਦੇ ਵਿਆਹ ਦੀ ਚਰਚਾ ਪੂਰੇ ਦੇਸ਼ ‘ਚ ਚੱਲ ਰਹੀ ਹੈ।ਸਸ਼ੀ ਪਾਲ ਦੀ ਕਰੀਬ 7 ਸਾਲ ਪਹਿਲਾਂ ਇੱਕ ਦੁਰਘਟਨਾ ‘ਚ ਰੀੜ੍ਹ ਦੀ ਹੱਡੀ ‘ਚ ਸੱਟ ਲੱਗੀ ਸੀ ਅਤੇ ਉਮਰਭਰ ਲਈ ਸਸ਼ੀਪਾਲ ਅਪਾਹਜ ਹੋ ਗਿਆ।ਲੰਬੇ ਇਲਾਜ ਤੋਂ ਬਾਅਦ ਸਸ਼ੀ ਪਾਲ ਹੁਣ ਵ੍ਹੀਲਚੇਅਰ ‘ਤੇ ਹੀ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹੈ।ਅਜਿਹੀ ਹੀ ਘਟਨਾ ਬਿਹਾਰ ਦੇ ਜ਼ਿਲਾ ਮੁੰਗੇਰ ਦੇ ਪਿੰਡ ਛੋਟੀ ਗੋਵਿੰਦ ਪੁਰ ਫੁਲਕਾ ਦੀ ਰਹਿਣ ਵਾਲੀ ਸੋਨਮ ਦੇ ਨਾਲ ਹੋਇਆ ਜਿਸ ਨੂੰ ਆਪਣੇ ਘਰ ਦੀ ਛੱਤ ਤੋਂ ਡਿੱਗਣ ਕਾਰਨ ਰੀੜ ਦੀ ਹੱਡੀ ‘ਚ ਸੱਟ ਆ ਗਈ ਅਤੇ ਉਹ ਵੀ ਜੀਵਨਭਰ ਲਈ ਅਪਾਹਜ ਹੋ ਗਈ।
ਬਿਲਕੁਲ ਇਸੇ ਤਰ੍ਹਾਂ ਦੀ ਘਟਨਾ ਬਿਹਾਰ ਦੇ ਜ਼ਿਲ੍ਹਾ ਮੁੰਗੇਰ ਦੇ ਪਿੰਡ ਛੋਟੀ ਗੋਵਿੰਦ ਪੁਰ ਫੁਲਕਾ ਦੀ ਵਸਨੀਕ ਸੋਨਮ ਨਾਲ ਵਾਪਰੀ। ਜਿਸ ਨੂੰ ਆਪਣੇ ਘਰ ਦੀ ਛੱਤ ਤੋਂ ਡਿੱਗਣ ਕਾਰਨ ਰੀੜ੍ਹ ਦੀ ਹੱਡੀ ਉਤੇ ਸੱਟ ਲੱਗੀ ਸੀ ਅਤੇ ਉਹ ਜੀਵਨ ਭਰ ਲਈ ਅਪਾਹਜ ਵੀ ਹੋ ਗਈ। ਦੋਵਾਂ ਦੀ ਮੁਲਾਕਾਤ ਪੀਜੀਆਈ ਚੰਡੀਗੜ੍ਹ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ।ਭਾਵੇਂ ਦੋਵੇਂ ਸਰੀਰਕ ਤੌਰ ‘ਤੇ ਅਪਾਹਜ ਹਨ ਪਰ ਮਾਨਸਿਕ ਤੌਰ ‘ਤੇ ਉਹ ਇੱਕ ਦੂਜੇ ਦੇ ਬਣ ਗਏ ਅਤੇ ਦੋਵਾਂ ਨੇ ਇੱਕ ਦੂਜੇ ਨੂੰ ਜੀਵਨ ਸਾਥੀ ਦੇ ਤੌਰ ‘ਤੇ ਚੁਣਿਆ।
ਦੋਵਾਂ ਦੀ ਜੋੜੀ ਨੂੰ ਦੇਖ ਕੇ ਹਰ ਕੋਈ ਕਹਿ ਰਿਹਾ ਹੈ ਕਿ ‘ਤੇਰੀ ਰਬ ਨੇ ਬਨਾ ਦੀ ਜੋੜੀ’। ਸ਼ਸ਼ੀ ਅਤੇ ਸੋਨਮ ਦਾ ਵਿਆਹ 3 ਅਗਸਤ ਨੂੰ ਊਨਾ ਦੀ ਅਦਾਲਤ ਵਿੱਚ ਹੋਇਆ ਅਤੇ ਸ਼ੁੱਕਰਵਾਰ ਨੂੰ ਪਿੰਡ ਵਾਸੀਆਂ ਲਈ ਇੱਕ ਰਿਸੈਪਸ਼ਨ ਕਰਕੇ ਸਾਰੇ ਪਿੰਡ ਵਾਸੀਆਂ ਨੂੰ ਆਪਣੀ ਖੁਸ਼ੀ ਵਿੱਚ ਬੁਲਾਇਆਸ਼ਸ਼ੀ ਨੂੰ ਮਾਡਲਿੰਗ ਦੇ ਸ਼ੌਕ ਸੀ। ਸ਼ਸ਼ੀ ਨੇ ਦਿੱਲੀ ਦੇ ਇੱਕ ਟੀਵੀ ਚੈਨਲ ਲਈ ਮਾਡਲਿੰਗ ਵੀ ਕੀਤੀ ਹੈ ਅਤੇ ਹੁਣ 24 ਅਗਸਤ 2021 ਨੂੰ ਸ਼ਸ਼ੀ ਨੂੰ ਮਾਡਲਿੰਗ ਦੇ ਲਈ ਗੋਆ ਜਾਣਾ ਹੈ। ਜਦੋਂ ਕਿ ਉਸ ਦੀ ਪਤਨੀ ਸੋਨਮ ਸੰਗੀਤ ਦੀ ਸ਼ੌਕੀਨ ਹੈ, ਪਰ ਅੱਜ ਤੱਕ ਉਸ ਨੂੰ ਗਾਉਣ ਦਾ ਕੋਈ ਪਲੇਟਫਾਰਮ ਨਹੀਂ ਮਿਲਿਆ ਹੈ।ਸ਼ਸ਼ੀ ਪਾਲ ਨੇ ਦੱਸਿਆ ਕਿ ਭਾਵੇਂ ਮੇਰੀ ਰੀੜ੍ਹ ਨੇ ਮੇਰਾ ਸਾਥ ਨਹੀਂ ਦਿੱਤਾ, ਪਰ ਅਸੀਂ ਦੋਵਾਂ ਦੀ ਜੋੜੀ ਨਾਲ ਇੱਕ ਦੂਜੇ ਦੇ ਦਰਦ ਨੂੰ ਸਮਝ ਸਕਦੇ ਹਾਂ। ਸਾਨੂੰ ਹੁਣ ਆਪਣੀ ਬਾਕੀ ਦੀ ਜ਼ਿੰਦਗੀ ਲਈ ਇੱਕ ਦੂਜੇ ਦੀ ਖੁਸ਼ੀ ਅਤੇ ਗਮੀ ਵਿੱਚ ਸਹਾਇਤਾ ਦੇ ਰੂਪ ਵਿੱਚ ਜੀਵਨ ਬਤੀਤ ਕਰਨਾ ਹੈ।