PIB Fact Check: ਦੇਸ਼ ‘ਚ ਜਿਵੇਂ ਜਿਵੇਂ ਇੰਟਰਨੈੱਟ ਅਤੇ ਆਨਲਾਈਨ ਕੰਮ ਕਰਨ ਦਾ ਦਾਇਰਾ ਵੱਧ ਰਿਹਾ ਹੈ ਉਸ ਦੇ ਨਾਲ ਹੀ ਦੇਸ਼ ‘ਚ ਜਾਅਲੀ ਖ਼ਬਰਾਂ ਦਾ ਪ੍ਰਸਾਰ ਵੀ ਕਾਫੀ ਵਧ ਗਿਆ ਹੈ। ਅਜਿਹੇ ‘ਚ ਕਈ ਅਜਿਹੀਆਂ ਖ਼ਬਰਾਂ ਤੁਹਾਡੇ ਮੋਬਾਇਲ ਜਾਂ ਈ-ਮੇਲ ‘ਤੇ ਆਉਂਦੀਆਂ ਹਨ, ਜਿਨ੍ਹਾਂ ਬਾਰੇ ਤੁਹਾਨੂੰ ਕੁਝ ਪਤਾ ਹੀ ਨਹੀਂ ਹੁੰਦਾ ਤੇ ਤੁਸੀਂ ਗਲਤ ਲਿੰਕ ‘ਤੇ ਕਲਿੱਕ ਕਰ ਦਿੰਦੇ ਹੋ।
ਅਜਿਹੇ ‘ਚ ਕਈ ਵਾਰ ਗਲਤ ਲਿੰਕ ‘ਤੇ ਕਲਿੱਕ ਕਰਨ ਨਾਲ ਲੋਕਾਂ ਨੂੰ ਬਾਅਦ ‘ਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਅਤ ਫਿਰ ਉਨ੍ਹਾਂ ਨੂੰ ਪਛਤਾਵਾ ਹੁੰਦਾ ਹੈ। ਪਰ ਲੋਕਾਂ ਲਈ ਸਰਕਾਰ ਵੱਲੋਂ ਇੱਕ ਫੈਕਟ ਚੈੱਕ ਟਵਿੱਟਰ ਹੈਂਡਲ ਚਲਾਇਆ ਜਾ ਰਿਹਾ ਹੈ, ਜੋ ਅਜਿਹੇ ਲਿੰਕਾਂ ਦੀ ਜਾਂਚ ਕਰਦਾ ਹੈ ਤੇ ਇਸਦੀ ਸੱਚਾਈ ਸਾਹਮਣੇ ਲਿਆਉਂਦਾ ਹੈ। ਹਾਲ ਹੀ ‘ਚ SBI ਦੇ ਨਾਂ ‘ਤੇ ਲੋਕਾਂ ਨੂੰ ਇੱਕ ਮੈਸੇਜ ਜਾ ਰਿਹਾ ਹੈ, ਜਿਸ ‘ਚ ਪੈਨ ਨੰਬਰ ਅਪਡੇਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
A #Fake message issued in the name of SBI is asking customers to update their PAN number to avoid their account from getting blocked#PIBFactCheck
▶️Never respond to emails/SMS asking to share your personal or banking details
▶️Report at👇
✉️ report.phishing@sbi.co.in
📞1930 pic.twitter.com/lYpXTln4qT
— PIB Fact Check (@PIBFactCheck) November 4, 2022
ਕੀ ਹੈ ਉਹ ਵਾਇਰਲ ਮੈਸੇਜ?
ਦੱਸ ਦੇਈਏ ਕਿ PIB Fact Check ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਪੋਸਟ ਵਿੱਚ ਕਿਹਾ ਕਿ SBI ਦੇ ਨਾਂਅ ‘ਤੇ ਗਾਹਕਾਂ ਨੂੰ ਇੱਕ ਮੈਸੇਜ ਭੇਜਿਆ ਜਾ ਰਿਹਾ ਹੈ। ਮੈਸੇਜ ‘ਚ ਕਿਹਾ ਗਿਆ ਹੈ ਕਿ ਜੇਕਰ ਪੈਨ ਨੰਬਰ ਨਹੀਂ ਦਿੱਤਾ ਤਾਂ ਅਕਾਉਂਟ ਬਲੌਕ ਕਰ ਦਿੱਤਾ ਜਾਵੇਗਾ।
ਕੀ ਹੈ ਇਸ ਵਾਇਰਲ ਮੈਸੇਜ ਦੀ ਸੱਚਾਈ?
PIB Fact Check ਨੇ ਕਿਹਾ ਹੈ ਕਿ ਇਹ ਮੈਸੇਜ ਪੂਰੀ ਤਰ੍ਹਾਂ ਫੈੱਕ ਹੈ ਅਤੇ ਬੈਂਕ ਵਲੋਂ ਅਜਿਹਾ ਕੋਈ ਅਪਡੇਟ ਨਹੀਂ ਕੀਤਾ ਗਿਆ। PIB Fact Check ਨੇ ਆਪਣੀ ਪੋਸਟ ਵਿੱਚ ਕਿਹਾ ਕਿ SBI ਕਦੇ ਵੀ ਆਪਣੇ ਗਾਹਕਾਂ ਤੋਂ ਮੈਸੇਜ ਰਾਹੀਂ ਨਿੱਜੀ ਜਾਣਕਾਰੀ ਨਹੀਂ ਮੰਗਦਾ। PIB Fact Check ਮੁਤਾਬਕ ਕਦੇ ਵੀ ਅਜਿਹੇ ਈ-ਮੇਲ ਅਤੇ SMS ਦਾ ਜਵਾਬ ਨਾ ਦਿਓ।
PIB ਦੀ ਕੀ ਜਾਂਚ ਹੈ?
ਦੱਸ ਦੇਈਏ ਕਿ PIB Fact Check ਸੋਸ਼ਲ ਮੀਡੀਆ ‘ਤੇ ਵਾਇਰਲ ਫਰਜ਼ੀ ਮੈਸੇਜਸ ਜਾਂ ਪੋਸਟਾਂ ਦਾ ਪਰਦਾਫਾਸ਼ ਕਰਦਾ ਹੈ। ਇਹ ਸਰਕਾਰੀ ਨੀਤੀਆਂ ਅਤੇ ਸਕੀਮਾਂ ਬਾਰੇ ਗਲਤ ਜਾਣਕਾਰੀ ਦਾ ਸੱਚ ਸਾਹਮਣੇ ਲਿਆਉਂਦਾ ਹੈ। ਜੇਕਰ ਤੁਸੀਂ ਵੀ ਕਿਸੇ ਵਾਇਰਲ ਮੈਸੇਜ ਦੀ ਸੱਚਾਈ ਜਾਣਨਾ ਚਾਹੁੰਦੇ ਹੋ ਤਾਂ, ਤੁਰੰਤ ਇਸ ਮੋਬਾਈਲ ਨੰਬਰ 918799711259 ‘ਤੇ ਜਾਂ socialmedia@pib.gov.in ‘ਤੇ ਮੇਲ ਕਰ ਸਕਦੇ ਹੋ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h