ਫੀਫਾ ਵਿਸ਼ਵ ਕੱਪ 2022 ਖ਼ਤਮ ਹੋ ਗਿਆ ਹੈ ਤੇ 36 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ, ਅਰਜਨਟੀਨਾ ਨੇ ਫੁੱਟਬਾਲ ਦੇ ਸਭ ਤੋਂ ਵੱਡੇ ਖਿਤਾਬ ‘ਤੇ ਕਬਜ਼ਾ ਕਰ ਲਿਆ ਹੈ।
ਟੀਮ ਦੇ ਕਪਤਾਨ ਲਿਓਨਲ ਮੈਸੀ ਦਾ ਇਹ ਸੁਪਨਾ ਆਖਰਕਾਰ ਪੂਰਾ ਹੋ ਗਿਆ। ਅਜਿਹੇ ‘ਚ ਉਹ ਇਸ ਗੋਲਡਨ ਵਿਸ਼ਵ ਕੱਪ ਟਰਾਫੀ ਤੋਂ ਇੱਕ ਪਲ ਲਈ ਵੀ ਦੂਰ ਨਹੀਂ ਰਹਿਣਾ ਚਾਹੁੰਦੇ।
ਉਸ ਨੇ ਇਸ ਨੂੰ ਕਿਸੇ ਬੱਚੇ ਵਾਂਗ ਆਪਣੇ ਨਾਲ ਚਿਪਕਾਇਆ ਹੋਇਆ ਹੈ। ਇੰਸਟਾਗ੍ਰਾਮ ‘ਤੇ ਮੈਸੀ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਕਤਰ ਦੀਆਂ ਸੜਕਾਂ ਤੋਂ ਅਰਜਨਟੀਨਾ ਪਹੁੰਚਣ ਤੱਕ ਲਿਓਨਲ ਮੈਸੀ ਨੇ ਫੀਫਾ ਟਰਾਫੀ ਨੂੰ ਆਪਣੇ ਨੇੜੇ ਰੱਖਿਆ, ਉਸਨੇ ਆਪਣੀ ਵਿਸ਼ਵ ਕੱਪ ਜਿੱਤ ਦਾ ਜਸ਼ਨ ਮਨਾਇਆ।
ਦੱਸ ਦਈਏ ਕਿ ਕਤਰ ‘ਚ ਖੇਡੇ ਗਏ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ‘ਚ ਲਿਓਨੇਲ ਮੇਸੀ ਨੇ ਦੋ ਜਦਕਿ ਫਰਾਂਸ ਦੇ ਕੇਲੀਅਨ ਐਮਬਾਪੇ ਨੇ ਤਿੰਨ ਗੋਲ ਕੀਤੇ। ਐਕਟ੍ਰਾ ਟਾਈਮ ‘ਚ ਵੀ ਮੈਚ 3-3 ਨਾਲ ਡਰਾਅ ਰਿਹਾ, ਜਿਸ ਤੋਂ ਬਾਅਦ ਨਤੀਜੇ ਦਾ ਫੈਸਲਾ ਪੈਨਲਟੀ ਸ਼ੂਟਆਊਟ ਨਾਲ ਕਰਨਾ ਪਿਆ।
ਤਸਵੀਰਾਂ ਕੁਝ ਸਮਾਂ ਪਹਿਲਾਂ ਸ਼ੇਅਰ ਕੀਤੀ ਗਈ ਸੀ। ਪੋਸਟ ਕੀਤੇ ਜਾਣ ਤੋਂ ਬਾਅਦ, ਇਸ ਨੂੰ 2.6 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਵਾਇਰਲ ਸ਼ੇਅਰ ‘ਤੇ ਲੋਕਾਂ ਦੀਆਂ ਬਹੁਤ ਸਾਰੇ ਕੁਮੈਂਟ ਵੀ ਆ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER