ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ | ਜਿਸ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ-19 ਦੌਰਾਨ ਹਰ ਕਿਸੇ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਕਿਹਾ ਕਿ ਝਿਜਕ ਛੱਡ ਦੇਸ਼ ਵਾਸੀ ਵੈਕਸੀਨ ਜਰੂਰ ਲਗਵਾਉਣ | ਉਨ੍ਹਾਂ ਕਿਹਾ ਕਿ ਮੈਂ ਤੇ ਮੇਰੀ 100 ਸਾਲ ਦੇ ਕਰੀਬ ਉਮਰ ਵਾਲੀ ਮਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ। ਇਸ ਲਈ ਅਫਵਾਹਾਂ ’ਤੇ ਧਿਆਨ ਨਾ ਦਿਓ ਤੇ ਦੇਸ਼ ਦੇ ਵਿਗਿਆਨੀਆਂ ਉਪਰ ਭਰੋਸਾ ਰੱਖੋ | ਇਹ ਮਹਾਮਾਰੀ ਬਹੁਤ ਹੀ ਭਿਆਨਕ ਹੈ ਇਸ ਲਈ ਹਰ ਕੋਈ ਇਸ ਤੋਂ ਬਚਣ ਲਈ ਕੋਰੋਨਾ ਵੈਕਸੀਨ ਜਰੂਰ ਲਗਵਾਏ ਤਾਂ ਜੋ ਜਲਦ ਇਸ ਮਹਾਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ |