ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਸਵੱਛ ਭਾਰਤ ਮਿਸ਼ਨ ਸ਼ਹਿਰੀ 2.0’ ਅਤੇ ‘ਅਮ੍ਰਿਤ 2.0’ ਕੀਤਾ ਲਾਂਚ ਕੀਤਾ ਹੈ।ਇਸ ਦੌਰਾਨ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸਾਲ 2014 ‘ਚ ਦੇਸ਼ਵਾਸੀਆਂ ਨੇ ਭਾਰਤ ਨੂੰ ਖੁੱਲ੍ਹੇ ‘ਚ ਸ਼ੌਚ ਤੋਂ ਮੁਕਤ ਕਰਨ ਦਾ ਸੰਕਲਪ ਲਿਆ ਸੀ।10 ਕਰੋੜ ਤੋਂ ਜਿਆਦਾ ਪਖਾਨਿਆਂ ਦੇ ਨਿਰਮਾਣ ਦੇ ਨਾਲ ਦੇਸ਼ਵਾਸੀਆਂ ਨੇ ਇਹ ਸੰਕਲਪ ਪੂਰਾ ਕੀਤਾ।ਹੁਣ ‘ਸਵੱਛ ਭਾਰਤ ਮਿਸ਼ਨ-ਅਰਬਨ 2.0’ ਦਾ ਉਦੇਸ਼ ਕੂੜਾ ਮੁਕਤ, ਕੂੜੇ ਦੇ ਢੇਰ ਤੋਂ ਪੂਰੀ ਤਰ੍ਹਾਂ ਮੁਕਤ ਸ਼ਹਿਰ ਬਣਾਉਣਾ ਹੈ।
ਪੀਐੱਮ ਨੇ ਕਿਹਾ, ”ਮਿਸ਼ਨ ਅੰਮ੍ਰਿਤ ਨੇ ਅਗਲੇ ਪੜਾੜ ‘ਚ ਦੇਸ਼ ਦਾ ਉਦੇਸ਼ ਸੀਵਰੇਜ ਅਤੇ ਸੈਪਿਟਕ ਮੈਨੇਜਮੈਂਟ ਵਧਾਉਣਾ, ਆਪਣੇ ਸ਼ਹਿਰਾਂ ਨੂੰ ਵਾਟਰ ਸਿਕਯੋਰ ਸਿਟੀਜ਼ ਬਣਾਉਣਾ ਅਤੇ ਇਹ ਸੁਨਿਸ਼ਚਿਤ ਕਰਨਾ ਕਿ ਸਾਡੀਆਂ ਨਦੀਆਂ ‘ਚ ਕਿਤੇ ‘ਤੇ ਵੀ ਕੋਈ ਗੰਦਾ ਨਾਲਾ ਨਾ ਨਿਕਲੇ।ਸਵੱਛ ਭਾਰਤ ਅਭਿਆਨ ਅਤੇ ਅੰਮ੍ਰਿਤ ਮਿਸ਼ਨ ਦੀ ਹੁਣ ਤੱਕ ਦੀ ਯਾਤਰਾ ਹਰ ਦੇਸ਼ਵਾਸੀਆਂ ਨੂੰ ਮਾਨ ਨਾਲ ਭਰ ਦੇਵੇਗੀ।ਇਸ ‘ਚ ਮਿਸ਼ਨ ਵੀ ਹੈ, ਮਾਨ ਵੀ ਹੈ, ਮਰਿਆਦਾ ਵੀ ਹੈ, ਮਾਤਭੂਮੀ ਲਈ ਪ੍ਰੇਮ ਵੀ ਹੈ।
ਪੀਐਮ ਮੋਦੀ ਨੇ ਅੱਗੇ ਕਿਹਾ, “ਸਵੱਛ ਭਾਰਤ ਮਿਸ਼ਨ ਅਤੇ ਮਿਸ਼ਨ ਅੰਮ੍ਰਿਤ ਦਾ ਅਗਲਾ ਪੜਾਅ ਵੀ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਬਾਬਾ ਸਾਹਿਬ ਅਸਮਾਨਤਾ ਨੂੰ ਦੂਰ ਕਰਨ ਦੇ ਮਹਾਨ ਸਾਧਨ ਵਜੋਂ ਸ਼ਹਿਰੀ ਵਿਕਾਸ ਵਿੱਚ ਵਿਸ਼ਵਾਸ ਰੱਖਦੇ ਸਨ।ਇਹ ਉਨ੍ਹਾਂ ‘ਤੇ ਦੋਹਰੀ ਮਾਰ ਵਾਂਗ ਹੈ। ਇੱਕ, ਘਰ ਤੋਂ ਦੂਰ, ਅਤੇ ਉੱਪਰੋਂ ਅਜਿਹੀ ਸਥਿਤੀ ਵਿੱਚ ਰਹਿਣਾ।ਇਸ ਸਥਿਤੀ ਨੂੰ ਬਦਲਣ ਤੇ, ਬਾਬਾ ਸਾਹਿਬ ਨੇ ਇਸ ਅਸਮਾਨਤਾ ਨੂੰ ਦੂਰ ਕਰਨ ਤੇ ਬਹੁਤ ਜ਼ੋਰ ਦਿੱਤਾ ਸੀ। ਸਵੱਛ ਭਾਰਤ ਮਿਸ਼ਨ ਅਤੇ ਮਿਸ਼ਨ ਅੰਮ੍ਰਿਤ ਦਾ ਅਗਲਾ ਪੜਾਅ ਵੀ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।