ਅੱਜ ਬਜਟ ਸ਼ੈਸਨ ਦੇ ਦੂਜੇ ਦਿਨ ਸਦਨ ‘ਚ ,ਕਾਂਗਰਸ ਵਲੋ ਵਾਕ ਆਊਟ ਕੀਤਾ ਗਿਆ ,ਇਸ ਦੌਰਾਨ ਬਾਹਰ ਆਏ ਕਾਂਗਰਸੀਆਂ ‘ਚ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਲੋਕਤੰਤਰ ਦਾ ਘਾਣ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹੈ।
ਬਾਜਵਾ ਅਨੁਸਾਰ ਸਾਡੇ ਵਿਧਾਇਕਾਂ ਨੂੰ ਬੋਲਣ ਦਾ ਮੌਕਾ ਨਹੀ ਦਿੱਤਾ ਗਿਆ । ਸਾਡੀ ਗੱਲ ਨਹੀ ਸੁਣੀ ਗਈ , ਚੰਦ ਮਿੰਨਟ ਜੀਰੋ ਆਰ ਚੱਲਿਆ ਤੇ ਉਸੇ ਵਕਤ ਸੀਐਮ ਆ ਗਏ ਤੇ ਸਾਨੂੰ ਉਮੀਦ ਸੀ ਕਿ ਸਾਡੀ ਗੱਲ ਸੁਨਣਗੇ ਪਰ ਉਨਾ ਪੇਪਰ ਚੱਕੇ ਤੇ ਆਪ ਬੋਲਣਾ ਸ਼ੁਰੂ ਕਰ ਦਿੱਤਾ । ਕਿਉਕਿ ਉਨਾ ਨੂੰ ਪਤਾ ਸੀ ਕਿ ਹੁਣ ਵਿਰੋਧੀਆਂ ਖਾਸ ਕਰਕੇ ਕਾਂਗਰਸ ਵਲੋਂ ਉਨਾ ਦੀ ਸਰਕਾਰ ਨੂੰ ਸਵਾਲ ਕੀਤੇ ਜਾਣੇ ਹਨ ਤੇ ਦੂਜੇ ਪਾਸੇ ਬਾਜਵਾ ਨੇ ਸਪੱਸ਼ਟ ਕੀਤਾ ਕਿ ਕੁੱਲ ਮਨਾਲੀ ਲਈ ਭਗਵੰਤ ਮਾਨ ਨੇ ਜਾਣਾ ਹੈ । ਇਸ ਲਈ ਇਹ ਸਾਨੂੰ ਫੇਸ ਕਰਨ ਦਾ ਦਮ ਨਹੀਂ ਰੱਖਦੇ ।
ਦੂਜੇ ਪਾਸੇ ਸਦਨ ਚ ਪ੍ਰਤਾਪ ਬਾਜਵਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕੀਤਾ ਕਿ 313 ਕਰੋੜ ਰੁਪਏ ਕਰੀਬ ਕੋਅਪਰੇਟਿਵ ਮਿਲਾਂ ਦਾ ਬਕਾਇਆ ਹੈ , ਜੋ ਕਿ ਪਿਛਲੇ ਸਾਲ ਨਵੰਬਰ ਤੋਂ ਜੂਨ ਤੱਕ ਹੈਗਾ ਜਦ ਕਿ ਪ੍ਰਾਈਵੇਟ ਮਿੱਲਾਂ ਦਾ 257 ਕਰੋੜ ਬਕਾਇਆ ਹੈ । ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਦੇ ਪੈਸੇ ਵੀ ਪੂਰੇ ਨਹੀ ਮਿਲਦੇ ਜਦਕਿ ਇਨਾ ਪ੍ਰਾਈਵੇਟ ਮਿੱਲਾਂ ਦੇ ਮਾਲਕ ਮੋਟੀਆਂ ਸਾਮੀਆਂ ਹਨ ਤੇ ਹਰ ਮਾਲਕ ਕਰੀਬ ਪੰਜ-ਪੰਜ ਮਿੱਲਾਂ ਦਾ ਮਾਲਕ ਹੈੈ ,ਇਸ ਲਈ ਇਨਾ ਤੋਂ ਪੈਸਾ ਜਲਦ ਵਸੂਲੇ ਜਾਣ ‘ਤੇ ਕਦੋਂ ਤੱਕ ਕਿਸਾਨਾਂ ਨੂੰ ਗੰਨੇ ਦੇ ਪੈਸੇ ਮਿਲ ਜਾਣਗੇ ।
ਇਸ ਬਾਬਤ ਵਿੱਤ ਮੰਤਰੀ ਨੇ ਕਿਹਾ ਕਿ ਇਹ ਸਭ ਪੁਰਾਣੇ ਸਰਕਾਰਾਂ ਦੀ ਦੇੇਣ ਹੈ। ਰਹੀ ਗੱਲ ਪ੍ਰਾਈਵੇਟ ਮਿੱਲ ਦੀ ਤਾਂ ਉਨਾ ਤੇ ਨਕੇਲ ਕੱਸੀ ਜਾਵੇਗੀ ।