ਸ਼ੁੱਕਰਵਾਰ, ਮਈ 8, 2026 06:05 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਪੰਜਾਬ ਪੁਲਿਸ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣ ਲਈ ਅਪਣਾਏਗੀ ਆਧੁਨਿਕ ਏਆਈ ਟੂਲ; ਏਆਈ-ਆਧਾਰਿਤ ਅਪਰਾਧ ਨਿਯੰਤਰਣ ਨੂੰ ਮਜ਼ਬੂਤ ਕਰਨ ਲਈ ਆਈਆਈਟੀ ਰੋਪੜ ਨਾਲ ਸਾਂਝੇਦਾਰੀ

ਭਗਵੰਤ ਮਾਨ ਸਰਕਾਰ ਨੇ ਸੰਗਠਿਤ ਅਪਰਾਧ ਖ਼ਿਲਾਫ਼ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰਨ ਲਈ ਇੰਡਿਅਨ ਇੰਸਟੀਟਿਊਟ ਆਫ ਟੈਕਨਾਲੋਜੀ ਰੋਪੜ ਨਾਲ ਸਾਂਝ ਪਾ ਕੇ ਆਰਟੀਫ਼ਿਸ਼ਲ ਇੰਟੈਲੀਜੈਂਸ ਆਧਾਰਿਤ ਪੁਲਿਸਿੰਗ ਸਿਸਟਮ ਲਾਗੂ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ।

by Pro Punjab Tv
ਅਪ੍ਰੈਲ 17, 2026
in Featured News, ਪੰਜਾਬ
0

ਭਗਵੰਤ ਮਾਨ ਸਰਕਾਰ ਨੇ ਸੰਗਠਿਤ ਅਪਰਾਧ ਖ਼ਿਲਾਫ਼ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰਨ ਲਈ ਇੰਡਿਅਨ ਇੰਸਟੀਟਿਊਟ ਆਫ ਟੈਕਨਾਲੋਜੀ ਰੋਪੜ ਨਾਲ ਸਾਂਝ ਪਾ ਕੇ ਆਰਟੀਫ਼ਿਸ਼ਲ ਇੰਟੈਲੀਜੈਂਸ ਆਧਾਰਿਤ ਪੁਲਿਸਿੰਗ ਸਿਸਟਮ ਲਾਗੂ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਪਹਿਲ ਦਾ ਉਦੇਸ਼ ਅਪਰਾਧੀਆਂ ਦਾ ਇੱਕ ਢਾਂਚਾਬੱਧ ਡੇਟਾਬੇਸ ਤਿਆਰ ਕਰਨਾ ਅਤੇ ‘ਗੈਂਗਸਟਰਾਂ ਤੇ ਵਾਰ’ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਵਰਗੀਆਂ ਮੁਹਿੰਮਾਂ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਪੰਜਾਬ ਅਤੇ ਰਾਜ ਤੋਂ ਬਾਹਰ ਸਰਗਰਮ ਗੈਂਗਸਟਰ ਨੈੱਟਵਰਕ ਨੂੰ ਨਸ਼ਟ ਕੀਤਾ ਜਾ ਸਕੇ।

ਇਸ ਸਹਿਯੋਗ ਦੇ ਤਹਿਤ, ਆਈਆਈਟੀ ਰੋਪੜ ਨਾਲ ਮਿਲ ਕੇ ਰਾਜ ਸਰਕਾਰ ਏਆਈ ਟੂਲਜ਼ ਦੀ ਵਰਤੋਂ ਕਰੇਗੀ; ਜਿਸ ਨਾਲ ਪੰਜਾਬ ਪੁਲਿਸ ਅਪਰਾਧੀਆਂ ਦੇ ਨੈੱਟਵਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੈਪ ਅਤੇ ਟਾਰਗੇਟ ਕਰ ਸਕੇਗੀ। ਇਸ ਪ੍ਰੋਜੈਕਟ ਲਈ ਡਾ. ਬੀ.ਆਰ.ਅੰਬੇਦਕਰ ਸਟੇਟ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਅਤੇ ਆਈਆਈਟੀ ਰੋਪੜ ਵਿਚਕਾਰ ਸਮਝੌਤਾ ਯਾਦਦਾਸ਼ਤ (ਮੈਮੋਰੈਂਡਮ ਆਫ ਅੰਡਰਸਟੈਂਡਿੰਗ) ’ਤੇ ਦਸਤਖ਼ਤ ਕੀਤੇ ਗਏ ਹਨ। ਜਿੱਥੇ ਏਮਸ ਮੋਹਾਲੀ ਵਿੱਚ ਸਥਾਪਿਤ ਡਾਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ, ਵੱਖ-ਵੱਖ ਹਿੱਸੇਦਾਰਾਂ ਵਿੱਚ ਸਮਨਵਯ ਕਰਕੇ ਪ੍ਰੋਜੈਕਟ ਨੂੰ ਅੱਗੇ ਵਧਾਏਗੀ।

ਇਸ ਸਾਂਝੇਦਾਰੀ ਦੇ ਤਹਿਤ, ਆਈਆਈਟੀ ਰੋਪੜ ਉੱਨਤ ਸਾਫ਼ਟਵੇਅਰ ਤਿਆਰ ਕਰੇਗਾ; ਜਿਸ ਵਿੱਚ ਡਾਟਾ ਐਨਾਲਿਟਿਕਸ, ਆਵਾਜ਼ ਪਛਾਣ ਤਕਨੀਕ (ਵੋਇਸ ਰਿਕਗਨੀਸ਼ਨ) ਅਤੇ ਡੈਸ਼ਬੋਰਡ-ਆਧਾਰਿਤ ਮਾਨੀਟਰਿੰਗ ਵਰਗੀਆਂ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਸ ਨਾਲ ਰੀਅਲ-ਟਾਈਮ ਟ੍ਰੈਕਿੰਗ ਅਤੇ ਇੰਟੈਲੀਜੈਂਸ-ਆਧਾਰਿਤ ਪੁਲਿਸਿੰਗ ਸੰਭਵ ਹੋਵੇਗੀ, ਜਿਸ ਨਾਲ ਵਿਦੇਸ਼ਾਂ ਤੋਂ ਚੱਲ ਰਹੇ ਗੈਂਗਸਟਰ ਨੈੱਟਵਰਕ ’ਤੇ ਵੀ ਕਾਰਵਾਈ ਕੀਤੀ ਜਾ ਸਕੇਗੀ।

ਇਹ ਪਹਿਲ ਪੰਜਾਬ ਪੁਲਿਸ ਨੂੰ ਇੱਕ ਵਿਸਤ੍ਰਿਤ ਅਤੇ ਇਕੀਕ੍ਰਿਤ ਅਪਰਾਧੀ ਡੇਟਾਬੇਸ ਤਿਆਰ ਕਰਨ ਵਿੱਚ ਸਮਰੱਥ ਬਣਾਏਗੀ, ਜਿਸ ਵਿੱਚ ਸਟਰਕਚਰਡ ਅਤੇ ਅਨਸਟ੍ਰਕਚਰਡ ਦੋਹਾਂ ਕਿਸਮਾਂ ਦੇ ਡਾਟਾ ਨੂੰ ਜੋੜਿਆ ਜਾਵੇਗਾ। ਇਸ ਵਿੱਚ ਸਕੈਨ ਕੀਤੀਆਂ ਪੀਡੀਐਫ ਫ਼ਾਈਲਾਂ ਅਤੇ ਹੱਥ-ਲਿਖਤ ਰਿਕਾਰਡ ਨੂੰ ਡਿਜ਼ੀਟਲ ਰੂਪ ਵਿੱਚ ਬਦਲ ਕੇ ਇੱਕੋ ਪਲੇਟਫਾਰਮ ’ਤੇ ਉਪਲੱਬਧ ਕਰਵਾਇਆ ਜਾਵੇਗਾ, ਜਿਸ ਨਾਲ ਵਿਖਰੀ ਹੋਈ ਜਾਣਕਾਰੀ ਨੂੰ ਤੁਰੰਤ ਐਕਸੈਸ ਕੀਤਾ ਜਾ ਸਕੇਗਾ।

ਭਗਵੰਤ ਮਾਨ ਸਰਕਾਰ ਅਤੇ ਆਈਆਈਟੀ ਰੋਪੜ ਮਿਲ ਕੇ ਟ੍ਰੈਕਿੰਗ ਅਤੇ ਵਿਸ਼ਲੇਸ਼ਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਨਗੇ, ਜਿਸ ਨਾਲ ਵਿਖਰੇ ਹੋਏ ਡਾਟਾ ਨੂੰ ਏਆਈ ਟੂਲਜ਼, ਪ੍ਰਿਡਿਕਟਿਵ ਮਾਡਲਜ਼ ਅਤੇ ਐਨਾਲਿਟਿਕਲ ਡੈਸ਼ਬੋਰਡ ਰਾਹੀਂ ਲਾਭਕਾਰੀ ਜਾਣਕਾਰੀ ਵਿੱਚ ਬਦਲਿਆ ਜਾ ਸਕੇਗਾ। ਇਸ ਨਾਲ ਫ਼ੈਸਲਾ ਲੈਣ ਦੀ ਪ੍ਰਕਿਰਿਆ ਤੇਜ਼ ਅਤੇ ਹੋਰ ਪ੍ਰਭਾਵਸ਼ਾਲੀ ਹੋਵੇਗੀ।

ਰਾਜ ਸਰਕਾਰ ਨੇ ਆਧੁਨਿਕ ਪੁਲਿਸਿੰਗ ਵਿੱਚ ਡਾਟਾ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਜਿੱਥੇ ਸਟਰਕਚਰਡ ਡਾਟਾ ਦਾ ਵਿਸ਼ਲੇਸ਼ਣ ਆਸਾਨ ਹੁੰਦਾ ਹੈ, ਉੱਥੇ ਪੁਲਿਸ ਰਿਕਾਰਡ ਦਾ ਵੱਡਾ ਹਿੱਸਾ ਅਨਸਟ੍ਰਕਚਰਡ ਰੂਪ ਵਿੱਚ ਹੁੰਦਾ ਹੈ, ਜਿਵੇਂ ਕਿ ਹੱਥ-ਲਿਖਤ ਰਿਪੋਰਟਾਂ ਅਤੇ ਸਕੈਨ ਕੀਤੇ ਦਸਤਾਵੇਜ਼। ਇਨ੍ਹਾਂ ਦਾ ਇਕੀਕਰਨ ਨਾ ਹੋਣ ਕਰਕੇ ਜਾਂਚ ਪ੍ਰਕਿਰਿਆ ਹੌਲ੍ਹੀ ਪੈ ਜਾਂਦੀ ਹੈ। ਇਹ ਪ੍ਰੋਜੈਕਟ ਅਨਸਟ੍ਰਕਚਰਡ ਰਿਕਾਰਡਾਂ ਨੂੰ ਬਦਲ ਕੇ ਉਨ੍ਹਾਂ ਨੂੰ ਮੌਜੂਦਾ ਡਾਟਾਸੈੱਟਸ ਨਾਲ ਜੋੜ ਕੇ ਇੱਕ ਇਕੱਠੀ ਪ੍ਰਣਾਲੀ ਵਿੱਚ ਸ਼ਾਮਲ ਕਰਦਾ ਹੈ, ਜਿਸ ਨਾਲ ਜਾਂਚ ਦੀ ਕਾਰਗੁਜ਼ਾਰੀ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ।

ਇੱਕ ਸੀਨੀਅਰ ਪੰਜਾਬ ਪੁਲਿਸ ਅਧਿਕਾਰੀ ਨੇ ਕਿਹਾ, “ਆਈਆਈਟੀ ਰੋਪੜ ਨਾਲ ਇਹ ਸਾਂਝੇਦਾਰੀ ਪੁਲਿਸ ਫੋਰਸ ਦੀ ਏਆਈ ਅਤੇ ਮਸ਼ੀਨ ਲਰਨਿੰਗ ਸਮਰੱਥਾਵਾਂ ਨੂੰ ਮਜ਼ਬੂਤ ਕਰੇਗਾ। ਪੁਲਿਸ-ਕਰਮੀ ਅਪਰਾਧ ਦੇ ਪੈਟਰਨ ਦੀ ਪਛਾਣ ਕਰਨ ਲਈ ਹੋਰ ਵਧੀਆ ਤਰੀਕੇ ਨਾਲ ਲੈਸ ਹੋਣਗੇ, ਜੋ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗਾ ਅਤੇ ਅਪਰਾਧੀਆਂ ਵੱਲੋਂ ਤਕਨੀਕ ਦੇ ਦੁਰਪਯੋਗ ਨੂੰ ਰੋਕੇਗਾ।”

ਅਧਿਕਾਰੀ ਨੇ ਅੱਗੇ ਕਿਹਾ, “ਸਾਡਾ ਮਕਸਦ ਅਪਰਾਧੀਆਂ ਤੋਂ ਇੱਕ ਕਦਮ ਅੱਗੇ ਰਹਿਣਾ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਨਿਸ਼ਾਨਾ ਬਣਾਉਣਾ ਹੈ। ਗੈਂਗਸਟਰ ਵਿਦੇਸ਼ਾਂ ਤੋਂ ਆਪਰੇਟ ਕਰਦੇ ਹਨ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਅਪਰਾਧ ਲਈ ਉਕਸਾਉਂਦੇ ਹਨ। ਇਹ ਸਹਿਯੋਗ ਏਆਈ ਦੇ ਜ਼ਰੀਏ ਅਪਰਾਧੀਆਂ ਦੀ ‘ਪਛਾਣ ਅਤੇ ਰੋਕਥਾਮ’ ਨੂੰ ਹੋਰ ਮਜ਼ਬੂਤ ਕਰੇਗਾ। ਇਹ ਪੰਜਾਬ ਪੁਲਿਸ ਨੂੰ ਇੱਕ ਸੁਵਿਧਾਜਨਕ ਡੇਟਾਬੇਸ ਬਣਾਉਣ ਵਿੱਚ ਮਦਦ ਕਰੇਗਾ, ਜਿਸ ਨਾਲ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਨੂੰ ਵਿਵਸਥਿਤ ਢੰਗ ਨਾਲ ਇਕੱਠਾ ਕੀਤਾ ਜਾ ਸਕੇਗਾ ਅਤੇ ਏਆਈ ਆਧਾਰਿਤ ਟੂਲਜ਼ ਰਾਹੀਂ ਇਸਦਾ ਪ੍ਰਭਾਵਸ਼ਾਲੀ ਮੁਲਾਂਕਣ, ਪੁੱਛਗਿੱਛ ਅਤੇ ਵਿਸ਼ਲੇਸ਼ਣ ਕੀਤਾ ਜਾ ਸਕੇਗਾ।”

ਇਹ ਪ੍ਰੋਜੈਕਟ ਸਟਰਕਚਰਡ ਅਤੇ ਅਨਸਟ੍ਰਕਚਰਡ ਡਾਟਾ ਸਰੋਤਾਂ ਵਿਚਕਾਰ ਦੀ ਖਾਈ ਨੂੰ ਭਰਨ ਦਾ ਵੀ ਉਦੇਸ਼ ਰੱਖਦਾ ਹੈ। ਇਸ ਦੇ ਤਹਿਤ ਇੱਕ ਅਜਿਹੀ ਪ੍ਰਣਾਲੀ ਤਿਆਰ ਕੀਤੀ ਜਾ ਰਹੀ ਹੈ ਜੋ ਅਨਸਟ੍ਰਕਚਰਡ ਦਸਤਾਵੇਜ਼ਾਂ ਨੂੰ ਆਪਣੇ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਮੌਜੂਦਾ ਸਟਰਕਚਰਡ ਡਾਟਾਸੈੱਟਸ ਨਾਲ ਜੋੜ ਕੇ ਇੱਕ ਇਕੱਠਾ ਅਤੇ ਸੁਵਿਧਾਜਨਕ ਡੇਟਾਬੇਸ ਤਿਆਰ ਕਰੇਗੀ।

ਇਹ ਪ੍ਰੋਜੈਕਟ ਅਪਰਾਧ ਦੀ ਪਛਾਣ ਵਿੱਚ ਤੇਜ਼ੀ ਲਿਆਉਣ, ਅਪਰਾਧੀ ਨੈੱਟਵਰਕ ਦੀ ਨਿਗਰਾਨੀ ਮਜ਼ਬੂਤ ਕਰਨ ਅਤੇ ਡਾਟਾ-ਆਧਾਰਿਤ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ; ਜਿਸ ਨਾਲ ਪੰਜਾਬ ਵਿੱਚ ਲੋਕ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ।

Tags: latest newslatest Updatepropunjabnewspropunjabtvpunjabpunjab governmentpunjab newspunjabi news
Share200Tweet125Share50

Related Posts

ਹਰ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਮਾਨ ਸਰਕਾਰ ਦਾ ਇੱਕ ਵੱਡਾ ਕਦਮ – ਡਾ. ਬਲਜੀਤ ਕੌਰ

ਮਈ 7, 2026

ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਲਈ ਨਵਾਂ ਰੋਡਮੈਪ ਕੀਤਾ ਤਿਆਰ

ਮਈ 7, 2026

ਲਾਡੋਵਾਲ ਟੋਲ ਪਲਾਜ਼ਾ ‘ਤੇ ਗੁੰਡਾਗਰਦੀ: 10-15 ਨੌਜਵਾਨ ਬੇਸਬਾਲ ਬੈਟ ਅਤੇ ਹਾਕੀ ਸਟਿੱਕ ਲੈ ਕੇ ਪਹੁੰਚੇ

ਮਈ 7, 2026

ਸਰਕਾਰ ਦਾਜ ਪ੍ਰਥਾ ਵਿਰੁੱਧ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਕਰੇਗੀ ਸ਼ੁਰੂ

ਮਈ 7, 2026

ਵਿਜੀਲੈਂਸ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

ਮਈ 7, 2026

ਮੋਹਾਲੀ ਵਿੱਚ ਆਈਟੀ ਕਾਰੋਬਾਰੀ ‘ਤੇ ਈਡੀ ਦਾ ਛਾਪਾ: 9ਵੀਂ ਮੰਜ਼ਿਲ ਤੋਂ 500 ਰੁਪਏ ਦੇ ਨੋਟਾਂ ਨਾਲ ਭਰੇ ਬੈਗ ਸੁੱਟੇ

ਮਈ 7, 2026
Load More

Recent News

ਹਰ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਮਾਨ ਸਰਕਾਰ ਦਾ ਇੱਕ ਵੱਡਾ ਕਦਮ – ਡਾ. ਬਲਜੀਤ ਕੌਰ

ਮਈ 7, 2026

ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਲਈ ਨਵਾਂ ਰੋਡਮੈਪ ਕੀਤਾ ਤਿਆਰ

ਮਈ 7, 2026

ਲਾਡੋਵਾਲ ਟੋਲ ਪਲਾਜ਼ਾ ‘ਤੇ ਗੁੰਡਾਗਰਦੀ: 10-15 ਨੌਜਵਾਨ ਬੇਸਬਾਲ ਬੈਟ ਅਤੇ ਹਾਕੀ ਸਟਿੱਕ ਲੈ ਕੇ ਪਹੁੰਚੇ

ਮਈ 7, 2026

ਸਰਕਾਰ ਦਾਜ ਪ੍ਰਥਾ ਵਿਰੁੱਧ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਕਰੇਗੀ ਸ਼ੁਰੂ

ਮਈ 7, 2026

ਵਿਜੀਲੈਂਸ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

ਮਈ 7, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.