Punjab Coronavirus Update: ਪੰਜਾਬ ‘ਚ ਫਿਰ ਤੋਂ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਹੁਸ਼ਿਆਰਪੁਰ ਅਤੇ ਜਲੰਧਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 38 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਸੂਬੇ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 369 ਹੋ ਗਈ ਹੈ।
ਇਸ ਸਮੇਂ ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਛੇ ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਤੇ ਤਿੰਨ ਮਰੀਜ਼ ਗੰਭੀਰ ਦੇਖਭਾਲ ਪੱਧਰ-3 ਦੀ ਸਹੂਲਤ ‘ਤੇ ਹਨ। ਦੱਸ ਦਈਏ ਕਿ ਪਿਛਲੇ ਸਾਲ 01 ਅਪ੍ਰੈਲ ਤੋਂ ਹੁਣ ਤੱਕ ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 217 ਹੋ ਗਈ ਹੈ, ਜਦਕਿ ਕੋਵਿਡ-19 ਦੀ ਪਹਿਲੀ ਲਹਿਰ ‘ਚ 20,520 ਲੋਕਾਂ ਨੇ ਆਪਣੀ ਜਾਨ ਗਵਾਈ ਸੀ।
ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ 343 ਸੈਂਪਲਾਂ ਦੀ ਜਾਂਚ ਦੌਰਾਨ 7 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਦਕਿ ਮੁਹਾਲੀ ਵਿੱਚ 143 ਸੈਂਪਲਾਂ ਦੀ ਜਾਂਚ ਦੌਰਾਨ ਪੰਜ ਵਿਅਕਤੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ।
ਉਧਰ ਬਠਿੰਡਾ, ਪਟਿਆਲਾ, ਜਲੰਧਰ ਤੇ ਰੋਪੜ ਵਿੱਚ 4-4 ਮਰੀਜ਼ਾਂ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ ਕਪੂਰਥਲਾ ਵਿੱਚ 3, ਅੰਮ੍ਰਿਤਸਰ, ਫ਼ਿਰੋਜ਼ਪੁਰ ਅਤੇ ਹੁਸ਼ਿਆਰਪੁਰ ਵਿੱਚ 2-2 ਅਤੇ ਸੰਗਰੂਰ ਵਿੱਚ 1 ਮਰੀਜ਼ ਕੋਵਿਡ 19 ਨਾਲ ਸੰਕਰਮਿਤ ਪਾਏ ਗਏ ਹਨ।
ਕੋਵਿਡ ਲਈ ਪੰਜਾਬ ਦੇ ਨੋਡਲ ਅਫਸਰ ਡਾ: ਰਾਜੇਸ਼ ਭਾਸਕਰ ਨੇ ਕਿਹਾ ਕਿ ਉੱਤਰ-ਪੂਰਬੀ ਸੂਬਿਆਂ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਕੇਸਾਂ ਦੀ ਗਿਣਤੀ ਵੱਧ ਰਹੀ ਹੈ, ਪਰ ਇਹ ਸੂਬੇ ਵਿੱਚ ਅਜੇ ਚਿੰਤਾ ਦਾ ਕਾਰਨ ਨਹੀਂ ਹਨ। ਡਾ ਭਾਸਕਰ ਨੇ ਕਿਹਾ, “ਜ਼ਿਆਦਾਤਰ ਰਾਜ ਵੱਧ ਗਿਣਤੀ ਦਰਜ ਕਰ ਰਹੇ ਹਨ। ਅਸੀਂ ਚਿੰਤਤ ਨਹੀਂ ਹਾਂ। ਅਸੀਂ ਨਿਗਰਾਨੀ ਕਰ ਰਹੇ ਹਾਂ।”
ਉਨ੍ਹਾਂ ਨੇ ਅੱਗੇ ਕਿਹਾ, “ਇਹ ਚਿੰਤਾ ਦਾ ਕਾਰਨ ਨਹੀਂ ਹੈ ਕਿਉਂਕਿ ਕੇਸ ਘੱਟ ਹਨ। ਇਹ ਕੇਸ ਇੱਕ ਖੇਤਰ ਵਿੱਚ ਕੇਂਦਰਿਤ ਨਹੀਂ ਹਨ। ਕਦੇ ਮੋਹਾਲੀ, ਕਦੇ ਪਟਿਆਲਾ, ਕਦੇ ਲੁਧਿਆਣਾ ਆਦਿ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸਦਾ ਮਤਲਬ ਹੈ ਕਿ ਕੋਈ ਵੀ ਖੇਤਰ ਵਾਇਰਸ ਦਾ ਹਾਈ ਰਿਸਕ ਜ਼ੋਨ ਨਹੀਂ ਬਣਿਆ। ਕੋਈ ਵੱਖਰਾ ਪੈਟਰਨ ਨਹੀਂ ਹੈ।”
ਉਨ੍ਹਾਂ ਦੱਸਿਆ ਕਿ ਟੀਕਾਕਰਨ ਨੇ ਮਹਾਂਮਾਰੀ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। “ਮੈਨੂੰ ਯਕੀਨ ਹੈ ਕਿ ਇਹ ਵਾਧਾ ਜੋ ਅਸੀਂ ਦੇਖ ਰਹੇ ਹਾਂ, ਉਹ ਕਿਸੇ ਵੀ ਗੰਭੀਰ ਰੂਪ ਵਿੱਚ ਨਹੀਂ ਬਦਲੇਗਾ। ਉਤਰਾਅ-ਚੜ੍ਹਾਅ 100 ਅਤੇ 150 ਤੱਕ ਜਾ ਸਕਦਾ ਹੈ। ਪਰ ਇਹ ਹੋਰ ਉੱਪਰ ਨਹੀਂ ਜਾ ਸਕਦਾ। ਇਹ ਉਹ ਥਾਂ ਹੈ ਜਿੱਥੇ ਟੀਕਾਕਰਨ ਆਪਣੀ ਭੂਮਿਕਾ ਨਿਭਾ ਰਿਹਾ ਹੈ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h