New Delhi: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਵੀਰਵਾਰ ਨੂੰ ਲੋਕ ਸਭਾ ‘ਚ ਭਰੋਸਾ ਦਿੱਤਾ ਕਿ ਆਦਮਪੁਰ (ਜਲੰਧਰ ਨੇੜੇ) ਤੋਂ ਉਡਾਣਾਂ ਮੁੜ ਸ਼ੁਰੂ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਲੰਧਰ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਿੰਧੀਆ ਨੇ ਕਿਹਾ ਕਿ ਉਡਾਨ ਸਕੀਮ ਤਹਿਤ ਆਦਮਪੁਰ ਤੋਂ ਤਿੰਨ ਰੂਟਸ ‘ਤੇ ਫਲਾਈਟਾਂ ਉਡਦੀਆਂ ਸੀ।
ਉਨ੍ਹਾਂ ਕਿਹਾ ਕਿ “ਵਿਵਹਾਰਕਤਾ ਅੰਤਰ ਫੰਡਿੰਗ ਤਿੰਨ ਸਾਲਾਂ ਲਈ ਸੀ ਜੋ ਖ਼ਤਮ ਹੋ ਗਈ। ਬੋਲੀ ਦਾ ਨਵਾਂ ਦੌਰ ਕੀਤਾ ਜਾਵੇਗਾ ਅਤੇ ਅਸੀਂ ਆਦਮਪੁਰ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਏਅਰਲਾਈਨਾਂ ਨਾਲ ਗੱਲ ਕਰਾਂਗੇ।”