ਪੰਜਾਬ ਦੇ ਕੋਨੇ-ਕੋਨੇ ‘ਚ ਇੱਕ ਐੱਸਐੱਚਓ ਦੀ ਕਿਸਾਨਾਂ ਨੂੰ ਮਾੜੀ ਸ਼ਬਦਾਵਲੀ ਬੋਲਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ।ਦੱਸਣਯੋਗ ਹੈ ਕਿ ਐੱਸਐੱਚਓ ਨੇ ਕਿਸਾਨਾਂ ਨੂੰ ਕਿਹਾ ਮੈਂ ਤੁਹਾਡੀ ਜੀਭ ਕਢਾਵਾਗਾਂ , ਠੋਕ ਦਿਆਂਗਾ ਤੁਸੀਂ ਰੋਡ ਕਰਾਸ ਕਰ ਕੇ ਦਿਖਾਉ।ਬਲਵਿੰਦਰ ਸਿੰਘ ਐੱਸਐੱਚਓ ਦਾ ਕਹਿਣਾ ਹੈ ਕਿ 1600 ਵਿਦਿਆਰਥੀ ਪੇਪਰ ਦੇ ਰਹੇ ਸਨ।ਐੱਸਐੱਚਓ ਦਾ ਕਹਿਣਾ ਹੈ ਕਿ ਮੈਂ ਕੋਈ ਸ਼ਬਦ ਗਲਤ ਨਹੀਂ ਬੋਲਿਆ।ਹਾਲਾਂਕਿ ਐੱਸਐੱਚਓ ਬਨੂੜ ਡਿਊਟੀ ‘ਤੇ ਤਾਇਨਾਤ ਸਨ ਉਨਾਂ੍ਹ ਦਾ ਕਹਿਣਾ ਹੈ ਕਿ ਉਸ ਸਮੇਂ ਪ੍ਰੈਸ਼ਰ ਸੀ, ਪਰ ਜਿਸ ਤਰੀਕੇ ਦੀ ਭਾਸ਼ਾ ਉਨਾਂ੍ਹ ਵਲੋਂ ਵਰਤੋਂ ਗਈ ਹੈ, ਉਨਾਂ੍ਹ ‘ਤੇ ਸਵਾਲ ਉੱਠ ਰਹੇ ਹਨ।