Serial thief stole condoms worth 50 thousands: ਤੁਸੀਂ ਚੋਰੀ ਅਤੇ ਡਕੈਤੀ ਦੀਆਂ ਕਈ ਘਟਨਾਵਾਂ ਦੇਖੀਆਂ ਤੇ ਸੁਣੀਆਂ ਹੋਣਗੀਆਂ। ਕਈ ਵਾਰ ਮਾਲ ਲੁੱਟਣ ਤੋਂ ਬਾਅਦ ਚੋਰ ਕੁਝ ਨਾ ਕੁਝ ਅਜਿਹਾ ਕਰ ਦਿੰਦੇ ਹਨ, ਜੋ ਦਿਲਚਸਪ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਚੋਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਵੱਡੀ ਗਿਣਤੀ ‘ਚ ਕੰਡੋਮ ਇਕੱਠੇ ਕੀਤੇ।
ਬਰਮਿੰਘਮ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਐਸ਼ਲੇ ਰੋਡਨ ਨਾਮਕ ਚੋਰ ਨੇ ਸੀਰੀਅਲ ਤਰੀਕੇ ਨਾਲ ਦੁਕਾਨਾਂ ਲੁੱਟ ਕੇ 50 ਹਜਾਰ ਰੁਪਏ ਤੋਂ ਵੱਧ ਦੇ ਕੰਡੋਮ ਚੋਰੀ ਕਰ ਲਏ। ਇਸ ਤੋਂ ਇਲਾਵਾ ਉਹ ਹੋਰ ਸਾਮਾਨ ਵੀ ਚੋਰੀ ਕਰਦਾ ਸੀ ਪਰ ਕੰਡੋਮ ਦਾ ਸਟਾਕ ਸੁਣ ਕੇ ਲੋਕ ਹੈਰਾਨ ਹੋ ਗਏ।
ਸੀਰੀਅਲ ਢੰਗ ਨਾਲ ਕਰਦਾ ਸੀ ਚੋਰੀ
30 ਸਾਲਾ ਐਸ਼ਲੇ ਰੋਡੇਨ ਨੇ ਕੁੱਲ 12 ਚੋਰੀਆਂ ਕੀਤੀਆਂ ਤੇ ਹਰ ਵਾਰ ਉਸ ਨੇ ਉਸੇ ਸਟੋਰ ਨੂੰ ਨਿਸ਼ਾਨਾ ਬਣਾਇਆ। ਉਸਨੇ ਕੋ-ਆਪ ਤੋਂ 6 ਵਾਰ ਚੋਰੀ ਕੀਤੀ, Boots ਤੋਂ 5 ਵਾਰ ਅਤੇ ਜੇਡੀ ਸਪੋਰਟਸ ਤੋਂ ਇੱਕ ਵਾਰ ਚੋਰੀ ਕੀਤੀ। ਸਭ ਤੋਂ ਪਹਿਲਾਂ ਸਤੰਬਰ ‘ਚ ਉਸ ਨੇ ਡੇਢ ਲੱਖ ਦੇ ਕਰੀਬ ਮੇਕਅੱਪ ਦਾ ਸਾਮਾਨ ਚੋਰੀ ਕੀਤਾ।
ਅਕਤੂਬਰ ਵਿੱਚ ਉਸ ਨੇ ਕਰੀਬ 32 ਹਜ਼ਾਰ ਕੋਟ ਅਤੇ 18 ਹਜ਼ਾਰ ਚਾਕਲੇਟਾਂ ਚੋਰੀ ਕੀਤੀਆਂ। ਅਕਤੂਬਰ ‘ਚ ਹੀ ਉਸ ਨੇ 50,000 ਰੁਪਏ ਦਾ ਮੇਕਅੱਪ, 16,000 ਰੁਪਏ ਦੀਆਂ ਚਾਕਲੇਟਾਂ ਤੇ 13,000 ਰੁਪਏ ਦੀਆਂ ਸਪਿਰਿਟ ਚੋਰੀ ਕੀਤੀਆਂ। 17 ਅਕਤੂਬਰ ਨੂੰ ਉਸ ਨੇ 20 ਹਜ਼ਾਰ ਦਾ ਮੇਕਅੱਪ ਤੇ 50 ਹਜ਼ਾਰ ਤੋਂ ਵੱਧ ਦੇ ਕੰਡੋਮ ਚੋਰੀ ਕੀਤੇ। ਇਸ ਮਹੀਨੇ ਉਸਨੇ 13,000 ਦੀ ਸਪਿਰਿਟ ਤੇ ਸੈਂਕੜੇ ਮੁੱਲ ਦਾ ਮੀਟ ਚੋਰੀ ਕੀਤਾ। ਆਪਣੀਆਂ ਸਾਰੀਆਂ ਚੋਰੀਆਂ ਸਮੇਤ ਐਸ਼ਲੇ ਨੇ 44 ਲੱਖ ਤੋਂ ਵੱਧ ਚੋਰੀਆਂ ਕੀਤੀਆਂ।
ਨਸ਼ੇ ਤੇ ਹਾਲਾਤ ਨੇ ਬਣਾ ਦਿੱਤਾ ਚੋਰ
ਅਦਾਲਤ ਵਿੱਚ ਐਸ਼ਲੇ ਦਾ ਬਚਾਅ ਕਰ ਰਹੀ ਇੰਡੀ ਭੋਮਰਾ ਦਾ ਕਹਿਣਾ ਹੈ ਕਿ ਚੋਰ ਬਿਮਾਰ ਹੈ। ਉਸ ਨੇ ਬਚਪਨ ਤੋਂ ਹੀ ਮਾੜਾ ਸਮਾਂ ਦੇਖਿਆ ਹੈ। ਕੁਝ ਸਮਾਂ ਪਹਿਲਾਂ ਉਸ ਦੇ ਘਰ ਬੱਚੇ ਨੇ ਜਨਮ ਲਿਆ ਤੇ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਕੋਲ ਨਾ ਰਹਿਣ ਲਈ ਘਰ ਹੈ ਅਤੇ ਨਾ ਹੀ ਕੋਈ ਨੌਕਰੀ। ਚੋਰੀ 44 ਲੱਖ ਤੋਂ ਉੱਪਰ ਹੋਣ ਕਾਰਨ ਉਸ ਦਾ ਕੇਸ ਕਰਾਊਨ ਕੋਰਟ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਉਸ ਨੂੰ ਰਿਮਾਂਡ ’ਤੇ ਰੱਖਿਆ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h