Shubman Gill Hit Test Century: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਹਿਲੇ ਦੋ ਦਿਨ ਆਸਟ੍ਰੇਲੀਆਈ ਬੱਲੇਬਾਜ਼ਾਂ ਦੇ ਨਾਂ ਰਹੇ। ਜਿੱਥੇ ਉਸਮਾਨ ਖਵਾਜਾ ਤੇ ਕੈਮਰੂਨ ਗ੍ਰੀਨ ਨੇ ਸੈਂਕੜੇ ਲਗਾਏ।
ਮੈਚ ਦੇ ਤੀਜੇ ਦਿਨ ਭਾਰਤੀ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ ਆਪਣੀ ਬੱਲੇਬਾਜ਼ੀ ਅਤੇ ਪੂਰੇ ਮੈਦਾਨ ‘ਤੇ ਹਿੱਟ ਸਟ੍ਰੋਕਾਂ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਉਸ ਨੇ ਧਮਾਕੇਦਾਰ ਸੈਂਕੜਾ ਲਗਾਇਆ ਹੈ।
Shubman Gill, take a bow 👏#IndianCricket #ShubmanGill #INDvAUS pic.twitter.com/YOue8rCbsD
— Wisden India (@WisdenIndia) March 11, 2023
ਗਿੱਲ ਨੇ ਲਗਾਇਆ ਤੂਫਾਨੀ ਸੈਂਕੜਾ
ਤੀਜੇ ਦਿਨ ਦੀ ਸ਼ੁਰੂਆਤ ਭਾਰਤ ਲਈ ਚੰਗੀ ਨਹੀਂ ਰਹੀ। ਜਦੋਂ ਕਪਤਾਨ ਰੋਹਿਤ ਸ਼ਰਮਾ ਪਹਿਲੇ ਸੈਸ਼ਨ ‘ਚ ਹੀ 30 ਦੌੜਾਂ ਬਣਾ ਕੇ ਆਊਟ ਹੋ ਗਏ ਸਨ ਪਰ ਫਿਰ ਸ਼ੁਭਮਨ ਗਿੱਲ ਨੇ ਚੇਤੇਸ਼ਵਰ ਪੁਜਾਰਾ ਦੇ ਨਾਲ ਮਿਲ ਕੇ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ। ਸ਼ੁਰੂਆਤ ‘ਚ ਗਿੱਲ ਨੇ ਹਮਲਾਵਰ ਰੁਖ ਅਪਣਾਇਆ ਪਰ ਬਾਅਦ ‘ਚ ਉਨ੍ਹਾਂ ਨੇ ਧੀਰਜ ਨਾਲ ਸੈਂਕੜਾ ਪੂਰਾ ਕੀਤਾ। ਫਿਲਹਾਲ ਉਹ 195 ਗੇਂਦਾਂ ‘ਚ 102 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਉਸ ਨੇ 10 ਚੌਕੇ ਅਤੇ 1 ਛੱਕਾ ਲਗਾਇਆ ਹੈ।
CENTURY for @ShubmanGill 👏👏
A brilliant 💯 for #TeamIndia opener. His 2nd in Test cricket.#INDvAUS pic.twitter.com/shU2nuWLWo
— BCCI (@BCCI) March 11, 2023
ਭਾਰਤੀ ਧਰਤੀ ‘ਤੇ ਪਹਿਲਾ ਸੈਂਕੜਾ
ਸ਼ੁਭਮਨ ਗਿੱਲ ਨੇ ਬੰਗਲਾਦੇਸ਼ ਖਿਲਾਫ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ ਸੀ। ਭਾਰਤੀ ਧਰਤੀ ‘ਤੇ ਗਿੱਲ ਦਾ ਇਹ ਪਹਿਲਾ ਟੈਸਟ ਸੈਂਕੜਾ ਹੈ। ਇਸ ਦੇ ਨਾਲ ਹੀ ਓਵਰ ਆਲ ਟੈਸਟ ਕਰੀਅਰ ਵਿੱਚ ਇਹ ਉਸਦਾ ਦੂਜਾ ਸੈਂਕੜਾ ਹੈ। ਉਹ ਟੀਮ ਇੰਡੀਆ ਲਈ ਹੁਣ ਤੱਕ 14 ਟੈਸਟ ਮੈਚਾਂ ‘ਚ 792 ਦੌੜਾਂ ਬਣਾ ਚੁੱਕੇ ਹਨ।
ਗਿੱਲ ਨੇ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਖਿਲਾਫ ਵਨਡੇ ਮੈਚਾਂ ‘ਚ ਵੀ ਸ਼ਾਨਦਾਰ ਪਾਰੀਆਂ ਖੇਡੀਆਂ। ਹੁਣ ਟੀਮ ਇੰਡੀਆ ਦਾ ਬੱਲੇਬਾਜ਼ੀ ਹਮਲਾ ਇੱਕ ਅਹਿਮ ਕੜੀ ਬਣ ਗਿਆ ਹੈ। ਉਹ ਕਿਸੇ ਵੀ ਗੇਂਦਬਾਜ਼ੀ ਹਮਲੇ ਨੂੰ ਢਾਹ ਲਾਉਣ ਦੀ ਸਮਰੱਥਾ ਰੱਖਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h