Chinese Sibling Found IPhone: ਚੀਨ ‘ਚ ਇੱਕ ਭੈਣ-ਭਰਾ ਦੀ ਜੋੜੀ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਕਰੀਬ 24 ਲੱਖ ਦੀ ਕੀਮਤ ਦੇ 30 ਨਵੇਂ ਆਈਫੋਨ 14 ਪ੍ਰੋ ਮੋਬਾਈਲ ਮਿਲਣ ਤੋਂ ਬਾਅਦ ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਭਰਾ-ਭੈਣ ਦੀ ਜੋੜੀ ਨੂੰ ਉਨ੍ਹਾਂ ਦੇ ਅਪਾਰਟਮੈਂਟ ਕੰਪਲੈਕਸ ਦੇ ਅੰਦਰ ਇੱਕ ਡਸਟਬਿਨ ਵਿੱਚ 30 ਨਵੇਂ ਆਈਫੋਨ 14 ਪ੍ਰੋ ਮੋਬਾਈਲ ਮਿਲੇ। ਇਹ ਘਟਨਾ ਪਿਛਲੇ ਮਹੀਨੇ 7 ਜੁਲਾਈ ਦੀ ਹੈ, ਜਦੋਂ ਉਨ੍ਹਾਂ ਨੂੰ 24 ਲੱਖ ਰੁਪਏ ਦੇ ਫੋਨ ਮਿਲੇ ਸੀ।
ਦੱਸ ਦਈਏ ਕਿ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਚੀਨ ਦੇ ਹੇਨਾਨ ਸੂਬੇ ਦੇ ਇੱਕ ਲੜਕੇ ਨੂੰ ਦੋ ਡਸਟਬਿਨਾਂ ਵਿੱਚ ਫ਼ੋਨ ਮਿਲੇ। ਉਸ ਲੜਕੇ ਨੇ ਸਭ ਤੋਂ ਪਹਿਲਾਂ ਇਹ ਜਾਣਕਾਰੀ ਆਪਣੀ ਵੱਡੀ ਭੈਣ ਨੂੰ ਦਿੱਤੀ। ਇਸ ਤੋਂ ਬਾਅਦ ਭੈਣ-ਭਰਾ ਨੇ ਮਿਲ ਕੇ ਦੋ ਡਸਟਬਿਨਾਂ ‘ਚੋਂ 30 ਆਈਫੋਨ 14 ਪ੍ਰੋ ਬਰਾਮਦ ਕੀਤੇ।
ਡਿਲੀਵਰੀ ਮੈਨ ਨੇ ਗਲਤੀ ਨਾਲ ਸੁੱਟ ਦਿੱਤੇ ਫੋਨ
ਚੀਨ ‘ਚ ਭੈਣ-ਭਰਾ ਨੇ ਫੋਨ ਮਿਲਣ ‘ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਤੁਰੰਤ ਅਪਾਰਟਮੈਂਟ ‘ਚ ਪਹੁੰਚੀ, ਜਿੱਥੋਂ ਉਨ੍ਹਾਂ ਨੇ ਫੋਨ ਨੂੰ ਕਬਜ਼ੇ ‘ਚ ਲੈ ਕੇ ਫੋਨ ਦੇ ਅਸਲੀ ਮਾਲਕ ਬਾਰੇ ਪਤਾ ਲਗਾਇਆ। ਜਦੋਂ ਪੁਲਿਸ ਨੇ ਇਸ ਬਾਰੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਫੋਨ ਗਲਤੀ ਨਾਲ ਲਿਊ ਨਾਂ ਦੇ ਡਿਲੀਵਰੀ ਮੈਨ ਨੇ ਸੁੱਟ ਦਿੱਤੇ ਸੀ। ਉਸਨੇ ਡਸਟਬਿਨ ਦੇ ਉੱਪਰ ਪੰਜ ਬਕਸੇ ਰੱਖੇ, ਹਰੇਕ ਵਿੱਚ 10 ਨਵੇਂ ਆਈਫੋਨ 14 ਪ੍ਰੋ ਮਾਡਲ ਸੀ।
ਲਿਊ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸ ਨੇ ਦਾਅਵਾ ਕੀਤਾ ਕਿ ਉਹ ਮੋਬਾਈਲ ਫੋਨ ਗੁਆਉਣ ਕਰਕੇ ਘਬਰਾ ਗਿਆ ਸੀ। ਉਸ ਨੂੰ ਡਰ ਸੀ ਕਿ ਉਹ ਇੰਨੀ ਕੀਮਤ ਕਦੇ ਅਦਾ ਨਹੀਂ ਕਰ ਸਕੇਗਾ।
ਕਲੀਨਰ ਨੇ ਫ਼ੋਨ ਡਸਟਬਿਨ ਵਿੱਚ ਸੁੱਟ ਦਿੱਤਾ
ਜਦੋਂ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ, ਤਾਂ ਉਨ੍ਹਾਂ ਨੇ ਪਾਇਆ ਕਿ ਲਿਊ ਨੇ ਪੰਜ ਡੱਬੇ ਡਸਟਬਿਨ ਵਿੱਚ ਸੁੱਟੇ ਸੀ। ਫ਼ੋਨ ਛੱਡੇ ਜਾਣ ਤੋਂ ਦੋ ਘੰਟੇ ਬਾਅਦ ਇੱਕ ਕਲੀਨਰ ਨੇ ਫ਼ੋਨ ਡਸਟਬਿਨ ਵਿੱਚ ਸੁੱਟ ਦਿੱਤਾ। ਜਦੋਂ ਮਿਸਟਰ ਲਿਊ ਦੀ ਕੰਪਨੀ ਨੇ ਕਲੀਨਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਮੰਨਿਆ ਕਿ ਉਸ ਨੇ ਗੱਤੇ ਦੇ ਡੱਬੇ ਕੱਢੇ ਸੀ ਤੇ ਸਾਰੇ ਫ਼ੋਨ ਕੁੱੜੇ ‘ਚ ਸੁੱਟ ਦਿੱਤੇ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h