ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਉਸ ਦਾ ਗਾਣਾ ,ਉਸ ਦੀ ਟੀਮ ਵਲੋਂ ਸ਼ੋਸਲ ਮੀਡੀਆ ਤੇ ਰਲੀਜ਼ ਕੀਤਾ ਗਿਆ ਤੇ ਕੁਝ ਹੀ ਸਮੇਂ ਚ ਅੱਗ ਵਾਂਗ ਨੈਟ ਅਤੇ ਸ਼ੋਸਲ ਮੀਡੀਆ ਤੇ ਫੈਲ ਰਿਹਾ ਹੈ ,ਇਹ ਜਿਕਰਯੋਗ ਹੈ ਕਿ ਇਸ ਗੀਤ ਦੇ ਕੁਝ ਬੋਲ ਕਿਸੇ ਵਲੋਂ ਲੀਕ ਕਰ ਦਿੱਤੇ ਗਏ ਸਨ,ਜਿਸ ਸਬੰਧੀ ਮੂਸੇਵਾਲੇ ਦੀ ਟੀਮ ਨੇ ਕੇਸ ਵੀ ਦਰਜ ਕਰਵਾਇਆ ਸੀ ਤੇ ਗਿ੍ਰਫਤਾਰੀਆਂ ਵੀ ਕੀਤੀਆਂ ਗਈਆਂ ਸੀ ।
ਹਾਲਾਂਕਿ ਅੱਜ ਮੂਸੇਵਾਲੇ ਦੇ ਬੋਲ ਉਸ ਦੀ ਮੌਤ ਬਾਅਦ ਵੀ ਲੋਕਾਂ ਦੇ ਦਿੱਲਾਂ ਤੇ ਧੜਕ ਰਹੇ ਹਨ ,ਜਿਸ ਦੀ ਉਦਾਹਰਨ ਅੱਜ ਵੇਖਣ ਨੂੰ ਮਿਲੀ । ਸਿੱਧੂ ਮੂਸੇਵਾਲਾ ਅਕਸਰ ਹੀ ਆਖਦਾ ਰਹਿੰਦਾ ਸੀ ਕਿ ਕੰਮ ਉਹ ਕਰੋ,ਜੋ ਤਹਾਨੂੰ ਮੌਤ ਤੋਂ ਬਾਅਦ ਵੀ ਯਾਦ ਕੀਤਾ ਜਾਵੇ ਤੇ ਇਹ ਬੋਲਾਂ ਤੇ ਲੋਕਾਂ ਅੱਜ ਮੋਹਰ ਲਾ ਦਿੱਤੀ ,ਜਿਸ ਤਰਾਂ ਸਿੱਧੂ ਮੂਸੇਵਾਲੇ ਦਾ ਗਾਣਾ ਮਿੰਟ-ਸਕਿੰਟਾਂ ਚ ਹੀ ਛਾਇਆ ਹੈ ,ਉਹ ਵਾਕਿਆ ਹੀ ਆਪਣੀ ਆਪ ਚ ਕਮਾਲ ਹੈ ।
ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ
ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ
ਜਿੰਨਾ ਚਿਰ ਸਾਨੂੰ sovereignty ਦਾ ਰਾਹ ਨਹੀਂ ਦਿੰਦੇ
ੳਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਕੌਣ ਸੀ ਅੱਤ ਤੇ ਅੱਤਵਾਦੀ ਗਵਾਹੀ ਦੇ ਦਿਓ
ਹੁਣ ਤਾਂ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ
ਜਿੰਨਾ ਚਿਰ ਸਾਡੇ ਹੱਥੋਂ ਹੱਥਕੜੀਆਂ ਲਾਹ ਨਹੀਂ ਦਿੰਦੇ
ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਵੱਡਾ ਸੋਚ ਤੂੰ ਵੱਡਾ ਨੀਅਤ ਛੋਟੀ ਵਾਲਿਆ
ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀ ਵਾਲਿਆ
ਮੂਸੇਵਾਲਾ ਬਿਨਾਂ ਮੰਗਿਓਂ ਸਲਾਹ ਨਹੀਂ ਦਿੰਦੇ
ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਨਾਲੇ ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ
ਨਿਸ਼ਾਨ ਝੁੱਲੇ ਤੋਂ ਫਿਰ ਰੋਂਦਾ ਕਿਉਂ ਸੀ ‘ਅੜ੍ਹਬ ਪੰਜਾਬੀ’
ਜਿੰਨਾ ਚਿਰ ਅਸੀਂ ਦੋਗਲਿਆਂ ਦੇ ਬਾਂਹ ਨਹੀਂ ਦਿੰਦੇ
ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਪਾਣੀ ਦਾ ਕੀ ਐ, ਪਾਣੀ ਤਾਂ ਪੁਲਾਂ ਥੱਲਿਓਂ ਵਗਣਾ
ਸਾਨੂੰ ਨਾਲ ਰਲਾ ਲਓ ਲੱਖ ਭਾਵੇਂ ਥੱਲੇ ਨਹੀਂ ਲੱਗਣਾ
ਦਬਕੇ ਨਾਲ ਮੰਗਦੇ ਓ ਅਸੀਂ ਤਾਂ ਨਹੀਂ ਦਿੰਦੇ
ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ
ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਊ
ਫਿਰ ਪੁੱਤ ਬਗਾਨੇ ਨਹਿਰਾਂ ‘ਚ ਡੇਕਾਂ ਲਾ ਹੀ ਦਿੰਦੇ
ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ