ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 32ਵਾਂ ਜਨਮਦਿਨ ਅੱਜ (11 ਜੂਨ) ਹੈ। ਇਸ ਮੌਕੇ ‘ਤੇ ਸਿੱਧੂ ਦਾ 3 ਗੀਤਾਂ ਵਾਲਾ ਐਲਬਮ “ਮੂਸੇ ਪ੍ਰਿੰਟ” ਰਿਲੀਜ਼ ਹੋ ਹੋ ਗਈ ਹੈ ਇਸ ਬਾਰੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਪਣੀ ਮੌਤ ਤੋਂ ਪਹਿਲਾਂ ਪੁੱਤਰ ਆਪਣੇ, ਮੇਰੇ ਅਤੇ ਆਪਣੀ ਮਾਂ ਦੇ ਜਨਮਦਿਨ ‘ਤੇ ਗੀਤ ਰਿਲੀਜ਼ ਕਰਦਾ ਰਿਹਾ। ਇਸ ਐਲਬਮ ਨੂੰ ਰਿਲੀਜ਼ ਕਰਨ ਦਾ ਮਕਸਦ ਇਹ ਹੈ ਕਿ ਸਿੱਧੂ ਵੱਲੋਂ ਸ਼ੁਰੂ ਕੀਤੀ ਗਈ ਇਹ ਲੜੀ ਰੁਕ ਨਾ ਜਾਵੇ।