Sidhu Moosewala’s father appeal to the Muslim community : ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਵਾਰ’ ਰਿਲੀਜ਼ ਹੋ ਗਿਆ ਹੈ। ਇਸ ‘ਵਾਰ’ ’ਚ ਸਿੱਧੂ ਮੂਸੇ ਵਾਲਾ ਨੇ ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਇਆ ਹੈ। 24 ਘੰਟਿਆਂ ‘ਚ ਇਸ ਵਾਰ ਨੂੰ ਇਕ ਕਰੋੜ ਤੋਂ ਵੱਧ ਵਾਰ ਦੇਖਿਆ ਤੇ ਸੁਣਿਆ ਜਾ ਚੁਕਾ ਹੈ। ਇਸੇ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਜੀ ਵੱਲੋਂ ਪ੍ਰੋ-ਪੰਜਾਬ ਟੀਵੀ ਨਾਲ ਗੱਲਬਾਤ ਕੀਤੀ ਗਈ।
ਗੱਲਬਾਤ ਦੌਰਾਨ ਉਨ੍ਹਾਂ ਭਾਵੁਕ ਹੁੰਦਾ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਿੱਧੂ ਦੀ ਵਾਰ ਇੰਨੀ ਹਿੱਟ ਰਹੀ ਪਰ ਜੇਕਰ ਸਿੱਧੂ ਹੁੰਦਾ ਤਾਂ ਗੱਲ ਹੋਰ ਹੀ ਹੋਣੀ ਸੀ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਆਡੀਓ ਦੀ ਰਿਕੋਰਡਿੰਗ ਸਟੂਡੀਓ ‘ਚ ਹੀ ਕੀਤੀ ਗਈ ਹੈ ਇਸ ਦੀ ਰਿਕਾਰਡਿੰਗ ਸਿੱਧੂ ਕੈਨੇਡਾ ਵਿਖੇ ਕਰ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਇਹ ਹਾਲੇ ਇਕ ਵਰਜਨ ਸੀ ‘ਵਾਰ’ ਦਾ ਇਸਦੇ ਹਾਲੇ ਹੋਰ ਵਰਜਨ ਸਿੱਧੂ ਵੱਲੋਂ ਕੀਤੇ ਜਾਣੇ ਸੀ ਪਰ ਅਫਸੋਸ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਿੱਧੂ ਦੇ ਲਿਖੇ ਗੀਤ ਸਿੱਧਾਂ ਲੋਕਾਂ ਦਿਲਾਂ ‘ਚ ਵਜਦੇ ਹਨ। ਸ਼ਾਇਦ ਇਹ ਹੀ ਕਾਰਨ ਹੈ ਕਿ ਉਸਦੇ ਗੀਤ ਕਰੋੜਾਂ ਤੋਂ ਜਾਂਦੇ ਹਨ।
ਇਸਦੇ ਨਾਲ ਹੀ ਉਨ੍ਹਾ ਵਾਰ ‘ਤੇ ਹੋਏ ਵਿਵਾਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਇਸ ‘ਵਾਰ’ ‘ਚ ਕਿਸੇ ਧਰਮ ਨੂੰ ਗਲਤ ਨਹੀਂ ਦੱਸਿਆ ਗਿਆ ਹੈ ਇਸਦੇ ਨਾਲ ਹੀ ਉਨ੍ਹਾਂ ਸਰੋਤਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਫਵਾਹਾਂ ‘ਚ ਧਿਆਨ ਨਾ ਦਿਆ ਕਰੋ ਕਿਉਂਕਿ ਅਸੀਂ ਸਾਰਿਆਂ ਨੇ ਮਿਲ ਕੇ ਰਹਿਣਾ ਹੈ ਜੇਕਰ ਸਾਡੇ ਤੋਂ ਵੀ ਕੋਈ ਗਲਤੀ ਹੁੰਦੀ ਹੈ ਤਾਂ ਅਸੀਂ ਵੀ ਉਸ ਨੂੰ ਸੁਧਾਰਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਧਰਮ ਦੇ ਨਾਂ ‘ਤੇ ਮਹੌਲ ਖਰਾਬ ਹੋਵੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h