‘Nazaare’ song Release from ‘Godday Godday Chaa’: ਪੰਜਾਬ ਵਿੱਚ ਵਿਆਹ ਕਿਸੇ ਮੌਜ-ਮਸਤੀ ਅਤੇ ਰੌਣਕ ਨਾਲ ਭਰੇ ਤਿਉਹਾਰ ਤੋਂ ਘੱਟ ਨਹੀਂ ਹਨ ਅਤੇ ਫਿਲਮ ‘ਗੋਡੇ ਗੋਡੇ ਚਾਅ’ ਦੇ ਰਿਲੀਜ਼ ਹੋਏ ਗਾਣੇ ਇਸ ਨੂੰ ਸਹੀ ਸਾਬਤ ਕਰ ਰਹੇ ਹਨ। ‘Sakhiye Saheliye’, ‘Allarhan Ve’ ਵਰਗੇ ਰਿਲੀਜ਼ ਹੋਏ ਟ੍ਰੈਕਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਨ੍ਹਾਂ ਟਰੈਕਾਂ ਨੂੰ ਰਿਲੀਜ਼ ਕਰਨ ਤੋਂ ਬਾਅਦ ਫਿਲਮ ਦੇ ਨਿਰਮਾਤਾਵਾਂ ਨੇ ਹੁਣ ਫਿਲਮ ਦਾ ਤੀਜਾ ਟ੍ਰੈਕ ‘ਨਜ਼ਾਰੇ’ ਰਿਲੀਜ਼ ਕੀਤਾ ਹੈ ਜੋ ਕਿ ਇੱਕ ਪ੍ਰੋਪਰ ਡਾਂਸ ਟਰੈਕ ਹੈ।
ਗਾਣੇ ਦੀ ਗੱਲ ਕਰੀਏ ਤਾਂ ਇਹ ਬਾਰਾਤ ਦੇ ਪਿਛੋਕੜ ਵਿੱਚ ਬਣਾਇਆ ਗਿਆ ਹੈ ਤੇ ਪੰਜਾਬੀ ਮਰਦਾਂ ਦੇ ਸ਼ਰਾਬ ਪੀ ਕੇ ਮਸਤੀ ਕਰਦੇ ਹੋਏ ਵਿਆਹ ਦੇ ਕ੍ਰੇਜ਼ ਨੂੰ ਇਸ ‘ਚ ਦਿਖਾਇਆ ਗਿਆ ਹੈ। ਇਹ ਗਾਣਾ ਤੁਹਾਨੂੰ ਪੁਰਾਣੇ ਸਮੇਂ ਦੇ ਸੁਹਜ ਦੇ ਦਿਨਾਂ ਵਿੱਚ ਲੈ ਜਾਂਦਾ ਹੈ ਜਦੋਂ ਪੰਜਾਬੀ ਵਿਆਹਾਂ ਦਾ ਆਨੰਦ ਪੁਰਸ਼ਾਂ ਵਲੋਂ ਹਵਾਈ ਫਾਇਰ ਕੀਤੇ ਜਾਂਦੇ, ਅਜਿਬ ਡਾਂਸ ਸਟੈਪਸ ਤੇ ਵਿਆਹਾਂ ‘ਚ ਖੂਬ ਨੋਟ ਉੱਡਾਏ ਜਾਂਦੇ ਸੀ ਅਤੇ ਇਹ ਸਭ ਉਦੋਂ ਔਰਤਾਂ ਖਿੜਕੀਆਂ ਚੋਂ ਦੇਖਦੀਆਂ ਸੀ।
ਟ੍ਰੈਕ ਇੰਨਾ ਸ਼ਕਤੀਸ਼ਾਲੀ ਅਤੇ ਬੀਟਸ ਨਾਲ ਭਰਪੂਰ ਹੈ ਕਿ ਕੋਈ ਵੀ ਪੰਜਾਬੀ ਆਪਣੇ ਆਪ ਨੂੰ ਗਾਣੇ ‘ਤੇ ਨੱਚਣ ਤੋਂ ਨਹੀਂ ਰੋਕ ਸਕਦਾ ਭਾਵੇਂ ਤੁਸੀਂ ਕਿੰਨੇ ਵੀ ਚੰਗੇ ਜਾਂ ਮਾੜੇ ਡਾਂਸਰ ਕਿਉਂ ਨਾ ਹੋਵੋ। ਇਸ ਵਿੱਚ ਇੱਕ ਵਿਆਹ ਦੇ ਤਿਉਹਾਰ ਦਾ ਮਾਹੌਲ ਹੈ ਜੋ ਇਸਨੂੰ ਉਤਸ਼ਾਹਿਤ ਹੋਣ ਅਤੇ ਗੀਤ ‘ਤੇ ਨੱਚਣ ਤੋਂ ਬੇਕਾਬੂ ਬਣਾਉਂਦਾ ਹੈ।
ਕ੍ਰੈਡਿਟ ਦੀ ਗੱਲ ਕਰੀਏ ਤਾਂ ਗਾਣੇ ਨੂੰ ਕੁਲਵਿੰਦਰ ਬਿੱਲਾ ਨੇ ਆਵਾਜ਼ ਦਿੱਤੀ ਗਈ ਹੈ, ਕਪਤਾਨ ਨੇ ਗੀਤ ਨੂੰ ਖੂਬਸੂਰਤੀ ਨਾਲ ਲਿਖਿਆ ਹੈ ਤੇ ਇਸ ਨੂੰ ਮਿਊਜ਼ਿਕ ਨਾਲ N Vee ਨੇ ਸ਼ਿੰਗਾਰਿਆ ਹੈ। ਫਿਲਮ ‘Godday Godday Chaa’ ਵਿੱਚ ਸੋਨਮ ਬਾਜਵਾ, ਤਾਨੀਆ, ਗੀਤਾਜ ਬਿੰਦਰਖੀਆ, ਗੁਰਜੱਜ, ਸਰਦਾਰ ਸੋਹੀ, ਨਿਰਮਲ ਰਿਸ਼ੀ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਹਨ।
ਇਹ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਪੰਜਾਬ ਵਿੱਚ ਪੁਰਾਣੇ ਸਮਿਆਂ ਵਿੱਚ ਪ੍ਰਚਲਿਤ ਸਮਾਜ ਦੀਆਂ ਪਿਤਰੀ-ਪ੍ਰਧਾਨ ਰੀਤਾਂ ਨੂੰ ਚੁਣੌਤੀ ਦਿੰਦੀਆਂ ਹਨ। ਫਿਲਮ 26 ਮਈ ਨੂੰ ਰਿਲੀਜ਼ ਹੋ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h