ਸਾਬਕਾ ਕੇਂਦਰੀ ਗ੍ਰਹਿ ਸਕੱਤਰ ਜੀਕੇ ਪਿੱਲੈ ਨੇ ਕਿਹਾ ਕਿ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਇਕੱਲੀ ਪੰਜਾਬ ਪੁਲਿਸ ਜ਼ਿੰਮੇਵਾਰ ਨਹੀਂ ਹੈ।
ਐਸਪੀਜੀ ਅਤੇ ਇੰਟੈਲੀਜੈਂਸ ਬਿਊਰੋ (ਆਈਬੀ) ਵੀ ਇਸ ਲਈ ਜ਼ਿੰਮੇਵਾਰ ਹਨ। ਪਿੱਲੈ ਨੇ ਕਿਹਾ, ਇਹ ਹਰ ਕਿਸੇ ਦੀ ਗਲਤੀ ਹੈ। ਇਸ ਲਈ ਹਰ ਕੋਈ ਜ਼ਿੰਮੇਵਾਰ ਹੈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਵਿਚਕਾਰ ਪੀਐਮ ਮੋਦੀ ਦਾ 100 ਕਿਲੋਮੀਟਰ ਦਾ ਸੜਕੀ ਸਫ਼ਰ ਗਲਤ ਸਲਾਹ ਸੀ।
ਉਨ੍ਹਾਂ ਨੇ ਕਿਹਾ ਕਿ, ਬਲੂ ਬੁਕ ‘ਚ ਸਾਫ ਲਿਖਿਆ ਹੈ ਕਿ ਸੂਬਾ ਪੁਲਿਸ ਦੀ ਰਾਹ ਖੁੱਲ੍ਹਾ ਰੱਖਣ ਦੀ ਜ਼ਿੰਮੇਵਾਰੀ ਹੈ।ਜਦੋਂ ਪੀਐੱਮ ਯਾਤਰਾ ਕਰਦੇ ਹਨ, ਉਦੋਂ ਪਾਇਲਟ ਵਾਹਨ ਇੱਕ ਕਿ.ਮੀ. ਅੱਗੇ ਚਲਦਾ ਹੈ।ਜੇਕਰ ਪਾਇਲਟ ਵਾਹਨ ਨੇ ਸੜਕ ਜਾਮ ਦੇਖੀ ਸੀ ਤਾਂ ਉਸ ਨੇ ਪੀਐੱਮ ਦੇ ਕਾਫਲੇ ਅਤੇ ਐਸਪੀਜੀ ਨੂੰ ਇਸ ਦੀ ਜਾਣਕਾਰੀ ਦੇਣੀ ਸੀ।
ਗ੍ਰਹਿ ਸਕੱਤਰ ਜੀ ਕੇ ਪਿੱਲੈ ਨੇ ਕਿਹਾ, ਇਸ ਤੋਂ ਬਾਅਦ ਕਾਫਲੇ ਨੂੰ ਰੋਕ ਦਿੱਤਾ ਜਾਂਦਾ ਅਤੇ ਉਸ ਨੂੰ ਵਾਪਸ ਲਿਜਾਇਆ ਜਾਂਦਾ।ਪਰ ਇੱਥੇ ਅਜਿਹਾ ਨਹੀਂ ਕੀਤਾ ਗਿਆ।
ਪੀਐੱਮ ਮੋਦੀ ਨੂੰ ਸੁਰੱਖਿਅਤ ਸਥਾਨ ‘ਤੇ ਲਿਜਾਇਆ ਜਾਣਾ ਚਾਹੀਦਾ ਸੀ।ਇੰਟੈਲੀਜੈਂਸ ਬਿਊਰੋ ਨੂੰ ਹੋਰ ਅਧਿਕ ਅਲਰਟ ‘ਤੇ ਰਹਿਣ ਦੀ ਲੋੜ ਹੈ।ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਦਾ ਸੜਕ ਮਾਰਗ ਤੋਂ 100 ਕਿ.ਮੀ. ਦਾ ਸਫਰ ਕਰਨਾ ਗਲਤ ਸਲਾਹ ਸੀ।