ਕੌਮਾਂਤਰੀ ਪੱਧਰ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਐਸਵਾਈਐਲ ਗੀਤ ਸਰਕਾਰ ਵਲੋਂ ਬੈਨ ਕਰ ਦਿੱਤਾ ਗਿਆ ਸੀ ,ਜਿਸ ਸਬੰਧੀ ਲੋਕਾਂ ਵੱਲੋ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ । ਅੱਜ ਵਿਧਾਨ ਸਭਾ ਦੇ ਇਜਲਾਜ ਚ ਫੈਸਲਾ ਲਿਆ ਗਿਆ ਕਿ ਐਸਵਾਈਐਲ ਗੀਤ ਬਾਰੇ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਜਾਵੇਗਾ । ਇਹ ਮਤਾ 30 ਜੂਨ ਨੂੰ ਲਿਆਂਗਾ ਜਾਵੇਗਾ । ਇਹ ਜਿਕਰਯੋਗ ਹੈ ਕਿ ਇਸ ਐਸਵਾਈਐਲ ਗੀਤ ਨੇ 3 ਦਿਨਾਂ ਚ ਹੀ ਢਾਈ ਕਰੋੜ ਤੋਂ ਵੱਧ ਲੋਕਾਂ ਵੇਖ ਲਿਆ ਸੀ ।
ਇਸ ਲਈ ਮਹੱਤਵ ਰੱਖਦਾ ਹੈ ਕਿਉਂਕਿ ‘SYL’ ਪੰਜਾਬ ਅਤੇ ਹਰਿਆਣਾ ਵਿਚਕਾਰ ਸਤਲੁਜ ਯਮੁਨਾ ਲਿੰਕ (SYL) ਨਹਿਰ ‘ਤੇ ਅਧਾਰਤ ਹੈ, ਜਿਸ ਨੂੰ ਦੁਨੀਆ ਭਰ ਵਿੱਚ ਮੂਸੇਵਾਲਾ ਦੇ ਭਾਵਾਤਮਕ ਪ੍ਰਸ਼ੰਸਕਾਂ ਵੱਲੋਂ ਮਜ਼ਬੂਤ ਸਮਰਥਨ ਮਿਲਿਆ । ਕੇਂਦਰ ਸਰਕਾਰ ਦਾ ਮੁਲਾਂਕਣ ਹੈ ਕਿ ਇਹ ਗੀਤ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ, ਜਿੱਥੇ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ।