ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲੇ ‘ਚ ਸਵੇਰੇ ਕਰੀਬ 9 ਵਜੇ ਇਕ ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈੱਸ ਟਰੇਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 25 ਲੋਕ ਜ਼ਖਮੀ ਹੋ ਗਏ ਹਨ। ਯਾਤਰੀ ਟਰੇਨ ਦੇ 3 ਡੱਬੇ ਪਟੜੀ ਤੋਂ ਉਤਰ ਗਏ। ਇੱਕ ਦੂਜੇ ਉੱਤੇ ਚੜ੍ਹ ਗਏ ਹਨ।
ਇਨ੍ਹਾਂ ਵਿੱਚੋਂ ਇੱਕ ਕੋਚ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਹ ਟਰੇਨ ਅਗਰਤਲਾ ਤੋਂ ਸਿਆਲਦਾਹ ਜਾ ਰਹੀ ਸੀ। ਬਚਾਅ ਕਾਰਜਾਂ ਲਈ ਡਿਜ਼ਾਸਟਰ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਮੌਕੇ ‘ਤੇ ਰਾਹਤ ਗੱਡੀ ਵੀ ਭੇਜੀ ਜਾ ਰਹੀ ਹੈ।
ਕੰਚਨਜੰਗਾ ਐਕਸਪ੍ਰੈਸ ਅਗਰਤਲਾ (ਤ੍ਰਿਪੁਰਾ) ਤੋਂ ਸੀਲਦਾਹ (ਪੱਛਮੀ ਬੰਗਾਲ) ਤੱਕ ਚੱਲਦੀ ਹੈ।
– ਹਾਦਸਾ ਸਵੇਰੇ ਕਰੀਬ 9 ਵਜੇ ਵਾਪਰਿਆ।
– ਹਾਦਸਾ ਜਲਪਾਈਗੁੜੀ ਸਟੇਸ਼ਨ ਦੇ ਕੋਲ ਹੋਇਆ, ਇਹ ਜਗ੍ਹਾ ਕਟਿਹਾਰ ਰੇਲਵੇ ਡਿਵੀਜ਼ਨ ਦੇ ਅਧੀਨ ਆਉਂਦੀ ਹੈ।
– ਮਾਲ ਗੱਡੀ ਨੰਬਰ 13174 ਕੰਚਨਜੰਗਾ ਐਕਸਪ੍ਰੈਸ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕੰਚਨਜੰਗਾ ਐਕਸਪ੍ਰੈਸ ਦੀਆਂ ਦੋ ਬੋਗੀਆਂ ਪਟੜੀ ਤੋਂ ਉਤਰ ਗਈਆਂ।
ਇਸ ਹਾਦਸੇ ‘ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 25-30 ਲੋਕ ਜ਼ਖਮੀ ਹਨ।
– ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਖੁਦ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਹ ਰੇਲਵੇ ਮੰਤਰਾਲੇ ਵਿੱਚ ਮੌਜੂਦ ਹੈ।
NDRF ਤੋਂ ਇਲਾਵਾ ਸਥਾਨਕ ਟੀਮਾਂ ਵੀ ਜੰਗੀ ਪੱਧਰ ‘ਤੇ ਬਚਾਅ ‘ਚ ਲੱਗੀਆਂ ਹੋਈਆਂ ਹਨ।