ਮੰਗਲਵਾਰ, ਮਈ 26, 2026 11:08 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਵਰਦਾਨ ; 65 ਸਾਲਾ ਮਾਂ ਦੇ ਗੋਡਿਆਂ ਦਾ ਹੋਇਆ ਮੁਫ਼ਤ ਅਪ੍ਰੇਸ਼ਨ, ਪੁੱਤਰ ਦੀਆਂ ਅੱਖਾਂ ਚੋਂ ਛਲਕੇ ਖੁਸ਼ੀ ਦੇ ਹੰਝੂ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਖੇਤਰ ਵਿੱਚ ਪੈਂਦੇ ਪਿੰਡ ਪਨਵਾ ਦੀ 65 ਸਾਲਾ ਕੇਵਲ ਕੌਰ ਦੇ ਜੀਵਨ ਵਿੱਚ 17 ਅਪ੍ਰੈਲ ਦਾ ਦਿਨ ਬਹੁਤ ਖੁਸ਼ੀਆਂ ਲੈ ਕੇ ਆਇਆ।

by Pro Punjab Tv
ਮਈ 5, 2026
in Featured News, ਪੰਜਾਬ
0

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਖੇਤਰ ਵਿੱਚ ਪੈਂਦੇ ਪਿੰਡ ਪਨਵਾ ਦੀ 65 ਸਾਲਾ ਕੇਵਲ ਕੌਰ ਦੇ ਜੀਵਨ ਵਿੱਚ 17 ਅਪ੍ਰੈਲ ਦਾ ਦਿਨ ਬਹੁਤ ਖੁਸ਼ੀਆਂ ਲੈ ਕੇ ਆਇਆ। ਪਿਛਲੇ ਕਈ ਸਾਲਾਂ ਤੋਂ ਉਹ ਗੋਡਿਆਂ ਦੇ ਅਸਹਿਣਯੋਗ ਦਰਦ ਨਾਲ ਜੂਝ ਰਹੀ ਸੀ, ਜਿਸ ਕਾਰਨ ਉਸ ਦੀ ਦੁਨੀਆ ਬਸ ਦਰਦਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਸੀ। ਉਹ ਬਿਨਾਂ ਸਹਾਰੇ ਤੋੰ ਚੱਲ ਨਹੀਂ ਸੀ ਸਕਦੀ ਅਤੇ ਹਰ ਦਿਨ ਸੰਘਰਸ਼ ਜਿਹਾ ਲੱਗਦਾ ਸੀ। ਕੇਵਲ ਕੌਰ ਫਿਰ ਤੋਂ ਆਪਣੇ ਪੈਰਾਂ ‘ਤੇ ਖੜ੍ਹੀ ਹੋਣ ਵੱਲ ਵਧ ਰਹੀ ਹੈ, ਉਹ ਵੀ ਬਿਨਾਂ ਕਿਸੇ ਆਰਥਿਕ ਬੋਝ ਦੇ—ਜਿਸ ਦਾ ਸਿਹਰਾ ਭਗਵੰਤ ਮਾਨ ਸਰਕਾਰ ਦੀ ਸਿਹਤ ਪਹਿਲਕਦਮੀ ਨੂੰ ਜਾਂਦਾ ਹੈ।

‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਤਹਿਤ ਉਹਨਾਂ ਦੇ ਗੋਡਿਆਂ ਦਾ ਅਪ੍ਰੇਸ਼ਨ ‘ਪੰਜਾਬ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼’ ਜਲੰਧਰ ਵਿਖੇ ਸਫ਼ਲਤਾਪੂਰਵਕ ਕੀਤਾ ਗਿਆ। ਕਿਸੇ ਵਕਤ ਪਰਿਵਾਰ ਨੂੰ ਇਹ ਇਲਾਜ ਵਿਤੋਂ ਬਾਹਰ ਲਗਦਾ ਸੀ ਕਿਓਂਕਿ ਆਪ੍ਰੇਸ਼ਨ ਤੇ ਪਹਿਲਾਂ ਕਰੀਬ 1.5 ਲੱਖ ਰੁਪਏ ਦਾ ਖਰਚ ਹੁੰਦਾ ਸੀ, ਜੋ ਹੁਣ ਬਿਲਕੁਲ ਮੁਫ਼ਤ ਕੀਤਾ ਗਿਆ।

ਕੇਵਲ ਕੌਰ ਦੇ ਪੁੱਤਰ ਮਨਦੀਪ ਸਿੰਘ, ਜੋ ਕਿਸਾਨ ਹੈ , ਇਹਨਾਂ ਮੁਸ਼ਕਿਲ ਸਮਿਆਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਜਾਂਦਾ ਹੈ । ਲਗਭਗ ਪੰਜ ਸਾਲ ਤੱਕ ਉਸਦੀ ਮਾਂ ਲਗਾਤਾਰ ਦਰਦ ਵਿੱਚ ਰਹੀ। ਉਨ੍ਹਾਂ ਨੇ ਕਈ ਡਾਕਟਰਾਂ ਨਾਲ ਸਲਾਹ ਕੀਤੀ, ਦਵਾਈਆਂ ਲਈਆਂ, ਪਰ ਕੋਈ ਸਥਾਈ ਰਾਹਤ ਨਹੀਂ ਮਿਲੀ। ਆਖ਼ਿਰਕਾਰ ਹਾਲਤ ਐਸੀ ਹੋ ਗਈ ਕਿ ਬਿਨਾਂ ਸਹਾਰੇ ਇੱਕ ਕਦਮ ਵੀ ਚੱਲਣਾ ਔਖਾ ਹੋ ਗਿਆ।

ਉਹ ਦੱਸਦੇ ਹਨ, “ਜਦੋਂ ਮੇਰੇ ਮਾਤਾ ਜੀ ਪੂਰੀ ਤਰ੍ਹਾਂ ਨਿਰਭਰ ਹੋ ਗਏ, ਤਦ ਸਰਜਰੀ ਹੀ ਇਕੱਲੀ ਉਮੀਦ ਸੀ।”

ਮਨਦੀਪ ਨੇ ਪਹਿਲਾਂ ਅਖ਼ਬਾਰ ਵਿੱਚ ਇਸ ਯੋਜਨਾ ਬਾਰੇ ਪੜ੍ਹਿਆ ਸੀ ਅਤੇ ਹੈਲਥ ਕਾਰਡ ਬਣਵਾਇਆ, ਜੋ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲੈ ਕੇ ਆਇਆ। ਹਸਪਤਾਲ ਦੀਆਂ ਕਾਰਵਾਈਆਂ ਤੋਂ ਬਾਅਦ 17 ਅਪ੍ਰੈਲ ਨੂੰ ਡਾ. ਅਨਿਤ ਸੱਚਰ ਅਤੇ ਉਨ੍ਹਾਂ ਦੀ ਟੀਮ ਨੇ ਲਗਭਗ ਦੋ ਘੰਟਿਆਂ ਦੀ ਪ੍ਰਕਿਰਿਆ ਵਿੱਚ ਸਰਜਰੀ ਸਫ਼ਲਤਾਪੂਰਵਕ ਪੂਰੀ ਕੀਤੀ।

ਹੁਣ ਰਿਕਵਰੀ ਸ਼ੁਰੂ ਹੋ ਚੁੱਕੀ ਹੈ, ਅਤੇ ਨਾਲ ਹੀ ਆਤਮ-ਸਨਮਾਨ ਤੇ ਸਕੂਨ ਦੀ ਵਾਪਸੀ ਵੀ। ਹਾਲਾਂਕਿ ਟਾਂਕੇ ਅਜੇ ਲੱਗੇ ਹੋਏ ਹਨ ਅਤੇ ਜਲਦੀ ਹੀ ਕੱਟ ਦਿੱਤੇ ਜਾਣਗੇ, ਪਰ ਜੋ ਦਰਦ ਸਾਲਾਂ ਤੋਂ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਸੀ, ਉਹ ਹੁਣ ਘਟਣ ਲੱਗਾ ਹੈ।

ਭਾਵੁਕ ਹੋ ਕੇ ਕੇਵਲ ਕੌਰ ਕਹਿੰਦੇ ਹਨ, “ਮੁੱਖ ਮੰਤਰੀ ਭਗਵੰਤ ਮਾਨ ਮੇਰੇ ਲਈ ਤੀਜੇ ਪੁੱਤਰ ਵਰਗੇ ਹਨ। ਮੇਰਾ ਆਪ੍ਰੇਸ਼ਨ ਬਿਨਾਂ ਇੱਕ vi ਪੈਸਾ ਖ਼ਰਚ ਕੀਤੇ ਹੋ ਗਿਆ। ਹੁਣ ਮੈਂ ਕਿਸੇ ‘ਤੇ ਬੋਝ ਨਹੀਂ ਹਾਂ। ਜ਼ਿੰਦਗੀ ਹੁਣ ਆਸਾਨ ਹੋਵੇਗੀ।”

ਪਰਿਵਾਰ ਲਈ ਇਹ ਸਿਰਫ਼ ਇੱਕ ਮੈਡੀਕਲ ਪ੍ਰਕਿਰਿਆ ਨਹੀਂ ਸੀ, ਬਲਕਿ ਆਤਮ-ਸਨਮਾਨ ਦੀ ਵਾਪਸੀ ਸੀ। ਮਨਦੀਪ ਦੱਸਦੇ ਹਨ ਕਿ ਭਾਵੇਂ ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਆਰਥਿਕ ਮਦਦ ਵੀ ਸੰਭਵ ਸੀ, ਪਰ ਇਸ ਯੋਜਨਾ ਨੇ ਉਨ੍ਹਾਂ ਨੂੰ ਆਜ਼ਾਦੀ ਅਤੇ ਮਾਣ ਦਿੱਤਾ ।

ਉਨ੍ਹਾਂ ਇਹ ਵੀ ਦੱਸਿਆ ਕਿ ਕੇਵਲ ਕੌਰ ਦੇ ਨਾਲ —ਮੋਹਾਲੀ, ਹੁਸ਼ਿਆਰਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲਗਭਗ ਪੰਜ ਹੋਰ ਬਜ਼ੁਰਗ ਮਰੀਜ਼ਾਂ ਦਾ ਵੀ ਇਸੇ ਯੋਜਨਾ ਅਧੀਨ ਗੋਡਿਆਂ ਦਾ ਅਪ੍ਰੇਸ਼ਨ ਹੋਇਆ। ਸ਼ੁਰੂਆਤੀ ਟੈਸਟਾਂ ਵਿੱਚ ਕਰੀਬ 2,400 ਰੁਪਏ ਦਾ ਖ਼ਰਚ ਆਇਆ, ਪਰ ਪੂਰਾ ਇਲਾਜ ਮੁਫ਼ਤ ਰਿਹਾ।

ਮਨਦੀਪ ਅਨੁਸਾਰ, ਇਸ ਯੋਜਨਾ ਤਹਿਤ ₹10 ਲੱਖ ਤੱਕ ਦਾ ਮੁਫ਼ਤ ਇਲਾਜ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

ਕੇਵਲ ਕੌਰ ਦੀ ਕਹਾਣੀ ਸਿਰਫ਼ ਇੱਕ ਸਫਲ ਆਪ੍ਰੇਸ਼ਨ ਦੀ ਕਹਾਣੀ ਨਹੀਂ ਹੈ ਸਗੋਂ ਇਹ ਇਸ ਗੱਲ ਦਾ ਸਪਸ਼ਟ ਉਦਾਹਰਨ ਹੈ ਕਿ ਜਦੋਂ ਸਹੀ ਸਮੇਂ ‘ਤੇ ਸਹੀ ਮਦਦ ਮਿਲਦੀ ਹੈ, ਤਾਂ ਉਹ ਸਿਰਫ਼ ਸਿਹਤ ਹੀ ਨਹੀਂ ਵਾਪਸ ਲਿਆਉਂਦੀ, ਬਲਕਿ ਉਮੀਦ, ਆਤਮ-ਸਨਮਾਨ ਅਤੇ ਜੀਵਨ ਜਿਉਣ ਦੀ ਇੱਛਾ ਵੀ ਵਾਪਸ ਲਿਆਉਂਦੀ ਹੈ।

Tags: latest newslatest Updatepro punjab tvpropunjabnewspunjabpunjab governmentpunjab newspunjabi news
Share200Tweet125Share50

Related Posts

ਭਲਕੇ ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਰਕਾਰੀ ਸਕੂਲ ਅਤੇ ਦਫ਼ਤਰ

ਮਈ 25, 2026

ਪੰਜਾਬ ਦੇ ਸ਼ਹਿਰੀ ਭਵਿੱਖ ਦੀਆਂ ਚੁਣੌਤੀਆਂ , ਵਿੱਤੀ ਉਦਾਸੀਨਤਾ ਅਤੇ ਸਾਡੀ ਰਾਸ਼ਟਰੀ ਜਵਾਬਦੇਹੀ : MP ਸਤਨਾਮ ਸਿੰਘ ਸੰਧੂ

ਮਈ 25, 2026

ਆਰਕੈਸਟਰਾ, ਸਪਾ ਤੇ ਡਾਂਸ ਬਾਰਾਂ ‘ਚ ਬੱਚਿਆਂ ਦੇ ਕੰਮ ਕਰਨ ‘ਤੇ ਪਾਬੰਦੀ ਸੰਬੰਧੀ ਪਟੀਸ਼ਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ

ਮਈ 25, 2026

ਭਗਵੰਤ ਮਾਨ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਬਣਾ ਰਹੀ ਹੈ ਯਕੀਨੀ: ਤਰੁਨਪ੍ਰੀਤ ਸਿੰਘ ਸੌਂਦ

ਮਈ 25, 2026

ਬਾਥਰੂਮ ਵਿੱਚੋਂ ਮਿਲੀ ਤਿੰਨ ਦਿਨਾਂ ਤੋਂ ਲਾਪਤਾ ਔਰਤ ਦੀ ਲਾਸ਼; ਪਤੀ ਤੇ ਉਸਦੀ ਪ੍ਰੇਮਿਕਾ ‘ਤੇ ਕਤਲ ਦਾ ਸ਼ੱਕ

ਮਈ 25, 2026

ਸੁਪਰੀਮ ਕੋਰਟ ‘ਚ ਟਵਿਸ਼ਾ ਸ਼ਰਮਾ ਮਾਮਲੇ ਦੀ ਸੁਣਵਾਈ ਸ਼ੁਰੂ, ਅਦਾਲਤ ਨੇ ਕਿਹਾ…

ਮਈ 25, 2026
Load More

Recent News

ਭਲਕੇ ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਰਕਾਰੀ ਸਕੂਲ ਅਤੇ ਦਫ਼ਤਰ

ਮਈ 25, 2026

ਪੰਜਾਬ ਦੇ ਸ਼ਹਿਰੀ ਭਵਿੱਖ ਦੀਆਂ ਚੁਣੌਤੀਆਂ , ਵਿੱਤੀ ਉਦਾਸੀਨਤਾ ਅਤੇ ਸਾਡੀ ਰਾਸ਼ਟਰੀ ਜਵਾਬਦੇਹੀ : MP ਸਤਨਾਮ ਸਿੰਘ ਸੰਧੂ

ਮਈ 25, 2026

ਆਰਕੈਸਟਰਾ, ਸਪਾ ਤੇ ਡਾਂਸ ਬਾਰਾਂ ‘ਚ ਬੱਚਿਆਂ ਦੇ ਕੰਮ ਕਰਨ ‘ਤੇ ਪਾਬੰਦੀ ਸੰਬੰਧੀ ਪਟੀਸ਼ਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ

ਮਈ 25, 2026

ਭਗਵੰਤ ਮਾਨ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਬਣਾ ਰਹੀ ਹੈ ਯਕੀਨੀ: ਤਰੁਨਪ੍ਰੀਤ ਸਿੰਘ ਸੌਂਦ

ਮਈ 25, 2026

ਬਾਥਰੂਮ ਵਿੱਚੋਂ ਮਿਲੀ ਤਿੰਨ ਦਿਨਾਂ ਤੋਂ ਲਾਪਤਾ ਔਰਤ ਦੀ ਲਾਸ਼; ਪਤੀ ਤੇ ਉਸਦੀ ਪ੍ਰੇਮਿਕਾ ‘ਤੇ ਕਤਲ ਦਾ ਸ਼ੱਕ

ਮਈ 25, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.