Dera Premi: ਫਰੀਦਕੋਟ ‘ਚ ਅੱਜ ਸਵੇਰੇ ਡੇਰਾ ਪ੍ਰੇਮੀ ਪ੍ਰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਮ੍ਰਿਤਕ ਡੇਰਾ ਪ੍ਰੇਮੀ ਪ੍ਰਦੀਪ ‘ਤੇ ਸਵੇਰੇ 6:30 ਵਜੇ ਦੇ ਕਰੀਬ ਆਪਣੀ ਦੁਕਾਨ ਖੋਲ੍ਹ ਰਿਹਾ ਸੀ ਤਾਂ ਕੁਝ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਉਸ ‘ਤੇ ਹਮਲਾ ਕਰ ਦਿੱਤਾ ਗਿਆ। ਉਸ ‘ਤੇ ਤਾਬੜ ਤੋੜ ਫਾਇਰਿੰਗ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ ਦੌਰਾਨ ਡੇਰਾ ਪ੍ਰੇਮੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਇਹ ਮਾਮਲਾ ਬਹੁਤ ਗਰਮਾ ਗਿਆ ਹੈ ਇਸਨੂੰ ਪੰਜਾਬ ‘ਚ ਵਿਗੜ ਰਹੀ ਕਾਨੂੰਨ ਵਿਵਸਥਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਡੇਰਾ ਪ੍ਰੇਮੀ ਪ੍ਰਦੀਪ ਦੀ ਪਤਨੀ ਵੱਲੋਂ ਐਫ ਆਈ ਆਰ ਕੀਤੀ ਗਈ ਹੈ ਜਿਸ ਦਾ ਨੋਟਿਸ ਐਫ.ਆਈ.ਆਰ ਵੀ ਦੇਖਣ ਨੂੰ ਮਿਲਿਆ ਹੈ। ਇਸ ਨੋਟਿਸ ‘ਚ ਮ੍ਰਿਤਕ ਦੀ ਪਤਨੀ ਵੱਲੋਂ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਜਿਸ ਦਾ ਵੇਰਵਾ ਇਸ ਪ੍ਰਕਾਰ ਹੈ-
ਜਾਣਕਾਰੀ ਮੁਤਾਬਕ ਡੇਰਾ ਪ੍ਰੇਮੀ ਕੋਟਕਪੂਰਾ ਬੇਅਦਬੀ ਮਾਮਲੇ ‘ਚ ਨਾਮਜ਼ਦ ਸੀ ਜਿਸ ਨੂੰ 3 ਸੁਰੱਖਿਆ ਕਰਮਚਾਰੀ ਵੀ ਮਿਲੇ ਸਨ ਘਟਨਾ ਦੌਰਾਨ ਸੁਰੱਖਿਆ ਕਰਮਚਾਰੀ ਵੀ ਨਾਲ ਸਨ ਜਿਨ੍ਹਾਂ ‘ਚੋਂ ਇਕ ਸੁਰੱਖਿਆ ਕਰਮਚਾਰੀ ਜਖਮੀ ਹੋਇਆ ਹੈ।
ਜਾਣੋ ਕੌਣ ਹੈ ਮ੍ਰਿਤਕ ਪ੍ਰਦੀਪ ਇੰਸਾ?
ਦੱਸ ਦੇਈਏ ਕਿ ਮ੍ਰਿਤਕ ਪ੍ਰਦੀਪ ਇੰਸਾ 2015 ਬੇਅਦਬੀ ਕੇਸ ‘ਚ ਮੁਲਜ਼ਮ ਸੀ।2020 ‘ਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਦੇ ਮਾਮਲੇ ‘ਚ ਮ੍ਰਿਤਕ ਮੁਲਜ਼ਮ ਸੀ।ਬੁਰਜ ਜਵਾਹਰ ਵਾਲਾ ਤੋਂ ਹੋਏ ਪਾਵਨ ਸਰੂਪ ਚੋਰੀ ਹੋਏ ਸਨ।
ਮ੍ਰਿਤਕ ਪ੍ਰਦੀਪ ਇੰਸਾ ਐੱਫਆਈਨੰਬਰ 128 ‘ਚ ਨਾਮਜ਼ਦ ਸੀ।ਜ਼ਮਾਨਤ ‘ਤੇ ਰਿਹਾਅ ਹੋ ਕੇ ਬਾਹਰ ਆਇਆ ਹੋਇਆ ਸੀ।ਦੱਸ ਦੇਈਏ ਕਿ ਮ੍ਰਿਤਕ ਨੂੰ 3 ਸੁਰੱਖਿਆ ਕਰਮਚਾਰੀ ਵੀ ਦਿੱਤੇ ਗਏ ਸਨ। ਜੋ ਕਿ ਅੱਜ ਘਟਨਾ ਸਮੇਂ ਦੌਰਾਨ ਮੌਜੂਦ ਸਨ ਤੇ ਇਕ ਸੁਰੱਖਿਆ ਕਰਮਚਾਰੀ ਜਖਮੀ ਵੀ ਹੋਇਆ ਹੈ।
ਪਰਦੀਪ ਕੁਮਾਰ ਦੇ ਜ਼ਖਮੀ ਗਨਮੈਨ ਹਾਕਮ ਸਿੰਘ ਨੇ ਕਿਹਾ, “ਪੰਜ ਹਮਲਾਵਰ ਮੋਟਰਸਾਈਕਲਾਂ ‘ਤੇ ਆਏ ਸੀ ਅਤੇ ਉਨ੍ਹਾਂ ਨੇ ਫਾਈਰਿੰਗ ਕੀਤੀ।ਜਦੋਂ ਫਾਇਰ ਹੋਇਆ ਤਾਂ ਮੈਨੂੰ ਪਤਾ ਨਹੀਂ ਲਗਾ ਕਿੰਨੇ ਲੋਕ ਸੀ। ਦੋ ਹਮਲਾਵਰ ਮੈਨੂੰ ਦਿਖਾਈ ਦਿੱਤੇ। ਅਸੀਂ ਅਜੇ ਦੁਕਾਨ ਖੋਲ੍ਹ ਹੀ ਰਹੇ ਸੀ ਕਿ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ।ਇੱਕ ਗੋਰ ਗਨਮੈਨ ਵੀ ਸੀ ਜੋ ਬਾਥਰੂਮ ਕਰ ਗਿਆ ਹੋਇਆ ਸੀ।”
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h