India First Sleep Champion: ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੀ ਇੱਕ ਕੁੜੀ ਨੇ ਸੌਣ ਵਿੱਚ ਰਿਕਾਰਡ ਬਣਾ ਕੇ ਲੱਖਾਂ ਰੁਪਏ ਦਾ ਇਨਾਮ ਜਿੱਤਿਆ। ਦਰਅਸਲ ਪੱਛਮੀ ਬੰਗਾਲ ਦੇ ਹੁਗਲੀ ਜ਼ਿਲੇ ਦੀ ਇਕ ਲੜਕੀ ਨੇ ਸੌਣ ‘ਚ ਅਨੋਖਾ ਰਿਕਾਰਡ ਬਣਾਇਆ ਹੈ। 100 ਦਿਨ ਰੋਜ਼ਾਨਾ 9 ਘੰਟੇ ਸੌਂ ਕੇ ਸ਼੍ਰੀਰਾਮਪੁਰ ਦੀ ਤ੍ਰਿਪਰਣਾ ਚੱਕਰਵਰਤੀ ਨੇ 6 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ।
ਇਹ ਵੀ ਪੜ੍ਹੋ- ਪਿਆਕੜਾਂ ਨੂੰ ਲੱਗੀਆਂ ਮੌਜਾਂ…
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਮੈਟਰੈਸ ਕੰਪਨੀ ਨੇ ਸਲੀਪਿੰਗ ਕੰਟੈਸਟ ਦਾ ਆਯੋਜਨ ਕੀਤਾ ਸੀ। ਜਿਸ ਵਿਚ ਇਹ ਦੇਖਣਾ ਸੀ ਕਿ ਕੌਣ ਜ਼ਿਆਦਾ ਸੌਂ ਸਕਦਾ ਹੈ? ਤ੍ਰਿਪਰਣਾ ਨੇ 100 ਦਿਨਾਂ ‘ਚ ਰੋਜ਼ਾਨਾ 9 ਘੰਟੇ ਸੌਂ ਕੇ ‘ਬੈਸਟ ਸਲੀਪਰ’ ਦਾ ਐਵਾਰਡ ਜਿੱਤਿਆ ਹੈ। ਭਾਰਤ ਦੇ ਲਗਭਗ 550,000 ਲੋਕਾਂ ਨੇ ਇਸ ਸਲੀਪਿੰਗ ਮੁਕਾਬਲੇ ਵਿੱਚ ਹਿੱਸਾ ਲਿਆ।
ਜਿੱਤ ਤੋਂ ਬਾਅਦ ਤ੍ਰਿਪਰਣਾ ਨੇ ਦੱਸਿਆ ਕਿ ਇਸ ਮੁਕਾਬਲੇ ਲਈ ਚਾਰੇ ਪ੍ਰਤੀਯੋਗੀਆਂ ਨੂੰ ਇੱਕ ਗੱਦਾ ਅਤੇ ਇੱਕ ਸਲੀਪ ਟਰੈਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਤ੍ਰਿਪਰਣਾ ਨੂੰ ਇਸ ਮੁਕਾਬਲੇ ਦੀ ਜਾਣਕਾਰੀ ਇੱਕ ਵੈੱਬਸਾਈਟ ਦੇ ਜ਼ਰੀਏ ਮਿਲੀ ਸੀ। ਇਸ ਜਿੱਤ ਤੋਂ ਬਾਅਦ ਤ੍ਰਿਪਰਣਾ ਨੇ ਦੱਸਿਆ ਕਿ ਉਹ ਰਾਤ ਨੂੰ ਜਾਗਦੀ ਸੀ ਅਤੇ ਦਿਨ ਨੂੰ ਸੌਂਦੀ ਸੀ। ਉਸ ਨੂੰ ਮਿਲੀ ਇਨਾਮੀ ਰਾਸ਼ੀ ਨਾਲ ਉਹ ਆਪਣੀ ਪਸੰਦ ਅਤੇ ਲੋੜ ਦੀਆਂ ਚੀਜ਼ਾਂ ਖਰੀਦੇਗੀ।
ਇਹ ਵੀ ਪੜ੍ਹੋ- Mercedes ‘ਚ ਸਰਕਾਰੀ ਕਣਕ ਲੈਣ ਪਹੁੰਚਿਆ ਗਰੀਬ ਬੰਦਾ , Video ਹੋ ਰਹੀਆਂ Viral
ਤ੍ਰਿਪਰਣਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਸੌਨ ਦੀ ਸ਼ੌਕੀਨ ਹੈ। ਜਦੋਂ ਵੀ ਉਸ ਨੂੰ ਨੀਂਦ ਆਉਂਦੀ ਸੀ, ਉਹ ਸੌਂ ਜਾਂਦੀ ਸੀ। ਉਹ ਅਮਰੀਕਾ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੀ ਹੈ। ਫਿਲਹਾਲ ਉਹ ‘ਘਰ ਤੋਂ ਕੰਮ’ ਕਰ ਰਹੀ ਹੈ, ਜਿਸ ਕਾਰਨ ਉਸ ਨੂੰ ਰਾਤ ਨੂੰ ਜਾਗਣਾ ਪੈਂਦਾ ਹੈ।