ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁੱਟਰ ਵਿੱਚ ਅੱਜ ਸਵੇਰੇ ਸੱਤ ਧੀਆਂ ਦੀ ਮਾਂ ਦਾ ਕਹੀ ਮਾਰ ਕੇ ਉਸ ਦੇ ਪਤੀ ਨੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਰਮਜੀਤ ਕੌਰ ਵਾਸੀ ਬੁੱਟਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸਾਦਿਕ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪਤੀ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ :ਗ੍ਰੰਥੀ ਦੀ ਕੁੱਟਮਾਰ ਕਰਕੇ ਮੂੰਹ ’ਤੇ ਪਿਸ਼ਾਬ ਸੁੱਟਿਆ,ਵੀਡੀਓ ਵੀ ਬਣਾਈ..
ਇਸ ਦੌਰਾਨ ਪਤਨੀ ਦੀ ਕਥਿਤ ਤੌਰ ’ਤੇ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਅੱਜ ਬਾਅਦ ਦੁਪਹਿਰ ਕਰੀਬ 2:30 ਵਜੇ ਬੁੱਟਰ ਵਿਖੇ ਨਹਿਰ ਕੋਲ ਸਫੈਦੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ ।






