ਬੁੱਧਵਾਰ, ਜੁਲਾਈ 2, 2025 06:35 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਖਜ਼ਾਨੇ ਦੀ ਖਾਨ ‘ਚ ਬਦਲਿਆ UP ਦੇ ਇਸ ਇਲਾਕੇ ਦਾ ਖੰਡਰ, ਦੀਵਾਰ ਤੋੜਦੇ ਹੀ ਸਿੱਕਿਆਂ ਦੀ ਹੋ ਗਈ ਵਰਖਾ

ਤੁਸੀਂ ਅਜਿਹੀਆਂ ਕਈ ਫਿਲਮਾਂ ਦੇਖੀਆਂ ਹੋਣਗੀਆਂ, ਜਿੱਥੇ ਛੱਤ ਪਾੜਨ ਤੋਂ ਬਾਅਦ ਸੋਨੇ-ਚਾਂਦੀ ਦੀ ਬਰਸਾਤ ਸ਼ੁਰੂ ਹੋ ਜਾਂਦੀ ਹੈ। ਖਜ਼ਾਨਾ ਜ਼ਮੀਨ ਵਿੱਚ ਦੱਬਿਆ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਲੋਕ ਦਿਨ-ਰਾਤ ਖੁਦਾਈ 'ਚ ਲੱਗੇ ਰਹਿੰਦੇ ਹਨ। ਅਜਿਹੀਆਂ ਕਹਾਣੀਆਂ ਹਮੇਸ਼ਾ ਕਾਲਪਨਿਕ ਨਹੀਂ ਹੁੰਦੀਆਂ

by Bharat Thapa
ਅਕਤੂਬਰ 12, 2022
in Featured, Featured News, ਅਜ਼ਬ-ਗਜ਼ਬ
0

ਤੁਸੀਂ ਅਜਿਹੀਆਂ ਕਈ ਫਿਲਮਾਂ ਦੇਖੀਆਂ ਹੋਣਗੀਆਂ, ਜਿੱਥੇ ਛੱਤ ਪਾੜਨ ਤੋਂ ਬਾਅਦ ਸੋਨੇ-ਚਾਂਦੀ ਦੀ ਬਰਸਾਤ ਸ਼ੁਰੂ ਹੋ ਜਾਂਦੀ ਹੈ। ਖਜ਼ਾਨਾ ਜ਼ਮੀਨ ਵਿੱਚ ਦੱਬਿਆ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਲੋਕ ਦਿਨ-ਰਾਤ ਖੁਦਾਈ ‘ਚ ਲੱਗੇ ਰਹਿੰਦੇ ਹਨ। ਅਜਿਹੀਆਂ ਕਹਾਣੀਆਂ ਹਮੇਸ਼ਾ ਕਾਲਪਨਿਕ ਨਹੀਂ ਹੁੰਦੀਆਂ, ਪਰ ਕੁਝ ਕਹਾਣੀਆਂ ਵਿੱਚ ਸੱਚ ਵੀ ਹੁੰਦਾ ਹੈ। ਜਿਵੇਂ ਤੁਸੀਂ ਅਜੇ ਦੇਵਗਨ ਦੀ ਫਿਲਮ ‘ਰੇਡ’ ‘ਚ ਦੇਖਿਆ ਹੋਵੇਗਾ। ਜਿੱਥੇ ਮਕਾਨ ਦੀ ਛੱਤ ਟੁੱਟਦੇ ਹੀ ਸਿੱਕਿਆਂ ਦੀ ਵਰਖਾ ਸ਼ੁਰੂ ਹੋ ਗਈ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਵਿੱਚ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਜਹਾਜ਼ ਹਾਦਸੇ ‘ਚ ਬਚੇ ਯਾਤਰੀਆਂ ਦੀ ਰੌਂਗਟੇ ਖੜੇ ਕਰਨ ਵਾਲੀ ਕਹਾਣੀ, 72 ਦਿਨ ਖਾਧਾ ਸਾਥੀਆਂ ਦਾ ਮਾਸ, ਜ਼ਿੰਦਾ ਬਚੇ ਸਿਰਫ 16

ਛੱਤ ਪਾੜ ਕੇ ਸਿੱਕਿਆਂ ਦਾ ਮੀਂਹ ਪੈਣ ਦੀ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਮਾਮਲਾ ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲੇ ਦਾ ਹੈ, ਜਿੱਥੇ ਜਿਵੇਂ ਹੀ ਖੰਡਰ ਹੋਏ ਘਰ ਦੀ ਕੰਧ ਨੂੰ ਤੋੜ੍ਹਿਆ ਗਿਆ ਤਾਂ ਸਿੱਕਿਆਂ ਦਾ ਮੀਂਹ ਪੈਣ ਲੱਗਾ ਤੇ ਲੋਕ ਹੈਰਾਨ ਰਹਿ ਗਏ। ਕਾਹਲੀ ਵਿੱਚ ਮਕਾਨ ਢਾਹੁਣ ਦਾ ਕੰਮ ਬੰਦ ਕਰਨਾ ਪਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਹੀ ਸਿੱਕਿਆਂ ਨੂੰ ਖੁਰਦ-ਬੁਰਦ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਮੁਸ਼ਕਿਲ ਨਾਲ ਰੋਕਿਆ ਗਿਆ।

ਖੰਡਰ ਹੋਏ ਘਰ ਵਿੱਚ ਸਿੱਕਿਆਂ ਦੀ ਹੋਈ ਵਰਖਾ
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਨਗਰ ਨਿਗਮ ਇੱਕ ਪੁਰਾਣੇ ਖੰਡਰ ਨੂੰ ਢਾਹੁਣ ਵਿੱਚ ਰੁੱਝਿਆ ਹੋਇਆ ਸੀ। ਜਿਵੇਂ ਹੀ ਬੁਲਡੋਜ਼ਰ ਨੇ ਆਪਣੀ ਤਾਕਤ ਦਿਖਾਈ, ਕੰਧ ਟੁੱਟਦੇ ਹੀ ਚਾਂਦੀ ਦੇ ਸਿੱਕਿਆਂ ਦੀ ਵਰਖਾ ਸ਼ੁਰੂ ਹੋ ਗਈ। ਅਜਿਹਾ ਹੋਣ ‘ਤੇ ਉੱਥੇ ਮੌਜੂਦ ਹਰ ਕੋਈ ਦੰਗ ਰਹਿ ਗਿਆ। ਜਦੋਂ ਤੱਕ ਲੋਕ ਕੁਝ ਸਮਝ ਪਾਉਂਦੇ, ਮੀਂਹ ਪਏ ਸਿੱਕਿਆਂ ਨੂੰ ਲੁੱਟਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਲਈ ਜਲਦਬਾਜ਼ੀ ਵਿੱਚ ਬੁਲਡੋਜ਼ਰ ਨੂੰ ਤੁਰੰਤ ਰੋਕਣਾ ਪਿਆ। ਫਿਲਹਾਲ ਨਗਰ ਨਿਗਮ ਨੇ ਇਸ ਖੰਡਰ ਨੂੰ ਘੇਰਾ ਪਾ ਕੇ ਢਾਹੁਣ ਦਾ ਕੰਮ ਰੋਕ ਦਿੱਤਾ ਹੈ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇੱਕ ਢਹਿ-ਢੇਰੀ ਘਰ ਜੋ ਲਗਭਗ ਖੰਡਰ ਵਿੱਚ ਬਦਲ ਗਿਆ ਸੀ, ਖਜ਼ਾਨੇ ਦੀ ਖਾਨ ਬਣ ਜਾਵੇਗਾ।

ਇਹ ਵੀ ਪੜ੍ਹੋ- ਧੀ ਨੂੰ ਡੇਟ ਕਰਨ ਵਾਲਾ ਬੁਆਏਫ੍ਰੈਂਡ ਕਿਵੇਂ ਦਾ ਹੋਣਾ ਚਾਹੀਦਾ ਇਸ ਦੇ ਲਈ ਮਾਂ ਨੇ ਰੱਖੀਆਂ ਇਹ ‘ਖ਼ਤਰਨਾਕ’ ਸ਼ਰਤਾਂ, ਪੜ੍ਹ ਕੇ ਉੱਡ ਜਾਣਗੇ ਹੋਸ਼

ਸਿੱਕਿਆਂ ਦੀ ਲੁੱਟ ਹੋਣ ਕਾਰਨ ਮਕਾਨ ਢਾਹੁਣ ਦਾ ਕੰਮ ਬੰਦ ਕਰਨਾ ਪਿਆ
ਇਹ ਮਕਾਨ ਇੰਨਾ ਢਹਿ-ਢੇਰੀ ਹੋ ਗਿਆ ਸੀ ਕਿ ਲਗਾਤਾਰ ਮੀਂਹ ਕਾਰਨ ਇਸ ਦੇ ਡਿੱਗਣ ਦਾ ਡਰ ਸੀ ਅਤੇ ਜੇਕਰ ਇਹ ਅਚਾਨਕ ਵਾਪਰਦਾ ਤਾਂ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਸੀ। ਇਸ ਲਈ ਨਗਰ ਨਿਗਮ ਨੇ ਇਸ ਖਸਤਾਹਾਲ ਖੰਡਰ ਨੂੰ ਢਾਹੁਣ ਦਾ ਫੈਸਲਾ ਕੀਤਾ ਪਰ ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਬਰਸਾਤ ਕਾਰਨ ਡਿੱਗਣ ਦੇ ਕਗਾਰ ‘ਤੇ ਖੜ੍ਹਾ ਇਸ ਖੰਡਰ ‘ਚੋਂ ਇਸਦੀ ਇੱਕ ਕੰਧ ਡਿੱਗਦੇ ਹੀ ਚਾਂਦੀ ਦੀ ਵਰਖਾ ਸ਼ੁਰੂ ਹੋ ਜਾਵੇਗੀ। ਫਿਲਹਾਲ ਪ੍ਰਸ਼ਾਸਨ ਨੇ ਚਾਂਦੀ ਦੇ ਸਿੱਕੇ ਆਪਣੇ ਕੋਲ ਸੁਰੱਖਿਅਤ ਰੱਖੇ ਹੋਏ ਹਨ। ਹਰ ਸਿੱਕਾ 10 ਗ੍ਰਾਮ ਦਾ ਦੱਸਿਆ ਜਾ ਰਿਹਾ ਹੈ। ਜਿਸ ਦੀ ਮਾਰਕੀਟ ਕੀਮਤ 1000 ਰੁਪਏ ਦੇ ਕਰੀਬ ਹੋਵੇਗੀ। ਦੀਵਾਰ ਡਿੱਗਣ ਕਾਰਨ 160 ਤੋਂ ਵੱਧ ਚਾਂਦੀ ਦੇ ਸਿੱਕੇ ਨਿਕਲੇ ਹਨ। ਧਿਆਨ ਰਹੇ ਕਿ ਘਰ ਦਾ ਬਾਕੀ ਹਿੱਸਾ ਢਹਿਣਾ ਬਾਕੀ ਹੈ।

Tags: coins rainedLatest News PropunjabtvRuined housetreasure mineup
Share207Tweet130Share52

Related Posts

Health Tips: ਵਜਨ ਹੀ ਘੱਟ ਨਹੀਂ, ਹਾਰਮੋਨ ਦਾ ਸੰਤੁਲਨ ਵੀ ਬਣਾਉਣਗੇ ਇਹ ਦੇਸੀ ਨੁਸਖ਼ੇ

ਜੁਲਾਈ 1, 2025
The-Best-Foods-To-Grow-Thick-and-Healthy-Hair

Hair Care Tips: ਵਾਲਾਂ ਨੂੰ ਸੰਘਣਾ ਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਕੁਦਰਤੀ ਨੁਸਖ਼ੇ

ਜੁਲਾਈ 1, 2025

‘I LOVE YOU’ ਕਹਿਣਾ ਸਿਰਫ਼ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ, ਜਿਨਸੀ ਸੋਸ਼ਣ ਦੀ ਕੋਸ਼ਿਸ਼ ਨਹੀਂ- ਬੰਬੇ ਹਾਈਕੋਰਟ ਨੇ ਸੁਣਾਇਆ ਅਜਿਹਾ ਫੈਸਲਾ

ਜੁਲਾਈ 1, 2025

Health Tips: ਮਾਨਸੂਨ ‘ਚ SKIN INFECTION ਤੋਂ ਇੰਝ ਕਰੋ ਬਚਾਅ

ਜੁਲਾਈ 1, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

”ਅਗਲੇ ਦਿਨ ਨਵੀਂ ਪਾਰਟੀ ਬਣਾਉ” ਕਿਸਨੇ ਟਰੰਪ ਨੂੰ ਦਿੱਤੀ ਧਮਕੀ

ਜੁਲਾਈ 1, 2025
Load More

Recent News

Health Tips: ਵਜਨ ਹੀ ਘੱਟ ਨਹੀਂ, ਹਾਰਮੋਨ ਦਾ ਸੰਤੁਲਨ ਵੀ ਬਣਾਉਣਗੇ ਇਹ ਦੇਸੀ ਨੁਸਖ਼ੇ

ਜੁਲਾਈ 1, 2025
The-Best-Foods-To-Grow-Thick-and-Healthy-Hair

Hair Care Tips: ਵਾਲਾਂ ਨੂੰ ਸੰਘਣਾ ਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਕੁਦਰਤੀ ਨੁਸਖ਼ੇ

ਜੁਲਾਈ 1, 2025

‘I LOVE YOU’ ਕਹਿਣਾ ਸਿਰਫ਼ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ, ਜਿਨਸੀ ਸੋਸ਼ਣ ਦੀ ਕੋਸ਼ਿਸ਼ ਨਹੀਂ- ਬੰਬੇ ਹਾਈਕੋਰਟ ਨੇ ਸੁਣਾਇਆ ਅਜਿਹਾ ਫੈਸਲਾ

ਜੁਲਾਈ 1, 2025

Health Tips: ਮਾਨਸੂਨ ‘ਚ SKIN INFECTION ਤੋਂ ਇੰਝ ਕਰੋ ਬਚਾਅ

ਜੁਲਾਈ 1, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.