ਇਸ ਸਿੱਖ ਦੇ ਹੌਸਲੇ ਨੂੰ ਸਲਾਮ ਇੱਕ ਹੱਥ ਨਾ ਹੋਣ ਦੇ ਬਾਵਜੂਦ ਵੀ ਸਿਰ ‘ਤੇ ਸਜਾਉਂਦਾ ਹੈ ਸੋਹਣੀ ਦਸਤਾਰ।ਦੱਸ ਦੇਈਏ ਇਹ ਨੌਜਵਾਨ ਇੱਕ ਹਾਦਸੇ ‘ਚ ਆਪਣਾ ਇੱਕ ਹੱਥ ਖੋਹ ਬੈਠਾ ਸੀ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਸਿੱਖੀ ਨੂੰ ਸਾਂਭ ਕੇ ਰੱਖਿਆ।ਦੱਸ ਦੇਈਏ ਇਸ ਸਿੱਖ ਨੌਜਵਾਨ ਦਾ ਹੱਥ ਕੱਟੇ ਜਾਣ ਤੋਂ ਬਾਅਦ ਵੀ ਢੇਰੀ ਨਹੀਂ ਢਾਹੀ।
ਤੁਹਾਨੂੰ ਦੱਸਦੇ ਹਾਂ ਹਾਦਸੇ ਤੋਂ 2 ਮਹੀਨੇ ਤੱਕ ਦਾ ਸਫ਼ਰ ਇਸ ਨੌਜਵਾਨ ਨੇ ਇੱਕ ਹੱਥ ਤੋਂ ਬਿਨ੍ਹਾਂ ਕਿਵੇਂ ਆਪਣੇ ਕੇਸ ਤੇ ਦਾੜੀ ਕਤਲ ਕਰਵਾਉਣੀ ਪੈਂਦੀ ਹੈ।ਇਸ ਨੌਜਵਾਨ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਆਪਣੇ ਨੂੰ ਮੇਰਾ ਇਹ ਰੂਪ ਮੈਨੂੰ ਚੰਗਾ ਨਹੀਂ ਲੱਗਿਆ ਜਿਸ ਤੋਂ ਬਾਅਦ ਮੁੜ ਮੈਂ ਕੇਸ ਰੱਖੇ। ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਉਸਦੇ ਪਰਿਵਾਰ ਜਾਂ ਹੋਰਾਂ ਲੋਕਾਂ ਵਲੋਂ ਡੀਮੋਟੀਵੇਟ ਕੀਤਾ ਜਾਣ ਲੱਗਾ ਕਿ ਰਣਵੀਰ ਸਿੰਘ ਹੁਣ ਤੋਂ ਪੱਗ ਨੀਂ ਬੰਨ੍ਹ ਸਕਦਾ।ਉਸਦਾ ਕਹਿਣਾ ਹੈ ਕਿ ਉਸ ਨੂੰ ਉਸ ਸਮੇਂ ਬੜਾ ਮਹਿਸੂਸ ਹੋਇਆ ਕਿ ਰਣਵੀਰ ਸਿੰਘ ਤੂੰ ਕਿਉਂ ਬੰਨ੍ਹ ਸਕਦਾ।
ਰਣਵੀਰ ਸਿੰਘ ਦਾ ਕਹਿਣਾ ਹੈ ਮੈਂ ਸ਼ੁਰੂ ਤੋਂ ਹੀ ਗੁਰਸਿੱਖ ਸੀ ਤਾਂ ਮੈਂ ਆਪਣੇ ਆਪ ਨੂੰ ਦਸਤਾਰ ਤੋਂ ਬਿਨ੍ਹਾਂ ਜਾਂ ਕੇਸ ਕਤਲ ਨਹੀਂ ਕਰਵਾ ਸਕਦਾ ਸੀ।ਦੱਸ ਦੇਈਏ ਕਿ ਰਣਵੀਰ ਨੇ ਹਾਦਸੇ ਤੋਂ ਬਾਅਦ 3 ਸਾਲ ਬਾਅਦ ਰਣਵੀਰ ਸਿੰਘ ਨੇ ਦਸਤਾਰ ਸਜਾਉਣੀ ਸ਼ੁਰੂ ਕੀਤੀ।ਰਣਵੀਰ ਸਿੰਘ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਉਸ ਨੂੰ ਰੋਟੀ ਦੀ ਬੁਰਕੀ ਤੋੜਨ ਲਈ ਵੀ ਘਰਦਿਆਂ ‘ਤੇ ਨਿਰਭਰ ਰਹਿਣਾ ਪੈਣਾ ਤਾਂ ਰਣਵੀਰ ਨੇ ਸੋਚਿਆ ਕਿ ਕਿਸੇ ‘ਤੇ ਨਿਰਭਰ ਨਹੀਂ ਰਹਿਣਾ।ਉਸ ਤੋਂ ਬਾਅਦ ਉਨ੍ਹਾਂ ਨੇ ਦਸਤਾਰ ਨੂੰ ਆਪਣਾ ਪੈਂਸ਼ਨ ਬਣਾਇਆ।ਦਸਤਾਰ ਮੁਕਾਬਲਿਆਂ ‘ਚ ਭਾਗ ਲੈਣਾ ਸ਼ੁਰੂ ਕੀਤਾ।