ਦੁਨੀਆ ਭਰ ਵਿੱਚ ਕਈ ਥਾਵਾਂ ‘ਤੇ ਜਵਾਲਾਮੁਖੀ ਅਜੇ ਵੀ ਸਰਗਰਮ ਸਥਿਤੀ ਵਿੱਚ ਹਨ ਤੇ ਕਈ ਥਾਵਾਂ ‘ਤੇ ਜੁਆਲਾਮੁਖੀ ਸ਼ਾਂਤ ਹੋ ਗਏ ਹਨ। ਇਸ ਸਮੇਂ ਕੁਝ ਅਜਿਹੇ ਜੁਆਲਾਮੁੱਖੀ ਵੀ ਹਨ ਜੋ ਸ਼ਾਂਤ ਹੋਣ ਦੇ ਬਾਵਜੂਦ ਵੀ ਕਈ ਵਾਰ ਫਟ ਜਾਂਦੇ ਹਨ। ਦੁਨੀਆ ਭਰ ‘ਚ ਅਜਿਹੇ ਕਈ ਸੈਲਾਨੀ ਹਨ, ਜੋ ਆਪਣੀ ਜਾਨ ਨੂੰ ਜ਼ੋਖਮ ‘ਚ ਪਾ ਕੇ ਜਵਾਲਾਮੁਖੀਆਂ ਦੇ ਕੋਲ ਜਾਣ ਦਾ ਜੋਖਿਮ ਉਠਾਉਣਾ ਪਸੰਦ ਕਰਦੇ ਹਨ।
View this post on Instagram
ਹਾਲ ਹੀ ‘ਚ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਇਸ ਨੂੰ ਦੇਖ ਕੇ ਯੂਜ਼ਰਸ ਦੇ ਰੌਂਗਟੇ ਖੜ੍ਹੇ ਹੋ ਗਏ ਹਨ। ਵੀਡੀਓ ‘ਚ ਕੁਝ ਸੈਲਾਨੀ ਜਵਾਲਾਮੁਖੀ ਦੇ ਕੋਲ ਰੋਮਾਂਟਿਕ ਸ਼ਾਮ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਦਰਅਸਲ ਇਹ ਜਵਾਲਾਮੁਖੀ ਜ਼ਿਆਦਾਤਰ ਪਹਾੜੀ ਇਲਾਕਿਆਂ ਦੇ ਆਲੇ-ਦੁਆਲੇ ਹੈ। ਅਜਿਹੇ ‘ਚ ਪਹਾੜਾਂ ਦੀ ਚੋਟੀ ਤੋਂ ਸੂਰਜ ਡੁੱਬਦਾ ਦੇਖ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਜਵਾਲਾਮੁਖੀ ਵਿੱਚ ਅਚਾਨਕ ਧਮਾਕਾ
ਵਾਇਰਲ ਹੋ ਰਹੀ ਵੀਡੀਓ ‘ਚ ਰੋਮਾਂਟਿਕ ਪਲਾਂ ਦੇ ਵਿਚਕਾਰ ਕੈਮਰਾ ਮੌਤ ਦੀ ਦਹਿਸ਼ਤ ਨੂੰ ਵੀ ਕੈਦ ਕਰਦਾ ਨਜ਼ਰ ਆ ਰਿਹਾ ਹੈ, ਜਦੋਂ ਅਚਾਨਕ ਜਵਾਲਾਮੁਖੀ ‘ਚ ਧਮਾਕਾ ਹੁੰਦਾ ਹੈ ਅਤੇ ਗਰਮ ਲਾਲ ਲਾਵਾ ਅਸਮਾਨ ‘ਚ ਖਿੱਲਰਦਾ ਦਿਖਾਈ ਦਿੰਦਾ ਹੈ। ਇਸ ਦੌਰਾਨ ਬੰਬ ਧਮਾਕੇ ਤੋਂ ਬਾਅਦ ਧੂੰਏਂ ਦਾ ਗੁਬਾਰ ਵੀ ਉੱਠਦਾ ਹੋਇਆ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- LIC ਦਾ ਸੁਪਰਹਿੱਟ ਪਲਾਨ, Mutual Fund Tax Plan ‘ਚ 1 ਲੱਖ ਦੇ ਬਣਨਗੇ 15 ਲੱਖ
ਖੌਫਨਾਕ ਵੀਡੀਓ ਹੋਇਆ ਵਾਇਰਲ
ਫਿਲਹਾਲ ਵੀਡੀਓ ‘ਚ ਸੈਲਾਨੀਆਂ ਦੀਆਂ ਚੀਕਾਂ ਸਾਫ ਸੁਣੀਆਂ ਜਾ ਸਕਦੀਆਂ ਹਨ। ਇਸ ਦੌਰਾਨ ਗਰਮ ਲਾਲ ਲਾਵਾ ਤੇਜ਼ੀ ਨਾਲ ਜਵਾਲਾਮੁਖੀ ਦੇ ਉਪਰੋਂ ਹੇਠਾਂ ਆਉਂਦਾ ਹੈ ਅਤੇ ਲੋਕ ਇਸ ਤੋਂ ਬਚਣ ਲਈ ਭੱਜਦੇ ਹੋਏ ਦਿਖਾਈ ਦਿੰਦੇ ਹਨ। ਫਿਲਹਾਲ ਜਵਾਲਾਮੁਖੀ ਤੋਂ ਕਾਫੀ ਦੂਰੀ ਬਣਾ ਕੇ ਲੋਕ ਸੁਰੱਖਿਅਤ ਬਚ ਗਏ। ਇਸ ਦੇ ਨਾਲ ਹੀ ਇਸ ਖੌਫਨਾਕ ਦ੍ਰਿਸ਼ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।