Twitter Money Earning: ਜੇਕਰ ਤੁਸੀਂ ਟਵਿੱਟਰ ਯੂਜ਼ਰ ਹੋ ਤੇ ਨਾਲ ਹੀ ਤੁਹਾਡਾ ਟਵਿੱਟਰ ਅਕਾਊਂਟ ਵੈਰੀਫਾਈਡ ਹੈ ਤਾਂ ਤੁਸੀਂ ਘਰ ਬੈਠੇ ਟਵਿੱਟਰ ਤੋਂ ਕਮਾਈ ਕਰ ਸਕੋਗੇ। ਟਵਿੱਟਰ ਤੁਹਾਨੂੰ ਘਰ ਬੈਠੇ ਚੰਗੀ ਆਮਦਨ ਕਰਨ ਦਾ ਮੌਕਾ ਦੇ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਕੋਈ ਵੱਖਰਾ ਕੰਮ ਕਰਨ ਦੀ ਲੋੜ ਨਹੀਂ ਹੈ।
ਮਸਕ ਨੇ ਕੀਤਾ ਸਭ ਤੋਂ ਵੱਡਾ ਐਲਾਨ
ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਕੰਪਨੀ ਕੁਝ ਕੰਟੈਂਟ ਡੈਵਲਪਰਸ ਨਾਲ ਮਾਲੀਆ ਸਾਂਝਾ ਕਰੇਗੀ। ਦਰਅਸਲ, ਕੰਪਨੀ ਕੰਟੈਂਟ ਡੈਵਲਪਰਸ ਦੀਆਂ ਪੋਸਟਾਂ ਦੇ ਨਾਲ ਇਸ਼ਤਿਹਾਰ ਜੋੜੇਗੀ ਤੇ ਇਸ ਪ੍ਰਕਿਰਿਆ ਤੋਂ ਜੋ ਵੀ ਕਮਾਈ ਹੋਵੇਗੀ, ਉਹ ਕਮਾਈ ਕੰਟੈਂਟ ਡੈਵਲਪਰਸ ਨਾਲ ਸਾਂਝੀ ਕੀਤੀ ਜਾਵੇਗੀ।
ਦੱਸ ਦੇਈਏ ਕਿ ਕਮਾਈ ਦਾ ਇਹ ਸਰੋਤ ਬਹੁਤ ਸ਼ਕਤੀਸ਼ਾਲੀ ਹੈ ਅਤੇ ਸਮੱਗਰੀ ਬਣਾਉਣ ਵਾਲਿਆਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ। ਇਸ ਦਾ ਵੱਧ ਤੋਂ ਵੱਧ ਫਾਇਦਾ ਉਨ੍ਹਾਂ ਕੰਟੈਂਟ ਡੈਵਲਪਰਸ ਨੂੰ ਮਿਲੇਗਾ ਜਿਨ੍ਹਾਂ ਦੇ ਫੋਲੋਅਰਜ਼ ਜ਼ਿਆਦਾ ਹਨ ਤੇ ਉਨ੍ਹਾਂ ਦੀ ਪ੍ਰਸਿੱਧੀ ਵੀ ਸਭ ਤੋਂ ਜ਼ਿਆਦਾ ਹੈ।
ਦੱਸ ਦੇਈਏ ਕਿ ਕੰਪਨੀ ਯੂ-ਟਿਊਬ ਦੀ ਤਰ੍ਹਾਂ ਹੀ ਆਪਣੇ ਕੰਟੈਂਟ ਕ੍ਰੀਏਟਰਸ ਨਾਲ ਰੈਵੇਨਿਊ ਸ਼ੇਅਰ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਨਾਲ ਨਾ ਸਿਰਫ ਕੰਪਨੀ ਨੂੰ ਫਾਇਦਾ ਹੋਵੇਗਾ ਸਗੋਂ ਐਕਟਿਵ ਕੰਟੈਂਟ ਕ੍ਰਿਏਟਰਸ ਨੂੰ ਵੀ ਇਸ ‘ਤੇ ਵੱਡਾ ਫਾਇਦਾ ਮਿਲੇਗਾ। ਕੰਪਨੀ ਦੇ ਇਸ ਫੈਸਲੇ ਤੋਂ ਬਾਅਦ ਕੰਟੈਂਟ ਬਣਾਉਣ ਵਾਲੇ ਵੀ ਕਾਫੀ ਖੁਸ਼ ਹੋਣਗੇ।
ਕੰਟੈਂਟ ਕ੍ਰੀਏਟਰਸ ਨੂੰ ਵੱਖਰੇ ਤੌਰ ‘ਤੇ ਕੁਝ ਕਰਨ ਦੀ ਲੋੜ ਨਹੀਂ ਹੈ, ਪਰ ਕੰਪਨੀ ਸਿਰਫ਼ ਆਪਣੀਆਂ ਪੋਸਟਾਂ ਦੇ ਨਾਲ ਇਸ਼ਤਿਹਾਰ ਜੋੜੇਗੀ ਤੇ ਇਸ ਤੋਂ ਹੋਣ ਵਾਲੀ ਆਮਦਨ ਦਾ ਇੱਕ ਮਹੱਤਵਪੂਰਨ ਹਿੱਸਾ ਉਨ੍ਹਾਂ ਨਾਲ ਸਾਂਝਾ ਕੀਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦੇ ਨਾਲ-ਨਾਲ ਕੰਪਨੀ ਨੂੰ ਵੀ ਫਾਇਦਾ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h