ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ ਭਾਜਪਾ ਦੇ ਦੋ ਵਿਧਾਇਕਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ। ਇਕ ਵੀਡੀਓ ‘ਚ ਵਿਧਾਇਕ ਆਪਣੇ ਮੋਬਾਇਲ ‘ਤੇ ਤਾਸ਼ ਗੇਮ ਖੇਡਦੇ ਨਜ਼ਰ ਆ ਰਹੇ ਹਨ, ਜਦਕਿ ਦੂਜੇ ਵਿਧਾਇਕ ਮੇਜ਼ ਹੇਠਾਂ ਹੱਥ ਲੁਕਾ ਕੇ ਗੁਟਖਾ ਬਣਾ ਰਹੇ ਹਨ। ਭਾਜਪਾ ਨੇਤਾਵਾਂ ਦੇ ਇਹ ਵੀਡੀਓ ਹੁਣ ਸਮਾਜਵਾਦੀ ਪਾਰਟੀ ਦੇ ਹੱਥ ਲੱਗ ਗਏ ਹਨ, ਜਿਸ ਤੋਂ ਬਾਅਦ ਸਪਾ ਪ੍ਰਧਾਨ ਨੇ ਯੋਗੀ ਸਰਕਾਰ ਨੂੰ ਘੇਰਿਆ ਹੈ।
‘गुटखा खाना स्वास्थ्य के लिए हानिकारक है!’ शायद ये संदेश देने के लिए भाजपा के एक विधायक ने अपने ही एक विधायक जी का जो वीडियो जनहित में जारी किया है, उसके लिए उनको भी धन्यवाद!
भाजपा आंतरिक सुधार की ओर अग्रसर है… और उसे इसकी बहुत ज़रूरत भी है। #भार_बन_गयी_भाजपा pic.twitter.com/nEBFrfH20v
— Akhilesh Yadav (@yadavakhilesh) September 24, 2022
ਅਖਿਲੇਸ਼ ਯਾਦਵ ਨੇ ਭਾਜਪਾ ਵਿਧਾਇਕ ਦੇ ਮੋਬਾਈਲ ‘ਤੇ ਤਾਸ਼ ਖੇਡਦੇ ਹੋਏ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਹੈ। ਅਖਿਲੇਸ਼ ਨੇ ਕਿਹਾ ਕਿ ਯੂ.ਪੀ.ਵਿਧਾਨ ਸਭਾ ਦੇ ਸੈਸ਼ਨ ‘ਚ ਭਾਜਪਾ ਦੇ ਵਿਧਾਇਕ ਤਾਸ਼ ਖੇਡ ਰਹੇ ਹਨ ਅਤੇ ਸੂਬੇ ਨੂੰ ਤਬਾਹ ਕਰ ਰਹੇ ਹਨ। ਬੀਜੇਪੀ ਦੇ ਉਨ੍ਹਾਂ ਵਿਧਾਇਕਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਵੀਡੀਓ ਨੂੰ ਪਿੱਛੇ ਤੋਂ ਬਣਾ ਕੇ ਵਾਇਰਲ ਕਰ ਕੇ ਜਨਹਿੱਤ ਕੀਤਾ।ਹੁਣ ਦੇਖਣਾ ਹੋਵੇਗਾ ਕਿ ਯੂ.ਪੀ. ਮੁੱਖ ਮੰਤਰੀ ਜੀ ਤੁਸੀਂ ਇਹਨਾਂ ਵਿਧਾਇਕਾਂ ‘ਤੇ ‘ਨੈਤਿਕ ਬੁਲਡੋਜ਼ਰ’ ਕਦੋਂ ਚਲਾਓਗੇ?
भाजपाई विधायक उप्र विधानसभा के सत्र में खेल रहे हैं ताश और कर रहे हैं प्रदेश का नाश।
भाजपा के उन विधायक जी को धन्यवाद जिन्होंने पीछे से ये वीडियो बनाकर व वाइरल कर जनहित का काम किया।
अब देखना ये है कि मुख्यमंत्री जी इन मा. विधायकजी पर ‘नैतिक बुलडोज़र’ कब चलाएँगे?#भार_बन_गयी_भाजपा pic.twitter.com/qYU9vFiYOw— Akhilesh Yadav (@yadavakhilesh) September 24, 2022
ਅਖਿਲੇਸ਼ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਭਾਜਪਾ ਵਿਧਾਇਕ ਹੱਥਾਂ ਨਾਲ ਗੁਟਖਾ ਰਗੜ ਰਹੇ ਹਨ। ਅਖਿਲੇਸ਼ ਨੇ ਤਾਅਨਾ ਮਾਰਿਆ ਕਿ ਗੁਟਖਾ ਖਾਣਾ ਸਿਹਤ ਲਈ ਹਾਨੀਕਾਰਕ ਹੈ!’ ਸ਼ਾਇਦ ਭਾਜਪਾ ਦੇ ਕਿਸੇ ਵਿਧਾਇਕ ਨੇ ਲੋਕ ਹਿੱਤ ਵਿੱਚ ਆਪਣੇ ਹੀ ਵਿਧਾਇਕ ਦੀ ਵੀਡੀਓ ਜਾਰੀ ਕੀਤੀ ਹੈ, ਇਹ ਸੰਦੇਸ਼ ਦੇਣ ਲਈ ਉਨ੍ਹਾਂ ਦਾ ਧੰਨਵਾਦ! ਭਾਜਪਾ ਅੰਦਰੂਨੀ ਸੁਧਾਰ ਦੀ ਕਗਾਰ ‘ਤੇ ਹੈ… ਅਤੇ ਉਸ ਨੂੰ ਇਸਦੀ ਬਹੁਤ ਲੋੜ ਵੀ ਹੈ।
ਵਾਇਰਲ ਵੀਡੀਓ ‘ਚ ਮਹੋਬਾ ਤੋਂ ਭਾਜਪਾ ਵਿਧਾਇਕ ਸਦਨ ’ਚ ਮੋਬਾਈਲ ‘ਤੇ ਵੀਡੀਓ ਗੇਮ ਖੇਡ ਰਹੇ ਹਨ, ਜਦਕਿ ਝਾਂਸੀ ਤੋਂ ਭਾਜਪਾ ਵਿਧਾਇਕ ਗੁਟਖਾ ਖਾਂਦੇ ਨਜ਼ਰ ਆ ਰਹੇ ਹਨ। ਦੋਵਾਂ ਵਿਧਾਇਕਾਂ ਦੀ ਇਹ ਹਰਕਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਅਜੇ ਤੱਕ ਯੋਗੀ ਸਰਕਾਰ ਜਾਂ ਵਿਧਾਨ ਸਭਾ ਦੇ ਸਪੀਕਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।