ਗੱਡੀ ਚਲਾਉਣੀ ਸਿੱਖਣ ਦੌਰਾਨ ਇੱਕ ਕਾਰਨ ਇੰਦਰਾ ਗਾਂਧੀ ਨਹਿਰ ‘ਚ ਡਿੱਗ ਗਈ।ਇਸ ‘ਚ ਇਮਾਮ ਪਿਤਾ ਪੁੱਤਰ ਅਤੇ 5 ਸਾਲ ਦਾ ਪੋਤਾ ਸਵਾਰ ਸੀ।ਕਾਰ ‘ਚ ਪਾਣੀ ਭਰ ਗਿਆ ਤੇ ਤਿੰਨਾਂ ਦੀ ਮੌਤ ਹੋ ਗਈ।ਤਿੰਨ ਘੰਟਿਆਂ ਦੀ ਮੁਸ਼ੱਕਤ ਦੇ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਸਕਿਆ।ਮਾਮਲਾ ਹਨੂੰਮਾਨਗੜ੍ਹ ਦੇ ਟਿੱਬੀ ਇਲਾਕੇ ਦਾ ਹੈ।
ਟਿੱਬੀ ਥਾਣਾ ਮੁਖੀ ਜਗਦੀਪ ਪਾਂਡਰ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ ਸਵਾ ਅੱਠ ਵਜੇ ਰਾਠੀ ਖੇੜਾ ਤਲਵਾੜਾ ਝੀਲ਼ ਦੇ ਕੋਲ ਇੰਦਰਾ ਗਾਂਧੀ ਨਹਿਰ ‘ਚ ਕਾਰ ਡਿੱਗਣ ਦੀ ਸੂਚਨਾ ਮਿਲੀ ਸੀ।ਤਲਵਾੜਾ ਪੁਲਿਸ ਅਤੇ ਟਿੱਬੀ ਪੁਲਸ ਮੌਕੇ ‘ਤੇ ਪਹੁੰਚੀ।ਫੌਰਨ ਹਨੂੰਮਾਨਗੜ੍ਹ ਐਸਡੀਆਰਐਫ ਟੀਮ ਤੇ ਲੋਕਲ ਗੋਤਾਖੋਰਾਂ ਨੂੰ ਸੂਚਨਾ ਦਿੱਤੀ ਗਈ।ਸਵੇਰੇ ਕਰੀਬ 9 ਵਜੇ ਲਾਸ਼ਾਂ ਨੂੰ ਕੱਢਣ ਦਾ ਯਤਨ ਸ਼ੁਰੂ ਕੀਤਾ।
ਤਿੰਨ ਘੰਟਿਆਂ ਦੀ ਮਸ਼ੱਕਤ ਦੇ ਬਾਅਦ ਦੁਪਹਿਰ ਕਰੀਬ 12 ਵਜੇ ਕਾਰ ਸਵਾਰ ਤਿੰਨਾਂ ਲੋਕਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ।
ਮ੍ਰਿਤਕਾਂ ਦੀ ਪਛਾਣ ਸਾਨਿਬ ਅਲੀ(18), ਇਮਾਮ ਮਰਗੂਬ ਆਲਮ (52), ਤੇ ਮੁਹੰਮਦ ਹਸਨੈਨ (5) ਦੇ ਰੂਪ ‘ਚ ਹੋਈ।ਸਾਰੇ ਰਾਠੀ ਖੇੜਾ ਪਿੰਡ ਦੇ ਰਹਿਣ ਵਾਲੇ ਸੀ।ਸਾਨਿਬ ਅਲੀ, ਇਮਾਮ ਮਰਗੂਬ ਦਾ ਛੋਟਾ ਬੇਟਾ ਸੀ।ਮੁਹੰਮਦ ਹਸਨੈਨ, ਗੁਲਾਬ ਮੁਸਤਫਾ ਦਾ ਬੇਟਾ ਸੀ।ਗੁਲਾਬ ਮੁਸਤਫਾ ਮਰਗੂਬ ਆਲਮ ਦੇ ਵੱਡੇ ਬੇਟੇ ਹਨ।ਮੁਸਤਫਰ ਮਲੋਟ ਸਥਿਤ ਇਕ ਮਸਜਿਦ ‘ਚ ਮੌਲਵੀ ਹੈ।
ਤਲਵਾੜਾ ਥਾਣੇ ਵਿੱਚ ਤਾਇਨਾਤ ਏਐਸਆਈ ਹੰਸਰਾਜ ਨੇ ਦੱਸਿਆ ਕਿ ਚਸ਼ਮਦੀਦ ਰਵਿੰਦਰ ਤੋਂ ਕੁਝ ਸੂਚਨਾ ਮਿਲੀ ਹੈ। ਰਵਿੰਦਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਨਹਿਰ ਦੇ ਨਾਲ ਸੜਕ ’ਤੇ ਇੱਕ ਚਿੱਟੇ ਰੰਗ ਦੀ ਸਵਿਫ਼ਟ ਕਾਰ ਦੇਖੀ ਸੀ।
ਕਾਰ ਚਲਾ ਰਿਹਾ ਸਾਨੀਬ ਅਲੀ ਸ਼ੀਸ਼ੇ ਵਿੱਚੋਂ ਹੱਥ ਕੱਢ ਕੇ ਵੀਡੀਓ ਬਣਾ ਰਿਹਾ ਸੀ। ਇਸ ਤੋਂ ਬਾਅਦ ਕਾਰ ਰੁਕ ਗਈ। ਸਾਨੀਬ ਨੇ ਕਾਰ ‘ਚੋਂ ਉਤਰ ਕੇ ਨਹਿਰ ਦੀ ਵੀਡੀਓ ਬਣਾਈ। ਇਸ ਤੋਂ ਬਾਅਦ ਉਸ ਦੇ ਪਿਤਾ ਇਮਾਮ ਮਰਗੂਬ ਆਲਮ ਡਰਾਈਵਿੰਗ ਸੀਟ ‘ਤੇ ਬੈਠ ਗਏ ਅਤੇ ਕਾਰ ਚਲਾਉਣ ਲੱਗੇ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੀਬ ਅਲੀ ਆਪਣੇ ਪਿਤਾ ਇਮਾਮ ਮਰਗੂਬ ਆਲਮ ਨੂੰ ਕਾਰ ਚਲਾਉਣਾ ਸਿਖਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।