ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਹੈ।ਅੱਜ ਸਾਡੀ ਪ੍ਰੋ ਪੰਜਾਬ ਦੀ ਟੀਮ ਪਿੰਡ ਰੋਡੇ ਵਿਖੇ ਪਹੁੰਚੇ।ਦੱਸ ਦੇਈਏ ਕਿ ਰੋਡੇ ਪਿੰਡ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਅਸਥਾਨ ਹੈ।ਪ੍ਰੋ-ਪੰਜਾਬ ਦੀ ਟੀਮ ਵਲੋਂ ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੇਵਾਦਾਰ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ।
ਪੱਤਰਕਾਰ ਸਿਮਰਜੀਤ ਸਿੰਘ ਵਲੋਂ ਅੰਮ੍ਰਿਤਪਾਲ ਨੂੰ ਪਹਿਲਾ ਸਵਾਲ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਸੰਧੂ ਤੇ ਅੰਮ੍ਰਿਤਪਾਲ ਸਿੰਘ ਹੁਣ ਤੁਸੀਂ ਬਣ ਚੁੱਕੇ ਹੋ ਇਸਦੇ ਵਿਚੱ ਕੀ ਅੰਤਰ ਸਮਝਦੇ ਹੋ, ਜਵਾਬ ‘ਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ” ਇਹ ਇੱਕ ਨਵਾਂ ਜਨਮ ਹੈ,ਜਦੋਂ ਤੁਸੀਂ ਖੰਡੇ ਬਾਟੇ ਦੀ ਪਾਹੁਲ ਛੱਕ ਲਈ ਇਕੋ ਬਾਟੇ ‘ਚੋਂ ਤਾਂ ਫਿਰ ਜਾਤ-ਗੋਤ, ਨਸਲ, ਅੰਸ਼-ਬੰਸ਼ ਸਭ ਕੁਝ ਨਾਸ਼ ਹੈ, ਤੇ ਉਹ ਸਿਰਫ਼ ਸਿੱਖ ਕਹਾਉਂਦਾ ਤੇ ਗੁਰੂ ਕਾ ਸਿੰਘ ਹੈ, ਅੰਮ੍ਰਿਤਪਾਲ ਸਿੰਘ ਨਾਮ ਮਹਾਰਾਜ ਨੇ ਪਹਿਲਾਂ ਹੀ ਸੋਹਣਾ ਬਖਸਿਆ ਸੀ ਹੁਣ ਅੰਮ੍ਰਿਤ ਛਕ ਲਿਆ ਹੈ ਹੁਣ ਜੀਵਨ ਸਫਲਾ ਸਮਝਦੇ ਹਾਂ।’
‘ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਜੇਕਰ ਇਕੱਠੇ ਰਹਿਣਗੇ ਤਾਂ ਬਚੇ ਰਹਿਣਗੇ।ਪਾਖੰਡ ਵਾਦ ਅਸੀਂ ਬਰਦਾਸ਼ਤ ਨਹੀਂ ਕਰਨਾ।ਗਰੀਬ ਸਿੱਖਾਂ ਨੂੰ ਵਰਗਲਾਇਆ ਜਾ ਰਿਹਾ ਹੈ।ਹਕੂਮਤਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ‘ਤੇ ਕਾਬੂ ਪਾਉਣ।ਪੰਜਾਬ ਦੇ ਮੁੱਦਿਆਂ ‘ਤੇ ਅਸੀਂ ਸੰਘਰਸ਼ ਕਰਾਂਗੇ।”