Air show in Dallas: ਅਮਰੀਕਾ ਤੋਂ ਇਸ ਸਮੇਂ ਜਹਾਜ਼ ਹਾਦਸੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਮਰੀਕਾ ਦੇ ਡਲਾਸ ‘ਚ ਇੱਕ ਏਅਰ ਸ਼ੋਅ ਦੌਰਾਨ ਦੋ ਜਹਾਜ਼ ਹਵਾ ਵਿੱਚ ਟਕਰਾਏ। ਹਾਦਸੇ ਤੋਂ ਬਾਅਦ, ਦੋਵੇਂ ਜਹਾਜ਼ ਤੁਰੰਤ ਜ਼ਮੀਨ ‘ਤੇ ਡਿੱਗ ਗਏ ਤੇ ਅੱਗ ਦੇ ਗੋਲਿਆਂ ‘ਚ ਤਬਦਿਲ ਹੋ ਗਏ। ਇਸ ਜਹਾਜ਼ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋਈ ਹੈ। ਜਹਾਜ਼ਾਂ ਦੇ ਟਕਰਾਉਣ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਏਅਰਸ਼ੋਅ ‘ਚ ਹਿੱਸਾ ਲੈਣ ਵਾਲੇ ਲੋਕਾਂ ਨੇ ਜਹਾਜ਼ ਹਾਦਸੇ ਦੀ ਵੀਡੀਓ ਬਣਾਈ ਹੈ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਵੱਡਾ ਬੀ-17 ਬੰਬਾਰ ਇੱਕ ਸਿੱਧੀ ਲਾਈਨ ‘ਚ ਉੱਡ ਰਿਹਾ ਹੈ ਅਤੇ ਜ਼ਮੀਨ ਤੋਂ ਬਹੁਤ ਜ਼ਿਆਦਾ ਉੱਚਾ ਨਹੀਂ ਹੈ, ਜਦੋਂ ਇਕ ਛੋਟਾ ਜਹਾਜ਼ ਬੈੱਲ ਪੀ-63 ਕਿੰਗਕੋਬਰਾ ਨੇ ਅਚਾਨਕ ਆਪਣੀ ਦਿਸ਼ਾ ਬਦਲ ਦਿੱਤੀ ਅਤੇ ਖੱਬੇ ਪਾਸੇ ਤੋਂ ਆਇਆ ਬੰਬਾਰ। ਜਹਾਜ਼ ਨਾਲ ਸਿੱਧਾ ਟਕਰਾ ਗਿਆ।
ਵੇਖੋ ਹਾਦਸੇ ਦੀ ਵੀਡੀਓ:
#USA : अमेरिका में एयरशो के दौरान दो विमानों के बीच टक्कर, 6 की मौत#USAplanecollide pic.twitter.com/q0j62fbaSy
— Deepak Pandey (@deepakpandeynn) November 13, 2022
ਐਂਥਨੀ ਮੋਂਟੋਆ ਨਾਂ ਦੇ ਵਿਅਕਤੀ ਨੇ ਜਹਾਜ਼ਾਂ ਨੂੰ ਟਕਰਾਉਂਦੇ ਦੇਖਿਆ। ਉਸਨੇ ਦੱਸਿਆ, “ਮੈਂ ਉੱਥੇ ਖੜ੍ਹਾ ਸੀ। ਮੈਂ ਪੂਰੀ ਤਰ੍ਹਾਂ ਹੈਰਾਨ ਸੀ ਅਤੇ ਕੁਝ ਸਮਝ ਨਹੀਂ ਸਕਿਆ। ਆਲੇ-ਦੁਆਲੇ ਹਰ ਕੋਈ ਦੌੜ ਰਿਹਾ ਸੀ। ਹਰ ਕੋਈ ਫੁੱਟ-ਫੁੱਟ ਕੇ ਰੋ ਰਿਹਾ ਸੀ। ਹਰ ਕੋਈ ਸਦਮੇ ਵਿੱਚ ਸੀ।”
ਬਚਾਅ ਕਾਰਜ ਜਾਰੀ
ਇਹ ਘਟਨਾ ਸ਼ਹਿਰ ਦੇ ਮੁੱਖ ਖੇਤਰ ਤੋਂ ਕਰੀਬ 16 ਕਿਲੋਮੀਟਰ ਦੂਰ ਡਲਾਸ ਐਗਜ਼ੀਕਿਊਟਿਵ ਏਅਰਪੋਰਟ ‘ਤੇ ਦੁਪਹਿਰ 1.20 ਵਜੇ ਦੇ ਕਰੀਬ ਵਾਪਰੀ। ਹਾਦਸੇ ਤੋਂ ਬਾਅਦ ਐਮਰਜੈਂਸੀ ਮਦਦ ਕਰਮਚਾਰੀ ਮੌਕੇ ‘ਤੇ ਪਹੁੰਚ ਗਏ।
ਡੱਲਾਸ ਦੇ ਮੇਅਰ ਐਰਿਕ ਜੌਹਨਸਨ ਨੇ ਕਿਹਾ ਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਵਾਈ ਅੱਡੇ ਦਾ ਕੰਟਰੋਲ ਲੈ ਲਿਆ ਹੈ। ਸਥਾਨਕ ਪੁਲਿਸ ਅਤੇ ਫਾਇਰ ਵਿਭਾਗ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h