ਲੋਕ ਭਾਰ ਘਟਾਉਣ ਲਈ ਕੀ-ਕੀ ਯਤਨ ਨਹੀਂ ਕਰਦੇ?ਜਿਮ ਜਾਂਦੇ ਹਨ, ਉੱਥੇ ਐਕਸਰਸਾਈਜ਼ ਵੀ ਕਰਦੇ ਹਨ ਇੱਥੋਂ ਤੱਕ ਕਿ ਡਾਈਟ ਦੇ ਨਾਮ ‘ਤੇ ਭੁੱਖੇ ਵੀ ਰਹਿੰਦੇ ਹਨ।ਫਿਰ ਵੀ ਉਨ੍ਹਾਂ ਦਾ ਭਾਰ ਤੇਜੀ ਨਾਲ ਘੱਟ ਨਹੀਂ ਹੁੰਦਾ ਹੈ।ਜਿਸ ਕਾਰਨ ਕਈ ਵਾਰ ਉਹ ਨਿਰਾਸ਼ ਹੋ ਜਾਂਦੇ ਹਨ, ਨਾਲ ਹੀ ਅਸੀਂ ਇਸ ਨਿਰਾਸ਼ਾ ‘ਚ ਕੁਝ ਅਜਿਹਾ ਕਰਨ ਬੈਠਦੇ ਹਾਂ ਜਿਸ ਨਾਲ ਸਾਡੇ ਸਰੀਰ ‘ਤੇ ਗਲਤ ਪ੍ਰਭਾਵ ਪੈਂਦਾ ਹੈ।ਆਓ ਅਸੀਂ ਤੁਹਾਨੂੰ ਬਿਨ੍ਹਾਂ ਜਿਮ ਜਾਏ ਭਾਰ ਘੱਟ ਕਰਨ ਦੇ ਬਾਰੇ ‘ਚ ਦੱਸਦੇ ਹਾਂ।ਇਸ ਲਈ ਤੁਹਾਨੂੰ ਆਪਣੇ ਖਾਣੇ ਦੀ ਡਾਈਟ ‘ਚ ਕੁਝ ਬਦਲਾਅ ਕਰਨਾ ਹੋਵੇਗਾ।ਜਿਸ ਨਾਲ ਤੁਹਾਡੀ ਬਾਡੀ ਪ੍ਰਫੈਕਟ ਫਿਗਰ ਚ ਵੀ ਆ ਜਾਵੇਗੀ।ਤੁਹਾਨੂੰ ਡਾਈਟ ‘ਚ ਅਜਿਹੀਆਂ ਚੀਜਾਂ ਲੈਣੀਆਂ ਚਾਹੀਦੀਆਂ ਜਿਸ ਨਾਲ ਭਾਰ ਸੰਤੁਲਿਤ ਬਣਿਆ ਰਹੇ।
ਅਸੀਂ ਤੁਹਾਨੂੰ 5 ਅਜਿਹੀਆਂ ਚੀਜਾਂ ਬਾਰੇ ‘ਚ ਦੱਸ ਰਹੇ ਹਾਂ ਜਿਸ ਨਾਲ ਭਾਰ ਘੱਟ ਹੋ ਜਾਵੇਗਾ।ਨਾਲ ਹੀ ਇਨਾਂ੍ਹ ਦੇ ਖਾਣੇ ਨਾਲ ਤੁਹਾਡੇ ਸਰੀਰ ‘ਚ ਐਨਰਜ਼ੀ ਵੀ ਬਣੀ ਰਹੇਗੀ।
- ਸਬਜ਼ੀਆਂ: ਸਾਰਿਆਂ ਦੇ ਘਰ ‘ਚ ਰਸੋਈ ‘ਚ ਹਰੀਆਂ ਸਬਜੀਆਂ ਤਾਂ ਜ਼ਰੂਰ ਹੁੰਦੀਆਂ ਹੀ ਹਨ।ਇਨ੍ਹਾਂ ਹਰੀਆਂ ਸਬਜੀਆਂ ਦੇ ਵਰਤੋਂ ਨਾਲ ਤੁਸੀਂ ਭਾਰ ਨੂੰ ਤੇਜੀ ਨਾਲ ਘੱਟ ਕਰ ਸਕੋਗੇ।ਸਬਜੀਆਂ ਨੂੰ ਤੁਸੀਂ ਲੰਚ, ਡਿਨਰ ਜਾਂ ਸਨੈਕ ਦੇ ਤੌਰ ‘ਤੇ ਭੁੰਨ ਕੇ ਖਾ ਸਕਦੇ ਹਾਂ।ਫਲ ਤੇ ਸਬਜ਼ੀਆਂ ਸਿਹਤ ਲਈ ਲਾਭਦਾਇਕ ਤੇ ਸਵਾਦੀ ਹੋ ਸਕਦੇ ਹਨ।
- ਅਖਰੋਟ: ਅਖਰੋਟ ਖਾਨ ਨਾਲ ਭਾਰ ਤੇਜੀ ਨਾਲ ਘੱਟ ਹੁੰਦਾ ਹੈ।ਅਖਰੋਟ ‘ਚ ਪ੍ਰੋਟੀਨ, ਫਾਈਬਰ ਤੇ ਹੈਲਦੀ ਫੈਟ ਵੱਡੀ ਮਾਤਰਾ ‘ਚ ਹੁੰਦਾ ਹੈ।ਜਿਸ ਨਾਲ ਤੁਹਾਨੂੰ ਭਰਪੂਰ ਐਨਰਜ਼ੀ ਮਿਲ ਸਕਦੀ ਹੈ।ਹਰ ਹਫਤੇ ਮੁੱਠੀ ਭਰ ਅਖਰੋਟ ਨਾਲ ਔਰਤਾਂ ਦੀ ਉਮਰ ਲੰਬੀ ਹੁੰਦੀ ਹੈ ਤੇ ਅਜਿਹੀਆਂ ਔਰਤਾਂ ਸਦਾ ਸਿਹਤਮੰਦ ਰਹਿੰਦੀਆਂ ਹਨ।
- ਬਲੂਬੈਰੀ: ਬਲੂਬੈਰੀਜ਼ ਖਾਣ ਨਾਲ ਕਈ ਹੈਲਥ ਲਾਭ ਮਿਲਦੇ ਹਨ ਇਸ ‘ਚ ਫਾਈਬਰ ਅਧਿਕ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਸਾਨੂੰ ਭੁੱਖ ਘੱਟ ਲੱਗਦੀ ਹੈ।ਇਸਦੀ ਵਰਤੋਂ ਨਾਲ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ, ਇਸ ਨਾਲ ਐਕਸਟਰਾ ਫੂਡ ਲੈਣ ਦੀ ਲੋੜ ਨਹੀਂ ਪੈਂਦੀ।ਬਲੂਬੈਰੀ ‘ਚ ਪਾਇਆ ਜਾਣ ਵਾਲਾ ਵਿਟਾਮਿਨ ਸੀ,ਫਾਈਬਰ, ਮੈਂਗਨੀਜ ਤੇ ਹੋਰ ਐਂਟੀਆਕਸੀਡੈਂਟ ਕਾਫੀ ਫਾਇਦੇਮੰਦ ਹੁੰਦੇ ਹਨ।ਬਲੂਬੇਰੀ ਨੂੰ ਤੁਸੀਂ ਦਹੀ ਦੇ ਨਾਲ ਵੀ ਖਾ ਸਕਦੇ ਹੋ।ਜਦੋਂ ਖਾਣੇ ‘ਚ ਘੱਟ ਕੈਲੋਰੀ ਲਓਗੇ ਤਾਂ ਭਾਰ ਵੀ ਨਹੀਂ ਵਧੇਗਾ।
- ਓਟਸ :ਓਟਸ ‘ਚ ਘੱਟ ਗਲਾੲਕੇਮਿਕ ਇੰਡੇਕਸ ਹੁੰਦੇ ਹਨ ਜੋ ਟਾਈਪ-2 ਡਾਇਬਟੀਜ਼ ਵਾਲੇ ਲੋਕਾਂ ਲਈ ਲਾਭਦਾਇਕ ਹੁੰਦਾ ਹੈ।ਫਾਈਬਾਰ ਦੀ ਭਰਪੂਰ ਮਾਤਰਾ ਭਾਰ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ ਤੇ ਪਾਚਨ ਸਿਹਤਮੰਦ ਬਣਾਏ ਰੱਖਣ ‘ਚ ਮੱਦਦ ਕਰਦਾ ਹੈ।ਜੇਕਰ ਤੁਹਾਡੀ ਡਾਈਟ ‘ਚ ਓਟਸ ਸ਼ਾਮਿਲ ਹਨ ਤਾਂ ਤੁਹਾਡਾ ਭਾਰ ਤੇਜੀ ਨਾਲ ਘੱਟ ਹੋਵੇਗਾ ਤੇ ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ।
- ਸੈਲਮਨ: ਸੈਲਮਨ ਮਛਲੀ ਦਾ ਇੱਕ ਪ੍ਰਕਾਰ ਹੈ।ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਤੁਸੀਂ ਇਸ ਨੂੰ ਆਪਣੀ ਡਾਈਟ ‘ਚ ਲੈ ਸਕਦੇ ਹੋ।ਇਸ ‘ਚ ਪਾਇਆ ਜਾਣ ਵਾਲਾ ਓਮੇਗਾ-3 ਨਾ ਸਿਰਫ ਭਾਰ ਘਟਾਉਣ ਸਗੋਂ ਵਾਲਾਂ ਦੀ ਚਮਕ ਵੀ ਬਣਾਏ ਰੱਖਦਾ ਹੈ।ਇਸ ਨੂੰ ਖਾਣ ਨਾਲ ਪੇਟ ਹਮੇਸ਼ਾ ਭਰਿਆ ਲੱਗਦਾ ਹੈ।ਜਿਸ ਨਾਲ ਤੁਸੀਂ ਵਧੇਰੇ ਖਾਣ ਤੋਂ ਬਚ ਸਕਦੇ ਹੋ।ਜਿਸ ਕਾਰਨ ਭਾਰ ਕੰਟਰੋਲ ਰਹਿੰਦਾ ਹੈ।ਹਫਤੇ ‘ਚ 2 ਵਾਰ ਤੁਸੀਂ ਇਸ ਨੂੰ ਆਪਣੀ ਡਾਈਟ ‘ਚ ਲੈ ਸਕਦੇ ਹਨ।