ਸਰਦੀਆਂ ਦਾ ਮੌਸਮ ਤੁਹਾਡੀ ਸਕਿਨ ਤੇ ਵਾਲਾਂ ਦਾ ਦੋਸਤ ਨਹੀਂ ਹੈ।ਕਈ ਲੋਕਾਂ ਨੂੰ ਇਸ ਮੌਸਮ ‘ਚ ਭਿਆਨਕ ਹੇਅਰ ਫਾਲ ਹੁੰਦਾ ਹੈ।ਬਹੁਤ ਵਾਲ ਝੜਦੇ ਹਨ।
ਕੀ ਸਰਦੀਆਂ ‘ਚ ਵਾਲ ਜ਼ਿਆਦਾ ਝੜਨ ਲੱਗਦੇ ਹਨ?
ਆਮਤੌਰ ‘ਤੇ ਵਾਲ ਝੜਨ ਦੀ ਸਮੱiਆ ਬਾਰਿਸ਼ ਦੇ ਮੌਸਮ ‘ਚ ਜ਼ਿਆਦਾ ਹੁੰਦੀ ਹੈ।ਪਰ ਕੁਝ ਲੋਕਾਂ ‘ਚ ਸਰਦੀਆਂ ਦੇ ਦੌਰਾਨ ਵਾਲ ਝੜਨ ਦੀ ਸਮੱਸਿਆ ਜ਼ਿਆਦਾ ਵਧ ਜਾਂਦੀ ਹੈ।ਸਿਰਫ ਮੌਸਮ ਦੀ ਵਜ੍ਹਾ ਨਾਲ ਹੀ ਵਾਲ ਨਹੀਂ ਝੜਦੇ।ਵਾਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ।ਜਿਵੇਂ ਕਿ ਖਾਣਪੀਣ, ਮਾਨਸਿਕ, ਤਣਾਅ, ਕਿਸੇ ਬੀਮਾਰ ਜਾਂ ਕੁਝ ਦਵਾਈਆਂ ਦੀ ਵਜ੍ਹਾ ਨਾਲ ਵੀ ਵਾਲ ਝੜ ਸਕਦੇ ਹਨ।ਬਾਹਰੀ ਵਾਤਾਵਰਨ ਵੀ ਵਾਲ ਝੜਨ ਦੀ ਸਮੱਸਿਆ ਨੂੰ ਵਧਾ ਸਕਦਾ ਹੈ।ਪਰ ਸਰਦੀਆਂ ‘ਚ ਵਾਲ ਇਸ ਲਈ ਜ਼ਿਆਦਾ ਝੜਦੇ ਹਨ ਕਿਉਂਕਿ ਸਕਿਨ ਡ੍ਰਾਈ ਹੋ ਜਾਂਦੀ ਹੈ।ਇਸ ਵਜ੍ਹਾ ਨਾਲ ਲੋਕਾਂ ਦੇ ਸਿਰ ‘ਚ ਡੈਡਰਫ ਵਧ ਜਾਂਦਾ ਹੈ।ਡ੍ਰੈਂਡਰਫ ਦੀ ਵਜ੍ਹਾ ਨਾਲ ਵੀ ਵਾਲ ਜ਼ਿਆਦਾ ਝੜਦੇ ਹਨ।ਸਿਰ ‘ਚ ਖੁਜ਼ਲੀ, ਮੇਲ ਜਾਂ ਫੀਮੇਲ ਪੈਟਰਨ ਬਾਲਡਨੈਸ ਦੀ ਮੁਸ਼ਕਿਲ ਦੀ ਵਜ੍ਹਾ ਨਾਲ ਵੀ ਵਾਲ ਜ਼ਿਆਦਾ ਝੜਦੇ ਹਨ।
ਕੀ ਤੇਲ ਲਗਾਉਣ ਨਾਲ ਹੇਅਰ ਫਾਲ ਰੋਕਿਆ ਜਾ ਸਕਦਾ ਹੈ?
ਤੇਲ ਇਕ ਚਿਕਨਾ ਪਦਾਰਥ ਹੈ, ਜਿਸ ਨਾਲ ਵਾਲਾਂ ‘ਚ ਲਗਾਉਣ ਨਾਲ ਵਾਲ ਮੁਲਾਇਮ ਹੋ ਜਾਂਦੇ ਹਨ।ਤੇਲ ਵਾਲਾਂ ਦੀ ਬਾਹਰੀ ਪਰਤ ਨੂੰ ਚਿਕਨਾਈ ਦਿੰਦਾ ਹੈ।ਤੇਲ ਲਗਾਉਣ ਨਾਲ ਵਾਲਾਂ ‘ਚ ਚਮਕ ਆ ਜਾਂਦੀ ਹੈ।ਵਾਲ ਥੋੜ੍ਹੇ ਹੈਲਦੀ ਲੱਗਦੇ ਹਨ।ਤੇਲ ਨਾਲ ਮਾਲਿਸ਼ ਕਰਨ ‘ਤੇ ਸਿਰ ਦੀ ਮਸਾਜ਼ ਹੁੰਦੀ ਹੈ।ਇਸ ਨਾਲ ਸਿਰ ਦੀ ਚਮੜੀ ‘ਚ ਬਲਡ ਸਰਕੁਲੇਸ਼ਨ ਵਧਦਾ ਹੈ ਜੋ ਕਿ ਵਾਲਾਂ ਦੇ ਲਈ ਚੰਗਾ ਹੈ।ਪਰ ਸਿਰ ‘ਚ ਤੇਲ ਲਗਾਉਣ ਨਾਲ ਨਾ ਤਾਂ ਜ਼ਿਆਦਾ ਵਾਲ ਉਗਦੇ ਹਨ ਤੇ ਨਾ ਹੀ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ।ਤੇਲ ਲਗਾਉਣ ਨਾਲ ਸਿਰਫ ਵਾਲਾਂ ਦੀ ਬਾਹਰੀ ਪਰਤ ਚੰਗੀ ਦਿਸਦੀ ਹੈ।ਪਰ ਤੇਲ ਲਗਾਉਣ ਨਾਲ ਡੈਂਡਰਫ ਵਧ ਸਕਦਾ ਹੈ।
ਦਰਅਸਲ ਡੈਂਡਰਫ ਇਕ ਤਰ੍ਹਾਂ ਦੀ ਫੰਗਸ ਇਨਫੈਕਸ਼ਨ ਹੈ ਜੋ ਤੇਲ ਲਗਾਉਣ ਨਾਲ ਹੋਰ ਜ਼ਿਆਦਾ ਵਧ ਜਾਂਦਾ ਹੈ।ਇਸ ਲਈ ਜਿਨ੍ਹਾਂ ਲੋਕਾਂ ਨੂੰ ਡੈਂਡਰਫ ਦੀ ਸਮੱਸਿਆ ਹੈ ਉਨ੍ਹਾਂ ਨੂੰ ਸਰਦੀਆਂ ‘ਚ ਜਾਂ ਸਾਲਭਰ ਤੇਲ ਨਾ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।ਜਿਨ੍ਹਾਂ ਲੋਕਾਂ ਨੂੰ ਸਿਰ ‘ਚ ਦਾਣੇ ਨਿਕਲ ਰਹੇ ਹਨ ਉਹ ਵੀ ਤੇਲ ਨਾ ਲਗਾਉਣ।ਕਿਉਂਕਿ ਤੇਲ ਲਗਾਉਣ ਨਾਲ ਦਾਣੇ ਤੇ ਡੈਂਡਰਫ ਦੋਵੇਂ ਸਮੱਸਿਆਵਾਂ ਵਧ ਸਕਦੀਆਂ ਹਨ, ਜਿਸ ਕਾਰਨ ਵਾਲ ਜ਼ਿਆਦਾ ਝੜਦੇ ਹਨ।
ਇਲਾਜ ਦੇ ਲਈ ਡਾਕਟਰ ਕੀ ਟਿਪਸ ਦਿੰਦੇ ਹਨ?
ਸਭ ਤੋਂ ਜ਼ਰੂਰੀ ਚੀਜ਼ ਹੈ ਸਾਡੀ ਡਾਈਟ, ਵਾਲਾਂ ਨੂੰ ਬਾਰੀਕੀ ਨਾਲ ਦੇਖਣ ‘ਤੇ ਪਤਾ ਲੱਗਦਾ ਹੈ ਕਿ ਇਹ ਵਾਲ ਪ੍ਰੋਟੀਨ ਤੋਂ ਹੀ ਬਣੇ ਹੁੰਦੇ ਹਨ।ਭਾਵ ਜਿੰਨਾ ਜ਼ਿਆਦਾ ਪ੍ਰੋਟੀਨ ਖਾਓਗੇ।ਵਾਲ ਉਨੇ ਚੰਗੇ, ਲੰਬੇ ਤੇ ਸੰਘਣੇ ਹੋਣਗੇ।ਇਸ ਲਈ ਖਾਣੇ ‘ਚ ਪ੍ਰੋਟੀਨ ਦੀ ਮਾਤਾ ਚੰਗੀ ਰੱਖੋ।
ਅਕਸਰ ਸ਼ਾਕਾਹਾਰੀ ਲੋਕਾਂ ‘ਚ ਪ੍ਰੋਟੀਨ ਦੀ ਕਮੀ ਪਾਈ ਜਾਂਦੀ ਹੈ।ਇਸ ਲਈ ਆਪਣੇ ਖਾਣੇ ‘ਚ ਪ੍ਰੋਟੀਨ ਦੇ ਲਈ ਦਾਲ, ਦੁੱਧ, ਦਹੀਂ, ਪਨੀਰ, ਸੋਇਆਬੀਨ, ਸਪਾਉਟਸ ਅਨਾਜ, ਵੇਸਣ ਦੇ ਚਿਲੇ ਤੇ ਰਾਜਮਾਂਹ-ਛੋਲੇ ਨੂੰ ਸ਼ਾਮਿਲ ਕਰੋ।ਜੇਕਰ ਮੀਟ ਖਾਂਦੇ ਹਨ ਤਾਂ ਫਿਰ ਪ੍ਰੋਟੀਨ ਦੀ ਕਮੀ ਨਹੀਂ ਹੋਵੇਗੀ।ਇਸਦੇ ਨਾਲ ਹੀ ਤੁਸੀਂ ਲਾਈਫਸਟਾਈਲ ਨੂੰ ਹੈਲਦੀ ਰੱਖੋ।ਜੇਕਰ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਕਦਮ ਨਾਲ ਭਾਰ ਨਾ ਘਟਾਓ।ਕਿਉਂਕਿ ਜ਼ਿਆਦਾ ਕ੍ਰੈਸ਼ ਡਾਈਟਿੰਗ ਨਾਲ ਵਾਲਾਂ ਦਾ ਝੜਨਾ ਵਧ ਜਾਂਦਾ ਹੈ।ਜੇਕਰ ਫਿਰ ਵੀ ਵਾਲ ਝੜ ਰਹੇ ਹਨ ਤਾਂ ਇਕ ਵਾਰ ਡਰਮਰੋਲਾਜ਼ਿਸਟ ਨੂੰ ਜ਼ਰੂਰ ਦਿਖਾਓ।
Disclaimer: ਇੱਥੇ ਦੱਸੀ ਗਈ ਜਾਣਕਾਰੀ, ਇਲਾਜ ਦੇ ਤਰੀਕੇ ਤੇ ਖੁਰਾਕ ਦੀ ਜੋ ਸਲਾਹ ਦਿਤੀ ਗਈ ਹੈ, ਉਹ ਮਾਹਿਰਾਂ ਦੇ ਅਨੁਭਵ ‘ਤੇ ਅਧਾਰਿਤ ਹੈ।ਕਿਸੇ ਵੀ ਸਲਾਹ ਨੂੰ ਅਮਲ ‘ਚ ਲਿਆਉਣ ਤੋਂ ਪਹਿਲਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ।