Yuvraj Singh meets Rishabh Pant: ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪਿਛਲੇ ਸਾਲ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋਏ ਸੀ। ਇਸ ਤੋਂ ਬਾਅਦ ਉਸ ਦਾ ਆਪਰੇਸ਼ਨ ਕੀਤਾ ਗਿਆ ਤੇ ਇਨ੍ਹੀਂ ਦਿਨੀਂ ਉਹ ਇਲਾਜ ਅਧੀਨ ਹੈ ਤੇ ਹੌਲੀ-ਹੌਲੀ ਠੀਕ ਹੋ ਰਿਹਾ ਹੈ।
ਰਿਸ਼ਭ ਪੰਤ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ‘ਚ ਉਹ ਪੂਲ ਦੇ ਅੰਦਰ ਸੋਟੀ ਦੀ ਮਦਦ ਨਾਲ ਤੁਰਦੇ ਹੋਏ ਨਜ਼ਰ ਆਏ। ਹੁਣ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਵੀਰਵਾਰ ਨੂੰ ਰਿਸ਼ਭ ਪੰਤ ਨੂੰ ਮਿਲਣ ਆਏ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ। ਨਾਲ ਹੀ ਉਨ੍ਹਾਂ ਦਾ ਹੌਸਲਾ ਵਧਾਇਆ।
ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ‘ਤੇ ਰਿਸ਼ਭ ਪੰਤ ਨਾਲ ਆਪਣੀ ਮੁਲਾਕਾਤ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ ਦਿੱਤਾ ਹੈ। ਬੇਬੀ ਸਟੈਪ ‘ਤੇ ਇਹ ਚੈਂਪੀਅਨ ਮੁੜ ਉੱਠਣ ਜਾ ਰਿਹਾ ਹੈ। ਉਸ ਨੂੰ ਮਿਲਣਾ ਬਹੁਤ ਵਧੀਆ ਰਿਹਾ ਤੇ ਪੰਤ ਮਜ਼ਾਕੀਆ ਤੇ ਸਕਾਰਾਤਮਕ ਵਿਅਕਤੀ ਹੈ। ਤੁਹਾਨੂੰ ਇਸ ਤੋਂ ਉਭਰਣ ਲਈ ਤਾਕਤ ਮਿਲੇ ਰਿਸ਼ਭ ਪੰਤ।
View this post on Instagram
ਰਿਸ਼ਭ ਪੰਤ ਸੋਸ਼ਲ ਮੀਡੀਆ ‘ਤੇ ਸਿਹਤ ਦੀ ਜਾਣਕਾਰੀ ਦਿੰਦੇ ਰਹਿੰਦੇ
ਦੱਸ ਦੇਈਏ ਕਿ ਰਿਸ਼ਭ ਪੰਤ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਇਸ ਕੜੀ ‘ਚ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸ਼ਤਰੰਜ ਖੇਡਦੇ ਹੋਏ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਪੁੱਛਿਆ ਸੀ ਕਿ ਤੁਸੀਂ ਦੱਸੋ ਮੈਂ ਕਿਸ ਨਾਲ ਖੇਡ ਰਿਹਾ ਹਾਂ। ਦੂਜੇ ਪਾਸੇ ਪੰਤ ਨੇ ਇਸ ਤੋਂ ਪਹਿਲਾਂ ਆਪਣੇ ਲਿਗਾਮੈਂਟ ਟਿਅਰ ਨਾਲ ਜੁੜੇ ਆਪਰੇਸ਼ਨ ਬਾਰੇ ਅਪਡੇਟ ਦਿੱਤੀ ਸੀ।
ਉਨ੍ਹਾਂ ਲਿਖਿਆ ਕਿ ਤੁਹਾਡੇ ਸਮਰਥਨ ਅਤੇ ਸ਼ੁਭਕਾਮਨਾਵਾਂ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰਾ ਅਪਰੇਸ਼ਨ ਸਫਲ ਹੋ ਗਿਆ ਹੈ ਅਤੇ ਮੈਂ ਠੀਕ ਹੋਣ ਦੇ ਰਾਹ ‘ਤੇ ਹਾਂ। ਮੈਂ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਹਾਂ ਅਤੇ ਬੀਸੀਸੀਆਈ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ।
ਮੈਦਾਨ ‘ਤੇ ਕਦੋਂ ਵਾਪਸੀ ਕਰਨਗੇ ਰਿਸ਼ਭ ਪੰਤ
ਰਿਸ਼ਭ ਪੰਤ ਇਨ੍ਹੀਂ ਦਿਨੀਂ ਆਪਣੀ ਫਿਟਨੈੱਸ ‘ਤੇ ਕੰਮ ਕਰ ਰਹੇ ਹਨ ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਕਦੋਂ ਮੈਦਾਨ ‘ਤੇ ਵਾਪਸੀ ਕਰਨਗੇ। ਪੰਤ ਆਪਣੀਆਂ ਮੁਸ਼ਕਲਾਂ ਕਾਰਨ ਆਈਪੀਐਲ 2023 ਵਿੱਚ ਦਿੱਲੀ ਕੈਪੀਟਲਜ਼ ਦੀ ਕਪਤਾਨੀ ਨਹੀਂ ਕਰ ਸਕਣਗੇ। ਇਸ ਸੀਜ਼ਨ ਲਈ ਰਿਸ਼ਭ ਪੰਤ ਦੀ ਥਾਂ ਡੇਵਿਡ ਵਾਰਨਰ ਨੂੰ ਦਿੱਲੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਦਕਿ ਟੀਮ ਦੀ ਉਪ ਕਪਤਾਨੀ ਅਕਸ਼ਰ ਪਟੇਲ ਨੂੰ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h