ਦਿੱਲੀ ਦੇ ਵੱਖ-ਵੱਖ ਬਾਰਡਰਾ ‘ਤੇ ਕਿਸਾਨ ਕੇਂਦਰ ਦੇ ਬਣਾਏ 3 ਖੇਤੀ ਕਾਨੂੰਨਾਂ ਦੇ ਵਿਰੋਧ ਲੰਬੇ ਸਮੇ ਤੋਂ ਡਟੇ ਹੋਏ ਹਨ | ਇਸ ਅੰਦੋਲਨ ਚ ਕਿਸਾਨ ਨਵੰਬਰ 2020 ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਹਨ ਜਿੱਥੇ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾ ਵੀ ਆ ਰਹੀਆਂ ਹਨ ਅਤੇ ਬਹੁਤ ਸਾਰੇ ਕਿਸਾਨ ਇਸ ਅੰਦੋਲਨ ਚ ਆਪਣੀ ਜਾਨ ਵੀ ਗੁਆ ਚੁੱਕੇ ਹਨ | ਬੀਤੀ ਰਾਤ ਮੌਸਮ ਖਰਾਬ ਹੋਣ ਕਾਰਨ ਭਾਰੀ ਮੀਂਹ ਪੈਣ ਦੌਰਾਮ ਕਿਸਾਨਾਂ ਨੂੰ ਔਕੜਾ ਦਾ ਸਾਹਮਣਾ ਕਰਨਾ ਪਿਆ ਹੈ | ਇੱਕ ਪਾਸੇ ਮੋਦੀ ਹਕੂਮਤ ਨਾਲ ਲੜਾਈ ਦੂਜੇ ਪਾਸੇ ਕੁਦਰਤ ਵੀ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ ।