ਪੰਜਾਬ ਵਿੱਚ ਕੇਬਲ ਟੀਵੀ ਦੇ ਚਾਰਜ ਨੂੰ ਲੈ ਕੇ ਵਿਵਾਦ ਤੇਜ਼ ਹੋ ਗਿਆ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ 5 ਸਾਲ ਪਹਿਲਾਂ ਮੈਂ ਮਲਟੀ ਸਿਸਟਮ ਆਪ੍ਰੇਟਰ-ਫਾਸਟਵੇਅ ਦੀ ਏਕਾਧਿਕਾਰ ਤੋਂ ਛੁਟਕਾਰਾ ਪਾਉਣ, ਹਜ਼ਾਰਾਂ ਕਰੋੜਾਂ ਦਾ ਟੈਕਸ ਇਕੱਠਾ ਕਰਨ, ਲੋਕਲ ਆਪਰੇਟਰਾਂ ਨੂੰ ਸਸ਼ਕਤੀਕਰਨ ਅਤੇ ਲੋਕਾਂ ਨੂੰ ਸਸਤੀ ਕੇਬਲ ਦੇਣ ਦੀ ਨੀਤੀ ਅੱਗੇ ਰੱਖੀ ਸੀ। ਉਨ੍ਹਾਂ ਕਿਹਾ ਕਿ ਫਾਸਟਵੇਅ ਵਿਰੁੱਧ ਲੋੜੀਂਦੀ ਕਾਰਵਾਈ ਕੀਤੇ ਬਿਨਾਂ ਪੰਜਾਬ ਦੀ ਕੇਬਲ ਸਮੱਸਿਆ ਦਾ ਹੱਲ ਸੁਝਾਉਣਾ ਗਲਤ ਹੈ।
5 yrs ago, I put forward policy to get rid of Multi Systems Operator- Fastway's monopoly, to recover 1000s of crores taxes, empower local operators & give cheap cable to people… without necessary action against fastway, it is erroneous to suggest solution of Punjab’s cable woes
— Navjot Singh Sidhu (@sherryontopp) November 25, 2021
ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਹੁਣ ਸੂਬੇ ਵਿੱਚ ਕੇਬਲ ਟੀਵੀ ਮਾਫੀਆ ਦੀ ਨਜ਼ਰ ਹੈ। ਹੁਣ ਪੰਜਾਬ ਵਿੱਚ ਕੇਬਲ ਟੀਵੀ ਦੀ ਮਾਸਿਕ ਫੀਸ 100 ਰੁਪਏ ਹੋਵੇਗੀ। ਦੂਜੇ ਪਾਸੇ ਕੇਬਲ ਟੀਵੀ ਅਪਰੇਟਰਾਂ ਨੇ ਮੁੱਖ ਮੰਤਰੀ ਦੇ ਬਿਆਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਬਲ ਟੀਵੀ ਦੇ ਰੇਟ ਤੈਅ ਕਰਨਾ ਚੰਨੀ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।