ਅਜ਼ਾਦੀ ਦੇ ਅਮ੍ਰਿਤ ਮਹੋਤਸਵ ਦੀ ਲੜੀ ਵਿੱਚ ਬੁੱਧਵਾਰ ਨੂੰ ਭਾਰਤੀ ਹਵਾਈ ਫੌਜ ਨੇ ਭਾਰਤ-ਪਾਕਿ ਜੰਗ 1971 ਦੇ 50 ਸਾਲ ਪੂਰੇ ਹੋਣ ਦੇ ਮੌਕੇ ‘ਤੇ ਚੰਡੀਗੜ੍ਹ ਵਿਖੇ ਏਅਰ ਸ਼ੋਅ ਦਾ ਆਯੋਜਨ ਕੀਤਾ।
ਇਸ ਏਅਰ ਸ਼ੋਅ ਵਿੱਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਹਿਮਾਚਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ। ਇਸ ਤੋਂ ਇਲਾਵਾ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਤੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ।
ਇਹ ਏਅਰ ਸ਼ੋਅ ਵਿੱਚ ਚਿਨੂਕ ਅਤੇ ਰਾਫੇਲ ਨੇ ਆਸਮਾਨ ਵਿੱਚ ਇੱਕ ਤੋਂ ਇੱਕ ਕਈ ਕਰਤਬ ਵਿਖਾਏ। ਲੜਾਕੂ ਹਵਾਈ ਜਹਾਜ਼ਾਂ ਨੂੰ ਬੇਹਦ ਕਰੀਬ ਵੇਖ ਕੇ ਉਥੇ ਮੌਜੂਦ ਲੋਕ ਰੋਮਾਚਕ ਮਹਿਸੂਸ ਕਰ ਰਹੇ ਸਨ। ਇਸ ਦੌਰਾਨ ਸੁਖਨਾ ਲੇਕ ਦੇ ਚਾਰੇ ਪਾਸੇ ਲੋਕਾਂ ਦੀ ਭਾਰੀ ਭੀੜ ਇੱਕਠੀ ਹੋ ਗਈ ਸੀ।
ਇਹ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਦੇਸ਼ਵਾਸੀਆਂ ਨੂੰ ਅਜ਼ਾਦੀ ਦੇ ਅਮ੍ਰਿਤਮਹੋਤਸਵ ‘ਤੇ ਭਾਰਤ-ਪਾਕਿ ਦੀ ਜੰਗ ਦੀ ਜਿੱਤ ਦੇ 50 ਸਾਲ ਪੂਰੇ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਬਹਾਦਰ ਜਵਾਨਾਂ ਦੀ ਜਾਂਬਾਜ਼ੀ ਤੇ ਬਹਾਦਰੀ ਦੀ ਬਦੌਲਤ ਅੱਜ ਤੋਂ 75 ਸਾਲ ਪਹਿਲਾਂ ਦੇਸ਼ ਨੂੰ ਅਜ਼ਾਦੀ ਹਾਸਲ ਹੋਈ ਸੀ। ਭਾਰਤ ਦੇ ਵੀਰ ਜਵਾਨਾਂ ਦੀ ਬਹਾਦਰੀ ਦੇ ਸਦਕਾ ਹੀ 1971 ਵਿੱਚ ਬੰਗਲਾਦੇਸ਼ ਆਜ਼ਾਦ ਹੋਇਆ ਸੀ।
ਇਸ ਮੌਕੇ ਭਾਰਤੀ ਹਵਾਈ ਫੌਜ ਵੱਲੋ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਮੈਂ ਇਸ ਮੌਕੇ ‘ਤੇ ਭਾਰਤੀ ਹਵਾਈ ਫੌਜ ਦੇ ਨਾਲ-ਨਾਲ ਸੂਰਜ ਕਿਰਨ ਏਅਰ ਸ਼ੋਅ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦਾ ਕੰਮ ਕਰਦੀ ਹੈ। ਅਜਿਹੇ ਆਯੋਜਨਾਂ ਨਾਲ ਫੌਜ ਦਾ ਮਨੋਬਲ ਵੱਧਦਾ ਹੈ, ਇਸ ਦੇ ਨਾਲ ਹੀ ਦੇਸ਼ਵਾਸੀਆਂ ਅਤੇ ਆਮ ਨਾਗਰਿਕਾਂ ਦੀ ਫੌਜ ਅਤੇ ਸਮੁਦਾਇਕ ਪ੍ਰਣਾਲੀ ਪ੍ਰਤੀ ਵਿਸ਼ਵਾਸ ਮਜ਼ਬੂਤ ਹੁੰਦਾ ਹੈ। ਸਾਰੇ ਨਾਗਰਿਕਾਂ ਵਿੱਚ ਰਾਸ਼ਟਰ ਪ੍ਰੇਮ ਦੀ ਭਾਵਨਾ ਵੱਧਦੀ ਹੈ।ਇਸ ਦੇ ਨਾਲ ਹੀ ਦੇਸ਼ਵਾਸੀਆਂ ਨੂੰ ਦੇਸ਼ ਦੀ ਸਾਮਰਿਕ ਪ੍ਰਣਾਲੀ ਵੇਖਣ ਦਾ ਮੌਕਾ ਮਿਲਦਾ ਹੈ।